12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗੁਰੂ ਰਵਿਦਾਸ ਜੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਅੱਜ

ਅਜੀਤ ਡੈਸਕ 22-02-2026
ਨਵਾਂਸ਼ਹਿਰ, 21 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਕਾਹਮਾ ਵੱਲੋਂ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ ਬੀ.ਡੀ.ਸੀ ਵਿਖੇ ਐਤਵਾਰ 22 ਫਰਵਰੀ ਨੂੰ 10 ਵਜੇ ਅਰੰਭ ਕੀਤਾ ਜਾਵੇਗਾ | ਇਸ ਕੈਂਪ ਲਈ ਸਵਰਗਵਾਸੀ ਮਨਮੋਹਨ ਕੌਰ ਦੇ ਹੋਣਹਾਰ ਸਪੁੱਤਰਾਂ ਹਰਪ੍ਰੀਤ ਸਿੰਘ ਤੇ ਮੈਨੇਜਰ ਮਨਮੀਤ ਸਿੰਘ ਅਤੇ ਡਾ. ਅਜੇ ਬੱਗਾ ਸਹਿਯੋਗੀ ਹਨ | ਬੀ.ਡੀ.ਸੀ. ਦੇ ਬੀ.ਟੀ.ਓ ਡਾਕਟਰ ਅਜੇ ਬੱਗਾ ਨੇ ਦੱਸਿਆ ਹੈ ਕਿ 18 ਸਾਲ ਤੋਂ 65 ਸਾਲ ਤੱਕ ਦੀ ਉਮਰ ਵਾਲੇ ਉਹ ਤੰਦਰੁਸਤ ਵਿਅਕਤੀ ਜਿਨ੍ਹਾਂ ਦਾ ਸਰੀਰਕ ਵਜਨ 45 ਕਿਲੋ ਤੋਂ ਘੱਟ ਨਾ ਹੋਵੇ ਅਤੇ ਕੀਤੇ ਗਏ ਹੋਏ ਖੂਨਦਾਨ ਨੂੰ ਘੱਟੋ ਘੱਟ ਤਿੰਨ ਮਹੀਨੇ ਹੋ ਗਏ ਹੋਣ, ਡਾਕਟਰੀ ਪ੍ਰਵਾਨਗੀ ਨਾਲ ਖੂਨਦਾਨ ਕਰ ਸਕਦੇ ਹਨ | ਪ੍ਰਧਾਨ ਐਸ. ਕੇ ਸਰੀਨ, ਸਕੱਤਰ ਜੇ.ਐਸ ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਅਤੇ ਮੋਟੀਵੇਟਰ ਮੁਕੇਸ਼ ਕਾਹਮਾ ਨੇ ਇਲਾਕੇ ਦੇ ਖੂਨਦਾਨੀਆਂ ਨੂੰ ਹਮੇਸ਼ਾ ਵਾਂਗ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਡਾ. ਅਮਨਦੀਪ ਵਲੋਂ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਕੌਮੀ ਲੋਕ ਅਦਾਲਤ ਸੰਬੰਧੀ ਮੀਟਿੰਗ ਅਗਲੀ ਖ਼ਬਰ ਬੰਗਾ ਬੱਸ ਅੱਡੇ ਦੇ ਅੰਦਰ ਬੱਸਾਂ ਨਾ ਜਾਣ ਕਾਰਨ ਮੁੱਖ ਸੜਕ 'ਤੇ ਲੱਗ ਜਾਂਦਾ ਵੱਡਾ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।