08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕਾਂਗਰਸੀ ਵਰਕਰਾਂ ਬੰਗਾ ਤੇ ਕਲਸੀ ਦੀ ਅਗਵਾਈ 'ਚ ਬਹਿਰਾਮ 'ਚ ਮੀਟਿੰਗ

ਅਜੀਤ ਡੈਸਕ 01-02-2026
ਬਹਿਰਾਮ, 31 ਜਨਵਰੀ (ਨਛੱਤਰ ਸਿੰਘ ਬਹਿਰਾਮ)-ਜਿੰਨੀ ਮਹਿੰਗਾਈ ਕੇਂਦਰ ਦੀ ਭਾਜਪਾ ਸਰਕਾਰ ਦੌਰਾਨ ਹੋਈ ਹੈ ਐਨੀ ਮਹਿੰਗਾਈ ਕਦੇ ਵੀ ਨਹੀਂ ਹੋਈ, ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ | ਇਹ ਸ਼ਬਦ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਕਮਲਜੀਤ ਬੰਗਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਅਮਰਜੀਤ ਕਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ ਨੇ ਕਾਂਗਰਸ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਇੱਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਗਈ ਹੈ ਕੋਈ ਵਿਕਾਸ ਦਾ ਕੰਮ ਨਹੀਂ ਹੋ ਰਿਹਾ, ਕਿਸਾਨ-ਮਜਦੂਰ ਧਰਨਿਆਂ ਮੁਜ਼ਾਹਰਿਆ 'ਤੇ ਹਨ | ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਧੱਕੇਸ਼ਾਹੀ, ਨਸ਼ਾਖੋਰੀ ਸਿਖਰਾਂ 'ਤੇ ਹੈ | ਉਨ੍ਹਾਂ ਕਿਹਾ ਕਿ 2027 'ਚ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ ਕਿਉਂਕਿ ਲੋਕ ਇਨ੍ਹਾਂ ਸਰਕਾਰਾਂ ਤੋਂ ਭਲੀ ਭਾਂਤ ਜਾਣੂੰ ਹੋ ਚੁੱਕੇ ਹਨ ਹੁਣ ਇਨ੍ਹਾਂ ਦੇ ਲਾਰਿਆਂ ਅਤੇ ਚਾਲਾਂ 'ਚ ਨਹੀਂ ਆਉਣਗੇ | ਇਸ ਮੌਕੇ ਸਾਬਕਾ ਸਰਪੰਚ ਭਰੋਲੀ ਹਰਭਜਨ ਸਿੰਘ ਸਾਬਕਾ ਬਲਾਕ ਪ੍ਰਧਾਨ, ਰਿਟਾ. ਮਾਸਟਰ ਸੁਰਿੰਦਰ ਪਾਲ, ਸੁੱਚਾ ਸਿੰਘ ਰੰਧਾਵਾ, ਅਵਤਾਰ ਸਿੰਘ ਮਾਨ, ਰਾਜ ਕੁਮਾਰ ਢੰਢੂਹਾ, ਸਨੀ ਚਾਹਲ, ਜੋਗਿੰਦਰ ਪਾਲ, ਹਰਦੀਪ ਕੁਮਾਰ ਪੰਚ, ਮਹਿੰਦਰ ਪਾਲ, ਪਰਮਜੀਤ ਕਲਸੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਣਪਛਾਤੀ ਕਾਰ ਨੇ ਕਾਰ ਨੂੰ ਮਾਰੀ ਟੱੱਕਰ, ਚਾਲਕ ਮੌਕੇ ਤੋਂ ਫਰਾਰ ਅਗਲੀ ਖ਼ਬਰ ਪੀ.ਐਸ. ਪ੍ਰੈਜ਼ੀਡੈਂਸੀ ਸਕੂਲ 'ਚ ਏਨਰਜੀਆ-26 ਤਿੰਨ ਦਿਨਾ ਸਾਲਾਨਾ ਖੇਡ ਮੇਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।