12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਹਲਕਾ ਰਾਏਕੋਟ ’ਚ ਨਵੇਂ ਇੰਚਾਰਜ ਦੀ ਨਿਯੁਕਤੀ ਅਕਾਲੀ ਆਗੂਆਂ ’ਚ ਨਵਾਂ ਜੋਸ਼ ਭਰੇਗੀ- ਗਰੇਵਾਲ, ਮਾਨ

ਲੋਹਟਬੱਦੀ, 11 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਆਗਾਮੀ ਵਿਧਾਨ ਸਭਾ ਚੋਣਾਂ-2027 ਨੂੰੰ ਮੁੱਖ ਰੱਖਦਿਆਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਜਾ ਰਹੀ ਵਿਉਂਤਬੰਦੀ ਵਿਰੋਧੀ ਧਿਰਾਂ ਨੂੰ ਪਿਛਾਂਹ ਧੱਕ ਰਹੀ ਹੈ। ਅੱਜ ਆਮ ਰਾਜਨੀਤਿਕ ਆਗੂ ਹੀ ਨਹੀਂ ਸਗੋਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀਆਂ ਮੁਲਾਜ਼ਮਾਂ ਵਿਰੋਧੀ ਨੀਤੀਆਂ ਤੋਂ ਅੱਕੇ ਸਰਕਾਰੀ ਮੁਲਾਜ਼ਮ ਵੀ ‘ਆਪ’ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸਰਕਾਰੀ ਨੌਕਰੀਆਂ ਛੱਡ ਕੇ ਸ਼੍ਰੋ.

ਅਜੀਤ ਡੈਸਕ 12-11-2026
ਲੋਹਟਬੱਦੀ, 11 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਆਗਾਮੀ ਵਿਧਾਨ ਸਭਾ ਚੋਣਾਂ-2027 ਨੂੰੰ ਮੁੱਖ ਰੱਖਦਿਆਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਜਾ ਰਹੀ ਵਿਉਂਤਬੰਦੀ ਵਿਰੋਧੀ ਧਿਰਾਂ ਨੂੰ ਪਿਛਾਂਹ ਧੱਕ ਰਹੀ ਹੈ। ਅੱਜ ਆਮ ਰਾਜਨੀਤਿਕ ਆਗੂ ਹੀ ਨਹੀਂ ਸਗੋਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀਆਂ ਮੁਲਾਜ਼ਮਾਂ ਵਿਰੋਧੀ ਨੀਤੀਆਂ ਤੋਂ ਅੱਕੇ ਸਰਕਾਰੀ ਮੁਲਾਜ਼ਮ ਵੀ ‘ਆਪ’ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸਰਕਾਰੀ ਨੌਕਰੀਆਂ ਛੱਡ ਕੇ ਸ਼੍ਰੋ.ਅ.ਦਲ (ਬ) ਦੇ ਬੇੜੇ ’ਚ ਸਵਾਰ ਹੋਣ ਲਈ ਤਿਆਰ ਹਨ। ਕੱਲ੍ਹ 13 ਨਵੰਬਰ ਨੂੰ ਵਿਧਾਨ ਸਭਾ ਹਲਕਾ ਰਾਏਕੋਟ ਦੇ ਪਿੰਡ ਨੱਥੋਵਾਲ ’ਚ ਪ੍ਰਭਦੀਪ ਸਿੰਘ ਨੱਥੋਵਾਲ ਸਾਬਕਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਦੀ ਹਲਕਾ ਰਾਏਕੋਟ ਦੇ ਨਵੇਂ ਇੰਚਾਰਜ ਵਜੋਂ ਨਿਯੁਕਤੀ ਅਕਾਲੀ ਆਗੂਆਂ ’ਚ ਨਵਾਂ ਜ਼ੋਸ ਭਰੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਸ਼ਰਨ ਸਿੰਘ ਗਰੇਵਾਲ ਮੈਂਬਰ ਵਰਕਿੰਗ ਕੌਂਸ਼ਲ ਅਤੇ ਸੁਖਬੀਰ ਸਿੰਘ ਮਾਨ ਬੜੂੰਦੀ ਅਕਾਲੀ ਆਗੂ ਨੇ ਕੀਤਾ। ਗਰੇਵਾਲ ਅਤੇ ਮਾਨ ਨੇ ਕਿਹਾ ਕਿ ਕਿ ਅੱਜ ਦਿੱਲੀ ਦੇ ਬਾਬੂਆਂ ਵਲੋਂ ਪੰਜਾਬ ਦੇ ਖਜ਼ਾਨੇ ਦੀ ਕੀਤੀ ਜਾ ਰਹੀ ਲੁੱਟ ਤੋਂ ਅੱਕੇ ਪੰਜਾਬੀਆਂ ਦਾ ਅਕਾਲੀ ਦਲ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋ ਰਿਹਾ ਹੈ। ਦੂਜੇ ਪਾਸੇ ਉਨ੍ਹਾਂ ਦੱਸਿਆ ਕਿ ਨਵ-ਨਿਯੁਕਤ ਹੋ ਰਹੇ ਹਲਕਾ ਇੰਚਾਰਜ ਪ੍ਰਭਦੀਪ ਸਿੰਘ ਨੱਥੋਵਾਲ, ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ’ਚ ਵੱਖ-ਵੱਖ ਵਰਕਰਾਂ ਵਲੋਂ ਕੱਲ੍ਹ ਦੇ ਸਮਾਗਮਾਂ ਦੀ ਸਫ਼ਲਤਾ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਰਾਜਿੰਦਰ ਸਿੰਘ ਮੀਤ ਪ੍ਰਧਾਨ, ਜਗਤਾਰ ਸਿੰਘ, ਨਰਿੰਦਰ ਸਿੰਘ ਵਾਲੀਆ, ਪਰਦੀਪ ਸਿੰਘ ਵਾਲੀਆ, ਜਗਰੂਪ ਸਿੰਘ ਭੱਟੀ, ਅਮਰੀਕ ਸਿੰਘ ਮਾਨ, ਇਕਾਈ ਪ੍ਰਧਾਨ ਬੀਬੀ ਚਰਨਜੀਤ ਕੌਰ, ਭੂਪ ਸਿੰਘ ਭੱਟੀ, ਹਰਪਾਲ ਸਿੰਘ ਮਾਨ, ਪਵਨਜੀਤ ਸਿੰਘ ਸੇਖੋਂ, ਰੂਪ ਸਿੰਘ, ਲਾਲ ਸਿੰਘ, ਆਤਮਾ ਸਿੰਘ, ਚਰਨ ਸਿੰਘ, ਤਰਲੋਚਨ ਸਿੰਘ ਭੋਲਾ ਤੇ ਬਹਾਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਪਾਰ ਦੇ ਮਾਮਲੇ ਵਿਚ ਧੋਖਾਧੜੀ ਅਗਲੀ ਖ਼ਬਰ ਗੁਰਦੁਆਰਾ ਦਸਮੇਸ਼ ਨਗਰ ਜਗਰਾਉਂ ਤੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਨਗਰ ਕੀਰਤਨ 21 ਨੂੰ ਸਜਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।