23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਨਿਸ਼ਾਨ ਸਾਹਿਬ ਸਜਾਏ

ਅਜੀਤ ਡੈਸਕ 02-02-2026
ਬਹਿਰਾਮ, 1 ਫਰਵਰੀ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਬਹਿਰਾਮ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਿਸ਼ਾਨ ਸਾਹਿਬ ਸਜਾਏ ਗਏ, ਉਪਰੰਤ ਖ਼ੁਸ਼ੀ ਵਿੱਚ ਕੇਕ ਕੱਟਿਆ | ਪ੍ਰਬੰਧਕ ਕਮੇਟੀ ਵਲੋਂ ਜਿੱਥੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਸੰਗਤਾਂ ਨੂੰ ਬੇਨਤੀ ਕੀਤੀ | ਉਪਰੰਤ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਹਰਬੰਸ ਲਾਲ, ਮੋਹਣ ਲਾਲ ਸਰਪੰਚ ਬਹਿਰਾਮ, ਚਰਨਜੀਤ ਸਿੰਘ ਭੁੱਟਾ, ਪਰਮਜੀਤ ਕੌਰ ਸਾਬਕਾ ਸਰਪੰਚ, ਰਿਟਾ. ਏ.ਐਸ ਆਈ ਮੋਹਣ ਲਾਲ, ਰਿਟਾ. ਏ.ਐਸ.ਆਈ ਰੇਸ਼ਮ ਲਾਲ, ਤਰਸੇਮ ਲਾਲ, ਹੁਕਮ ਸਿੰਘ, ਕੁਲਦੀਪ ਰਾਏ ਪੰਚ, ਰਵੀ ਕੁਮਾਰ ਭੁੱਟਾ, ਸੁਰਿੰਦਰ ਪਾਲ, ਹੁਕਮ ਸਿੰਘ, ਸ਼ਿਵ ਦਿਆਲ ਭੁੱਟਾ ਆਦਿ ਸੰਗਤਾਂ 'ਚ ਹਾਜ਼ਰ ਸਨ |
ਪਿਛਲੀ ਖ਼ਬਰ ਸੂਬਾ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ - ਡਾ. ਸੁੱਖੀ ਅਗਲੀ ਖ਼ਬਰ ਰਾਹੋਂ ਵਿਖੇ ਕਰਵਾਏ ਦੋ ਦਿਨਾ 'ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ' ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।