12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹਿਮਾਚਲ ਸਰਕਾਰ ਵਲੋਂ ਐਂਟਰੀ ਟੈਕਸ ਵਧਾਉਣ ਦੇ ਫੈਸਲੇ ਦਾ ਭਾਜਪਾ ਵਲੋਂ ਤਿੱਖਾ ਵਿਰੋਧ

ਅਜੀਤ ਡੈਸਕ 22-02-2026
ਕਾਠਗੜ੍ਹ, 21 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਬਾਹਰਲੇ ਰਾਜਾਂ ਦੀਆਂ ਗੱਡੀਆਂ 'ਤੇ ਐਂਟਰੀ ਟੈਕਸ 70 ਰੁਪਏ ਤੋਂ ਵਧਾ ਕੇ 170 ਰੁਪਏ ਕਰਨ ਦੇ ਫੈਸਲੇ ਖ਼ਿਲਾਫ਼ ਭਾਜਪਾ ਆਗੂਆਂ ਵਲੋਂ ਹਿਮਾਚਲ ਸਰਕਾਰ ਦੀ ਆਲੋਚਨਾ ਕੀਤਾ ਜਾ ਰਹੀ ਹੈ | ਭਾਜਪਾ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਨੇ ਜਾਰੀ ਬਿਆਨ 'ਚ ਕਿਹਾ ਕਿ 1 ਅਪ੍ਰੈਲ ਤੋਂ ਲਾਗੂ ਹੋਣ ਵਾਲਾ ਇਹ ਵਾਧਾ ਆਮ ਜਨਤਾ ਦੀ ਜੇਬ 'ਤੇ ਵਾਧੂ ਬੋਝ ਪਾਏਗਾ | ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਲੋਕ ਪਹਿਲਾਂ ਹੀ ਆਰਥਿਕ ਦਬਾਅ ਹੇਠ ਹਨ | ਪੰਜਾਬ ਸਮੇਤ ਬਾਕੀ ਰਾਜਾਂ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਹਿਮਾਚਲ ਜਾਂਦੇ ਹਨ, ਜਿਸ ਕਾਰਨ ਇਹ ਫੈਸਲਾ ਵਪਾਰ, ਸੈਰ-ਸਪਾਟੇ ਅਤੇ ਆਮ ਆਵਾਜਾਈ 'ਤੇ ਨਕਾਰਾਤਮਕ ਅਸਰ ਪਾਏਗਾ | ਐਡਵੋਕੇਟ ਲੱਕੀ ਨੇ ਦੋਸ਼ ਲਗਾਇਆ ਕਿ ਹਿਮਾਚਲ ਦੀ ਕਾਂਗਰਸ ਸਰਕਾਰ ਖ਼ਜ਼ਾਨਾ ਭਰਨ ਲਈ ਲੋਕਾਂ 'ਤੇ ਵਾਧੂ ਭਾਰ ਪਾ ਰਹੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਭਾਜਪਾ ਲੋਕ ਹਿੱਤ 'ਚ ਸੰਘਰਸ਼ ਕਰੇਗੀ |
ਪਿਛਲੀ ਖ਼ਬਰ ਆਇਲੈਟਸ ਅਤੇ ਪੀ.ਟੀ.ਈ 'ਚ ਰਜਿਸਟ੍ਰੇਸ਼ਨ ਕਰਨ ਵਾਲੇ ਬੱਚੇ ਪਾ ਸਕਦੇ ਹਨ ਫੀਸ 'ਚ ਭਾਰੀ ਛੂਟ-ਕਨਵਰ ਅਰੋੜਾ ਅਗਲੀ ਖ਼ਬਰ ਬਾਹੜੋਵਾਲ ਵਿਖੇ ਚੌਥਾ ਅੱਖਾਂ ਦਾ ਮੁਫ਼ਤ ਕੈਂਪ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।