12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਐੱਨ. ਆਰ. ਆਈ. 9 ਸਾਇਡ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਕੀਤਾ ਜਾਰੀ

ਅਜੀਤ ਡੈਸਕ 07-03-2026
ਸੜੋਆ, 6 ਮਾਰਚ (ਹਰਮੇਲ ਸਹੂੰਗੜਾ)-ਪਿੰਡ ਅਟਾਲ ਮਜਾਰਾ ਵਿਖੇ ਸਮੂਹ ਐੱਨ. ਆਰ. ਆਈ ਵੀਰਾਂ ਵਲੋਂ 9 ਸਾਇਡ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਗਿਆ | ਇਸ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮਨਜਿੰਦਰ ਸਿੰਘ ਤੇ ਕੁਲਦੀਪ ਸਿੰਘ ਹੀਰ ਨੇ ਦੱਸਿਆ ਕਿ ਇਹ ਫੁੱਟਬਾਲ ਟੂਰਨਾਮੈਂਟ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਰੀ ਖੇਡ ਸਟੇਡੀਅਮ ਪਿੰਡ ਅਟਾਲ ਮਜਾਰਾ ਵਿਖੇ ਕਰਾਇਆ ਜਾਵੇਗਾ | ਇਸ ਟੂਰਨਾਮੈਂਟ ਦੌਰਾਨ ਜਿੱਤਣ ਵਾਲੀਆਂ ਟੀਮਾਂ ਨੂੰ ਬਹੁਤ ਵੱਡੇ ਇਨਾਮ ਦਿੱਤੇ ਜਾਣਗੇ | ਇਨਾਮਾਂ ਦੀ ਵੰਡ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਵੱਲੋਂ ਕੀਤੀ ਜਾਵੇਗੀ | ਇਸ ਟੂਰਨਾਮੈਂਟ ਵਿੱਚ ਦੋ ਬੈਸਟ ਪਲੇਅਰਾਂ ਨੂੰ 32 ਇੰਚ ਐਲ.ਈ.ਡੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਨਾਲ ਹੀ ਰੱਸਾ ਕਸ਼ੀ ਦੇ ਮੁਕਾਬਲਿਆਂ 'ਚ ਪਿੰਡ ਪੱਧਰ ਦੀਆਂ ਅੱਠ ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ ਤੇ ਲੱਕੀ ਕੂਪਨ ਜਿੱਤਣ ਵਾਲਿਆਂ ਨੂੰ 32 ਇੰਚ ਐੱਲ. ਈ. ਡੀ. ਦਿੱਤੀ ਜਾਵੇਗੀ | ਇਸ ਮੌਕੇ ਬਲਜਿੰਦਰ ਸਿੰਘ ਦੀਪਾ, ਦਲਜੀਤ ਸਿੰਘ ਬੈਂਸ, ਬਲਜਿੰਦਰ ਸਿੰਘ ਬੈਂਸ, ਸਤਨਾਮ ਸਿੰਘ, ਜਸਬੀਰ ਸਿੰਘ, ਮਹਿੰਦਰ ਸਿੰਘ ਐੱਸ. ਐੱਚ. ਓ, ਗੁਰਮੁਖ ਸਿੰਘ ਅਟਵਾਲ, ਹਰਬੰਸ ਸਿੰਘ ਕਾਨੂੰਗੋ, ਬਹਾਦਰ ਸਿੰਘ ਬੈਂਸ, ਗੋਪਾਲ ਕਿ੍ਸ਼ਨ, ਮਾ. ਰੇਵਲ ਸਿੰਘ, ਲਖਵਿੰਦਰ ਸਿੰਘ, ਜਰਨੈਲ ਸਿੰਘ, ਗਗਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਕੈਨੇਡਾ, ਪਰਮਿੰਦਰ ਸਿੰਘ, ਪਿਆਰਾ ਸਿੰਘ ਬੈਂਸ, ਕਰਨ ਅਟਵਾਲ, ਗੁਰਨਾਮ ਸਿੰਘ, ਅਰਮਾਨ ਅਟਵਾਲ, ਨਰੇਸ਼ ਕੋਛੜ, ਸੋਹਣ ਸਿੰਘ ਬੈਂਸ, ਦਿਲਾਵਰ ਸਿੰਘ ਦਾਵੀ, ਜੋਗਾ ਸਿੰਘ, ਅਮਰੀਕ ਸਿੰਘ, ਸੁਰਿੰਦਰ ਸਿੰਘ ਅਟਵਾਲ ਤੇ ਸੁਰਿੰਦਰ ਸਿੰਘ ਬੈਂਸ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਨਵੀਂ ਦਿੱਲੀ ਵਿਖੇ ਅਯਾਤੁੱਲ੍ਹਾ ਅਲੀ ਖਮੇਨੇਈ ਦੀ ਮੌਤ 'ਤੇ ਦੁੱਖ ਪ੍ਰਗਟ ਕਰਨ ਲਈ ਈਰਾਨ ਦੇ ਦੂਤਘਰ ਪੁੱਜੇ ਕਾਂਗਰਸ ਆਗੂ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।