09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਇੰਦਰਪੁਰੀ ਸਰਕਾਰੀ ਕੰਨਿਆ ਸਮਾਰਟ ਸਕੂਲ ਹੇੜੀਆਂ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 01-02-2026
ਔੜ/ਝਿੰਗੜਾਂ, 31 ਜਨਵਰੀ (ਕੁਲਦੀਪ ਸਿੰਘ ਝਿੰਗੜ)-ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਵਿਖੇ ਸਮਾਜ ਸੇਵੀ ਬਲਵੀਰ ਸਿੰਘ ਰਾਗੀ ਯੂ.ਐਸ.ਏ ਦੇ ਪਰਿਵਾਰ ਵਲੋਂ ਆਪਣੇ ਪੋਤਰੇ ਫਤਹਿ ਸਿੰਘ ਰਾਗੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਸਿਟੀ ਸੈਂਟਰ ਚੈਰੀਟੇਬਲ ਆਈ ਹਸਪਤਾਲ ਫਿਲੌਰ ਦੇ ਸਹਿਯੋਗ ਨਾਲ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਸੁਦਾਗਰ ਸਿੰਘ ਨਾਗਰਾ ਯੂ. ਕੇ ਵਲੋਂ ਕੀਤਾ ਗਿਆ | ਇਸ ਮੌਕੇ ਅੱਖਾਂ ਦੇ ਮਾਹਰ ਡਾਕਟਰਾਂ ਦੀ ਟੀਮ ਵਲੋਂ ਇਕੱਤਰ ਲੋਕਾਂ ਦੀਆਂ ਅਤੇ ਸਕੂਲੀ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਰੱਖੇ ਗਏ ਸਮਾਗਮ ਦੌਰਾਨ ਪਰਮਜੀਤ ਸਿੰਘ ਯੂ.ਐਸ.ਏ, ਪ੍ਰਧਾਨ ਸਤਨਾਮ ਸਿੰਘ ਯੂ.ਕੇ ਨੇ ਸਮਾਜ ਸੇਵੀ ਬਲਵੀਰ ਸਿੰਘ ਰਾਗੀ ਯੂ.ਐਸ.ਏ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਪ੍ਰਸੰਸਾ ਕੀਤੀ | ਪਿ੍ੰਸੀਪਲ ਜਸਵਿੰਦਰ ਕੌਰ, ਲੈਕਚਰਾਰ ਮੱਖਣ ਬਖਲੌਰ ਨੇ ਸਕੂਲ ਦੇ ਬੱਚਿਆਂ ਵਲੋਂ ਵਿੱਦਿਆ ਤੇ ਖੇਡਾਂ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਸੰਬੰਧੀ ਜਾਣੂੰ ਕਰਵਾਇਆ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਰਨੈਲ ਸਿੰਘ ਹੇੜੀਆਂ ਵਲੋਂ ਕੈਂਪ ਵਿੱਚ ਪੁੱਜੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਬਲਵੀਰ ਸਿੰਘ ਰਾਗੀ ਯੂ.ਐਸ.ਏ ਵਲੋਂ ਆਪਣੇ ਰਿਸ਼ਤੇਦਾਰ ਸੁਦਾਗਰ ਸਿੰਘ ਨਾਗਰਾ ਯੂ.ਕੇ ਨੂੰ ਭੇਜੀ ਸਕੂਲ ਦੇ ਵਿਕਾਸ ਕਾਰਜਾਂ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਉਨ੍ਹਾਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਰਨੈਲ ਸਿੰਘ ਰਾਗੀ ਹੇੜੀਆਂ ਤੇ ਪਿ੍ੰਸੀਪਲ ਜਸਵਿੰਦਰ ਕੌਰ ਨੂੰ ਭੇਟ ਕੀਤੀ | ਇਸ ਮੌਕੇ ਪਾਲ ਸਿੰਘ ਹੇੜੀਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਨਿਰਮਲ ਸਿੰਘ ਹੇੜੀਆਂ, ਪ੍ਰਧਾਨ ਸਤਨਾਮ ਸਿੰਘ ਯੂ.ਕੇ, ਸਕੱਤਰ ਸਤਨਾਮ ਸਿੰਘ, ਬਲਕਾਰ ਸਿੰਘ ਹੇੜੀਆਂ, ਪਰਮਜੀਤ ਸਿੰਘ ਯੂ.ਐਸ.ਏ, ਸੋਹਣ ਸਿੰਘ ਪੰਚ, ਲਾਹੌਰੀ ਰਾਮ ਪੰਚ, ਜਸਪਾਲ ਸਿੰਘ ਪੰਚ, ਅਮਰਜੀਤ ਕੌਰ ਪੰਚ, ਅਮਰੀਕ ਕੌਰ ਪੰਚ, ਮਾ. ਜਤਿੰਦਰ ਕੁਮਾਰ, ਮਾ. ਨਰਿੰਦਰ ਸਿੰਘ, ਮਨਦੀਪ ਕੌਰ, ਸੀਮਾ ਕਲਸੀ, ਪਰਮਜੀਤ ਸਿੰਘ ਕੈਂਪ ਮੈਨੇਜਰ, ਮੋਹਨ ਲਾਲ ਸਾਬਕਾ ਸਰਪੰਚ, ਗੁਰਦੇਵ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਇਟਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਪੂਰ ਜਿਊਲਰਜ਼ ਗੜ੍ਹਸ਼ੰਕਰ ਦੇ ਗਹਿਣਿਆਂ ਦੀ ਖ਼ਰੀਦ ਲਈ ਸਮਾਰਟ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਪੱਦੀ ਮੱਠਵਾਲੀ ਵਿਖੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।