11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰਦੁਆਰਾ ਦਸਮੇਸ਼ਗੜ੍ਹ ਪਿੰਡ ਸਿਆਣਾ ਵਿਖੇ ਲੰਗਰ ਲਗਾਇਆ

ਅਜੀਤ ਡੈਸਕ 07-03-2026
ਬਲਾਚੌਰ, 6 ਮਾਰਚ (ਨਰੇਸ਼ ਧੌਲ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਮੌਕੇ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਦੀ ਸੇਵਾ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਸਿਆਣਾ ਦੇ ਗੁਰਦੁਆਰਾ ਦਸ਼ਮੇਸ਼ਗੜ੍ਹ ਵਿਖੇ ਪਿੰਡ ਵਾਸੀਆਂ ਅਤੇ ਨਗਰ ਕੌਂਸਲਰ ਚੌਧਰੀ ਰਾਧੇ ਸ਼ਾਮ ਦੀ ਅਗਵਾਈ 'ਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਲੰਗਰ ਦੌਰਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਚਾਹ ਤੇ ਫੁਲਕਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਜੋ ਕਿ ਦਿਨ ਭਰ ਨਿਰੰਤਰ ਜਾਰੀ ਰਿਹਾ | ਲੰਗਰ ਦੀ ਸੇਵਾ ਅਤੇ ਮਰਿਆਦਾ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਚੌਧਰੀ ਰਾਧੇ ਸ਼ਾਮ ਨੇ ਦੱਸਿਆ ਕਿ ਸੰਗਤਾਂ ਦੀ ਸੇਵਾ ਕਰਨਾ ਸਾਡਾ ਸਭ ਦਾ ਪਰਮ ਧਰਮ ਹੈ ਅਤੇ ਪੂਰਾ ਪਿੰਡ ਇਸ ਨੇਕ ਕਾਰਜ ਵਿੱਚ ਉਤਸ਼ਾਹ ਨਾਲ ਜੁਟਿਆ ਹੋਇਆ ਹੈ | ਇਸ ਮੌਕੇ ਸੇਵਾ ਨਿਭਾਉਣ ਵਾਲਿਆਂ ਵਿੱਚ ਕੌਂਸਲਰ ਚੌਧਰੀ ਰਾਧੇ ਸ਼ਾਮ, ਹਰਦੇਵ ਸਿੰਘ, ਬਲਦੇਵ ਸਿੰਘ ਬੱਬੀ, ਬਲਦੇਵ ਸਿੰਘ ਬੇਦੀ, ਸੁਰਿੰਦਰ ਸਿੰਘ ਫੌਜੀ, ਰਾਜਵਿੰਦਰ ਕੌਰ ਰੱਜੀ, ਪਰਮਜੀਤ ਸਿੰਘ ਗਿੱਲ, ਰਣਜੀਤ ਕੌਰ ਰਾਣੋ, ਦਿਆਲ ਸਿੰਘ ਫੌਜੀ, ਬਲਵੀਰ ਸਿੰਘ ਜੇ.ਈ., ਸੁਰਿੰਦਰ ਸਿੰਘ ਛਿੰਦਾ ਸਮੇਤ ਸਮੂਹ ਪਿੰਡ ਵਾਸੀ ਤੇ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਨ 'ਤੇ ਦਾਣਾ ਮੰਡੀ ਬਹਿਰਾਮ ਵਿਖੇ ਹੋਵੇਗਾ ਭਾਰੀ ਇਕੱਠ- ਡਾ. ਨਛੱਤਰ ਪਾਲ ਅਗਲੀ ਖ਼ਬਰ ਕਿਸ਼ਨਪੁਰ ਭਰਥਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।