26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਐੱਸ. ਐੱਮ. ਐੱਲ. ਨਰਸਿੰਗ ਕਾਲਜ ਭਨੋਹੜ ਦਾ ਨਤੀਜਾ ਸ਼ਾਨਦਾਰ ਰਿਹਾ

ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੁਆਰਾ ਲਈ ਗਈ ਪ੍ਰੀਖਿਆ ਬੀ. ਐੱਸ.

ਅਜੀਤ ਡੈਸਕ 26-11-2026
ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੁਆਰਾ ਲਈ ਗਈ ਪ੍ਰੀਖਿਆ ਬੀ. ਐੱਸ. ਸੀ. ਨਰਸਿੰਗ 5ਵੇਂ ਸਮੈਸਟਰ ਲਈ ਪੇਂਡੂ-ਸ਼ਹਿਰੀ ਖੇਤਰ ਦੀ ਨਾਮਵਰ ਮੈਡੀਕਲ ਵਿੱਦਿਅਕ ਸੰਸਥਾ ਐੱਸ. ਐੱਮ. ਐੱਲ. ਮੈਮੋਰੀਅਲ ਕਾਲਜ ਆਫ਼ ਨਰਸਿੰਗ ਨੈਸ਼ਨਲ ਹਾਈਵੇ ਭਨੋਹੜ ਸਾਹਮਣੇ ਹਵੇਲੀ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਕੁਲਵਿੰਦਰ ਕੌਰ ਅਨੁਸਾਰ ਪ੍ਰੀਖਿਆ ਕੇਂਦਰ ਵਿਚ ਬੈਠੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਨਰਸਿੰਗ ਕਾਲਜ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰਸੀਪਲ ਪ੍ਰੋ: ਕੁਲਵਿੰਦਰ ਕੌਰ ਸਰਾਂ ਅਨੁਸਾਰ 100 ਫ਼ੀਸਦੀ ਨਤੀਜੇ ਸਮੇਂ ਅਭੈ ਨੰਦ 8.0 ਸੀ.ਜੀ.ਪੀ.ਏ ਨਾਲ ਪਹਿਲਾ, ਅੰਜਲੀ ਕੁਮਾਰੀ ਤੇ ਆਂਚਲ ਕੁਸ਼ਵਾਹ 7.64 ਸੀ.ਜੀ.ਪੀ.ਏ ਨਾਲ ਦੂਸਰਾ ਅਤੇ ਚਿਰੰਜੀਵ ਰਾਜ ਕਰਨ ਤੇ ਅਵਿਨਾਸ਼ ਕੁਮਾਰ 7.55 ਸੀ.ਜੀ.ਪੀ.ਏ ਨਾਲ ਤੀਸਰਾ ਸਥਾਨ ਲਿਆ। ਡਾਕਟਰੀ ਵਿੱਦਿਅਕ ਅਦਾਰੇ ਦੇ ਚੇਅਰਮੈਨ ਡਾ: ਬੀ.ਐੱਲ ਬਾਂਸਲ, ਡਾ: ਵਰੁਣ ਬਾਂਸਲ, ਡਾ: ਗੀਤਿਕਾ ਬਾਂਸਲ ਵਲੋਂ ਐੱਸ.ਐੱਮ.ਐੱਲ ਮੈਮੋਰੀਅਲ ਕਾਲਜ ਆਫ਼ ਨਰਸਿੰਗ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਉੱਪਰ ਵਧਾਈ ਦਿੱਤੀ। ਪ੍ਰਿੰਸੀਪਲ ਕੁਲਵਿੰਦਰ ਕੌਰ ਦੱਸਿਆ ਕਿ ਸਾਡੇ ਕਾਲਜ ਕੈਂਪਸ ਅੰਦਰ ਵਿਦਿਆਰਥੀਆਂ ਨੂੰ ਹਰ ਸਮੈਸਟਰ ਦੀ ਪੜ੍ਹਾਈ ਦੇ ਨਾਲ ਵੱਖਰਾ ਸਮਾਂ ਇੰਗਲਿਸ਼ ਸਪੀਕਿੰਗ, ਕੰਪਿਊਟਰ, ਲੈਬ ਜਾਣਕਾਰੀ ਲਈ ਦਿੱਤਾ ਜਾਂਦਾ ਹੈ। ਇਥੇ ਜ਼ਿਕਰਯੋਗ ਹੈ ਕਿ ਪੇਂਡੂ ਸ਼ਹਿਰੀ ਖੇਤਰ ਦੀਆਂ ਕੁੜੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਐੱਸ.ਐੱਮ.ਐੱਲ ਨਰਸਿੰਗ ਕਾਲਜ ਦਾ ਇਲਾਕੇ ਵਿਚ ਵੱਡਾ ਯੋਗਦਾਨ ਹੈ। ਕਈ ਸਾਲਾਂ ਤੋਂ ਇੰਸਟੀਚਿਊਟ ਦੇ ਵਿੱਦਿਅਕ ਨਤੀਜੇ ਬੇਹੱਦ ਸੰਤੁਸ਼ਟੀਜਨਕ ਹਨ।
ਪਿਛਲੀ ਖ਼ਬਰ ਪਿੰਡ ਮੁੱਲਾਂਪੁਰ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮੁੱਲਾਂਪੁਰ ਦਾਖਾ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।