11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਸਪਾ ਦੀ ਮੀਟਿੰਗ ਹੋਈ

ਅਜੀਤ ਡੈਸਕ 07-03-2026
ਬੰਗਾ, 6 ਮਾਰਚ (ਕੁਲਦੀਪ ਸਿੰਘ ਪਾਬਲਾ)-ਪਿੰਡ ਚੱਕ ਕਲਾਲ ਵਿਚ ਬਹੁਜਨ ਸਮਾਜ ਪਾਰਟੀ ਦੀ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਨੇ ਸੰਬੋਧਿਤ ਕਰਦਿਆਂ ਕਿਹਾ ਕਿ 15 ਮਾਰਚ ਨੂੰ ਬਹਿਰਾਮ ਵਿਖੇ ਕਾਂਸ਼ੀ ਰਾਮ ਦਾ ਜਨਮ ਦਿਨ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ | ਜਿਨ੍ਹਾਂ ਨੇ ਸਾਡੇ ਦੁੱਖਾਂ ਤਕਲੀਫ਼ਾਂ ਦਾ ਹੱਲ ਕਰਨ ਲਈ ਬਹੁਜਨ ਸਮਾਜ ਪਾਰਟੀ ਦੀ ਨੀਂਹ ਰੱਖੀ ਸੀ, ਜਿਸ ਨੂੰ ਹੁਣ ਆਉਣ ਵਾਲੇ ਸਮੇਂ ਅੰਦਰ ਤੁਸੀਂ ਮੌਕਾ ਦਿਓਾਗੇ ਕਿ ਹੁਣ ਵਾਰੀ ਸਾਡੀ ਹੈ | ਬਾਕੀ ਸਭ ਪਾਰਟੀਆਂ ਨੂੰ ਤੁਸੀਂ ਵੋਟਾਂ ਪਾ ਕੇ ਦੇਖ ਲਿਆ ਹੈ, ਇਸ ਵਾਰ ਬਸਪਾ ਨੂੰ ਮੌਕਾ ਦਿੱਤਾ ਜਾਵੇ | ਵੱਡੀ ਗੱਡੀ ਭਰ ਕੇ ਬਹਿਰਾਮ ਵਿਖੇ ਪਹੁੰਚਣ ਲਈ ਕਿਹਾ ਗਿਆ | ਇਸ ਮੌਕੇ 'ਤੇ ਕੁਲਦੀਪ ਰਾਮ ਨੂੰ ਪਿੰਡ ਚੱਕ ਕਲਾਲ ਦੀ ਯੂਨਿਟ ਦਾ ਪ੍ਰਧਾਨ ਸਰਬਸੰਮਤੀ ਨਾਲ਼ ਥਾਪਿਆ ਗਿਆ | ਇਸ ਮੌਕੇ 'ਤੇ ਸੈਕਟਰ ਪ੍ਰਧਾਨ ਰਾਮੇਸ਼ ਜੱਸੀ, ਸਤਨਾਮ ਸਿੰਘ, ਜਸਵਿੰਦਰ ਜੱਸੀ, ਰਾਮੇਸ਼ ਚੱਕ ਕਲਾਲ, ਸੁੱਚਾ ਰਾਮ ਫ਼ੌਜੀ ਅਤੇ ਹੋਰ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਨੂੰ ਅਗਲੀ ਖ਼ਬਰ ਆਂਗਣਵਾੜੀ ਵਰਕਰ 8 ਨੂੰ ਕਰਨਗੇ ਪੰਜਾਬ ਵਿਧਾਨ ਸਭਾ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।