16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਵੈਟਰਨਰੀ ਇੰਸਪੈਕਟਰ ਨੇ ਅਹੁਦਾ ਸੰਭਾਲਿਆ

ਅਜੀਤ ਡੈਸਕ 22-02-2026
ਸੜੋਆ, 21 ਫਰਵਰੀ (ਹਰਮੇਲ ਸਹੰੂਗੜਾ)-ਸੜੋਆ ਪਸ਼ੂ ਹਸਪਤਾਲ 'ਚ ਕਾਫ਼ੀ ਲੰਮੇ ਸਮੇਂ ਤੋਂ ਖ਼ਾਲੀ ਪਈ ਵੈਟਰਨਰੀ ਡਾਕਟਰ ਦੀ ਅਸਾਮੀ ਨੂੰ ਸਰਕਾਰ ਵਲੋਂ ਪੂਰਾ ਕਰ ਦਿੱਤਾ ਗਿਆ ਹੈ | ਪਸ਼ੂ ਹਸਪਤਾਲ ਸੜੋਆ ਵਿਖੇ ਆਪਣਾ ਅਹੁਦਾ ਸੰਭਾਲਦਿਆਂ ਡਾ. ਜੋਇਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਮੈਂ ਆਪਣੀ ਮੁੱਢਲੀ ਪੜਾਈ ਪੂਰੀ ਕਰਨ ਉਪਰੰਤ ਬੀ.ਬੀ.ਐਸ.ਸੀ ਅਤੇ ਏ.ਐਚ ਦੀ ਡਿਗਰੀ ਖ਼ਾਲਸਾ ਕਾਲਜ ਅੰਮਿ੍ਤਸਰ ਤੋਂ ਕੀਤੀ ਹੈ ਅਤੇ ਮੇਰੀ ਪਹਿਲੀ ਹੀ ਪੋਸਟਿੰਗ ਸੜੋਆ ਪਸੂ ਹਸਪਤਾਲ 'ਚ ਸਰਕਾਰ ਵਲੋਂ ਕੀਤੀ ਹੈ | ਇਸ ਮੌਕੇ ਸਰਪੰਚ ਰਾਜੀਵ ਕੁਮਾਰ ਪੰਨੂ, ਸੁਰਿੰਦਰਪਾਲ ਪੰਚ, ਡਾਕਟਰ ਦੇ ਪਿਤਾ ਰਵਿੰਦਰ ਪਾਲ ਸਿੰਘ ਗਰੇਵਾਲ ਤੇ ਮਾਤਾ ਕੰਵਲਜੀਤ ਕੌਰ ਵੀ ਆਪਣੇ ਬੇਟੇ ਨਾਲ ਹਾਜ਼ਰ ਸਨ |
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਅਗਲੀ ਖ਼ਬਰ ਕਾਲਜ ਕੈਂਪਸ 'ਚ ਇੱਕ ਵਿਸ਼ੇਸ਼ ਸਵੱਛਤਾ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।