18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਐਨ.ਆਰ.ਆਈ ਮੋਹਨ ਸਿੰਘ ਮਾਨ ਵਲੋਂ ਬਾਬਾ ਗੋਲਾ ਸਕੂਲ ਦੇ ਲੋੜਵੰਦ ਬੱਚਿਆਂ ਦੀ ਸਹਾਇਤਾ

ਅਜੀਤ ਡੈਸਕ 03-02-2026
ਬੰਗਾ, 2 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਐਨ.ਆਰ.ਆਈ ਮੋਹਨ ਸਿੰਘ ਮਾਨ ਵਲੋਂ ਬਾਬਾ ਗੋਲਾ ਸਕੂਲ ਬੰਗਾ ਦੇ ਲੋੜਵੰਦ ਬੱਚਿਆਂ ਨੂੰ ਬੂਟ ਆਦਿ ਸਹਾਇਤਾ ਭੇਟ ਕਰਕੇ ਮਦਦ ਕੀਤੀ | ਇਸ ਮੌਕੇ ਹਾਜ਼ਰ ਸਮਾਜ ਸੇਵੀ ਮੈਡਮ ਬਲਦੀਸ਼ ਕੌਰ ਅਨੁਸਾਰ ਮੋਹਨ ਸਿੰਘ ਮਾਨ ਅਕਸਰ ਇਹ ਸੇਵਾਵਾਂ ਨਿਭਾਉਂਦੇ ਰਹਿੰਦੇ ਹਨ | ਮੋਹਨ ਸਿੰਘ ਮਾਨ ਦੇ ਪੰਜਾਬ ਤੋਂ ਸਹਿਯੋਗੀ ਸੇਵਾਦਾਰ ਮੈਡਮ ਬਲਦੀਸ਼ ਕੌਰ ਬੰਗਾ ਤੇ ਸਤਨਾਮ ਸਿੰਘ ਖਟਕੜ, ਸੁਰਿੰਦਰ ਸਿੰਘ ਖਟਕੜ ਆਦਿ ਨੇ ਹਾਜ਼ਰ ਹੋ ਕੇ ਇਹ ਸੇਵਾ ਨਿਭਾਈ | ਇਸ ਮੌਕੇ ਹੋਰਨਾਂ ਵਿਚ ਮੈਡਮ ਸੁਖਜੀਤ ਕੌਰ ਪੂਨੀਆ, ਸਕੂਲ ਇੰਚਾਰਜ ਮੈਡਮ ਜਸਵਿੰਦਰ ਕੌਰ, ਡਾਕਟਰ ਬਿੰਦੂ ਕੈਂਥ, ਰਮੇਸ਼ ਕੁਮਾਰ ਪੀ. ਟੀ. ਆਈ, ਵਰਿੰਦਰ ਕੁਮਾਰ, ਰੇਸ਼ਮ ਕੌਰ, ਕਿਰਨਜੀਤ ਕੌਰ, ਸਟੇਟ ਅਵਾਰਡੀ ਮੈਡਮ ਜਸਵਿੰਦਰ ਕੌਰ ਸਕੂਲ ਇੰਚਾਰਜ, ਰਮੇਸ਼ ਕੁਮਾਰ ਪੀ.ਟੀ ਆਈ, ਰੇਸ਼ਮ ਕੌਰ ਪੰਜਾਬੀ ਮਿਸਟ੍ਰੈਸ, ਵਰਿੰਦਰ ਕੁਮਾਰ ਹਿੰਦੀ ਮਾਸਟਰ, ਕਿਰਨਜੀਤ ਕੌਰ ਹਿੰਦੀ ਮਿਸਟ੍ਰੈਸ ਆਦਿ ਹਾਜਰ ਸਨ |
ਪਿਛਲੀ ਖ਼ਬਰ ਦੇਵ ਥਿੰਦ ਐਨ.ਆਰ.ਆਈ ਯੂਨੀਅਨ ਵਰਲਡ ਦੇ ਪ੍ਰਧਾਨ ਹੋਏ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਬੀਬੀ ਭੱਠਲ ਦੇ ਬਿਆਨ ਦੀ ਸਰਕਾਰ ਜਾਂਚ ਕਰਵਾਏ -ਭਾਰਾਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।