12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬੰਗਾ ਬੱਸ ਅੱਡੇ ਦੇ ਅੰਦਰ ਬੱਸਾਂ ਨਾ ਜਾਣ ਕਾਰਨ ਮੁੱਖ ਸੜਕ 'ਤੇ ਲੱਗ ਜਾਂਦਾ ਵੱਡਾ ਜਾਮ

ਅਜੀਤ ਡੈਸਕ 22-02-2026
ਬੱਸ ਅੱਡਾ ਬੰਗਾ ਦੇ ਬਾਹਰ ਮੁੱਖ ਸੜਕ 'ਤੇ ਖੜ੍ਹੀਆਂ ਇਕੱਠੀਆਂ ਦੋ ਬੱਸਾਂ | ਤਸਵੀਰ : ਪਾਬਲਾ


ਬੰਗਾ, 21 ਫਰਵਰੀ (ਕੁਲਦੀਪ ਸਿੰਘ ਪਾਬਲਾ)-ਬੰਗਾ ਸ਼ਹਿਰ 'ਚ ਸਰਕਾਰਾਂ ਵਲੋਂ ਲੱਖਾਂ ਰੁਪਏ ਲਗਾ ਕੇ ਵਧੀਆ ਬੱਸ ਅੱਡਾ ਬਣਾਇਆ ਗਿਆ ਸੀ ਤਾਂ ਕਿ ਲੰਬੇ ਰੂਟ ਵਾਲੀਆਂ ਬੱਸਾਂ ਬੱਸ ਅੱਡੇ 'ਚ ਰੁਕ ਕੇ ਜਾਇਆ ਕਰਨਗੀਆਂ ਪਰ ਬਦਨਸੀਬੀ ਕਾਰਨ ਬੱਸ ਅੱਡੇ ਦੇ ਅੰਦਰ ਬੱਸਾਂ ਜਾਣ ਲਈ ਪ੍ਰਸ਼ਾਸਨ ਵਲੋਂ ਕੋਈ ਮੁੱਖ ਰਸਤਾ ਨਹੀਂ ਬਣਾਇਆ ਗਿਆ | ਲੋਕਾਂ ਨੇ ਕਿਹਾ ਕਿ ਮੁਕੰਦਪੁਰ ਵਾਲੇ ਪਾਸੇ ਤੋਂ ਆਉਣ ਵਾਲੀਆਂ ਮਿੰਨੀ ਬੱਸਾਂ, ਸਵਾਰੀ ਵਾਲੇ ਟੈਂਪੂ ਅਤੇ ਆਟੋ ਰਿਕਸ਼ਾ ਹੀ ਬੱਸ ਅੱਡੇ 'ਚ ਖੜ੍ਹਦੇ ਹਨ ਪਰ ਲੰਬੇ ਰੂਟ ਵਾਲੀਆਂ ਬੱਸਾਂ ਅੰਦਰ ਨਹੀਂ ਜਾਂਦੀਆਂ | ਜੋ ਵੀ ਬੱਸਾਂ ਚੰਡੀਗੜ੍ਹ ਸਾਈਡ ਜਾਂ ਜਲੰਧਰ ਸਾਈਡ ਤੋਂ ਆਉਂਦੀਆਂ ਹਨ ਉਹ ਮੁੱਖ ਸੜਕਾਂ 'ਤੇ ਹੀ ਰੋਕ ਕੇ ਸਵਾਰੀਆਂ ਚੜ੍ਹਾ ਕੇ ਲੈ ਜਾਂਦੀਆਂ ਹਨ | ਇਸ ਬਾਰੇ ਲੋਕਾਂ ਨੇ ਕਿਹਾ ਕਿ ਇਸ ਨਾਲ ਬੱਸਾਂ 'ਤੇ ਚੜ੍ਹਨ ਵਾਲੀਆਂ ਸਵਾਰੀਆਂ ਨੂੰ ਮੌਸਮ ਖਰਾਬ ਹੋਵੇ ਜਾਂ ਧੁੱਪ ਨਿਕਲੀ ਹੋਵੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੇ ਇਹ ਵੀ ਕਿਹਾ ਕਿ ਬੱਸ ਅੱਡੇ ਦੇ ਬਾਹਰ ਮੁੱਖ ਸੜਕ 'ਤੇ ਦੋਵਾਂ ਸਾਈਡਾਂ 'ਤੇ ਦੋ-ਦੋ ਇਕੱਠੀਆਂ ਬੱਸਾਂ ਇੱਕ ਦੂਜੇ ਤੋਂ ਅੱਗੇ ਨਿਕਲਣ ਲਈ ਖੜ੍ਹ ਜਾਂਦੀਆਂ ਹਨ | ਜਿਸ ਨਾਲ ਪਿੱਛੋਂ ਆ ਰਹੀਆਂ ਗੱਡੀਆਂ ਦਾ ਲੰਬਾ ਜਾਮ ਲੱਗ ਜਾਂਦਾ ਹੈ | ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਅੱਗੇ ਜਾਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਰਾਹਗੀਰਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਕਿਹਾ ਕਿ ਜੋ ਵੀ ਬੱਸਾਂ ਸੜਕਾਂ 'ਤੇ ਰੁਕਦੀਆਂ ਹਨ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਟ੍ਰੈਫਿਕ ਜਾਮ ਹੋਣ ਨਾਲ ਲੋਕਾਂ ਪਰੇਸ਼ਾਨ ਨਾ ਹੋਣਾ ਪਵੇ | ਲੋਕਾਂ ਨੇ ਪ੍ਰਸ਼ਾਸਨ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਬੱਸ ਅੱਡੇ ਦੇ ਅੰਦਰ ਬੱਸਾਂ ਜਾਣ ਲਈ ਰਸਤੇ ਦਾ ਪ੍ਰਬੰਧ ਕੀਤਾ ਜਾਵੇ |

ਪਿਛਲੀ ਖ਼ਬਰ ਪੰਜਾਬੀ ਨੂੰ ਪੰਜਾਬ ਦੇ ਸਾਰੇ ਸਕੂਲਾਂ 'ਚ ਪਹਿਲੀ ਤੋਂ ਅੱਠਵੀਂ ਤੱਕ ਲਾਜ਼ਮੀ ਵਿਸ਼ਾ ਬਣਾਇਆ ਜਾਵੇ-ਬਾਬਾ ਸ਼ਿਕਾਗੋਂ ਅਗਲੀ ਖ਼ਬਰ ਆਇਲੈਟਸ ਅਤੇ ਪੀ.ਟੀ.ਈ 'ਚ ਰਜਿਸਟ੍ਰੇਸ਼ਨ ਕਰਨ ਵਾਲੇ ਬੱਚੇ ਪਾ ਸਕਦੇ ਹਨ ਫੀਸ 'ਚ ਭਾਰੀ ਛੂਟ-ਕਨਵਰ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।