03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਗ਼ਦਰੀ ਬਾਬਾ ਚੰਨਣ ਸਿੰਘ ਖੰਗੂੜਾ ਦੇ ਪਿੰਡ ਐਤੀਆਣਾ ਲਈ ਪਾਏ ਯੋਗਦਾਨ ਨੂੰ ਦਰਸਾਉਂਦੀ ਕਿਤਾਬ ਲੋਕ ਅਰਪਣ

ਹਲਵਾਰਾ, 2 ਨਵੰਬਰ (ਮਨਦੀਪ ਸਿੰਘ ਉੱਭੀ)- ਪਿੰਡ ਐਤੀਆਣਾ ਦੇ ਇਤਿਹਾਸ ਤੇ ਗ਼ਦਰੀ ਬਾਬਾ ਚੰਨਣ ਸਿੰਘ ਖੰਗੂੜਾ ਵਲੋਂ ਪਿੰਡ ਦੇ ਵਿਕਾਸ ਤੇ ਸਮਾਜਿਕ ਕਾਰਜਾਂ ਲਈ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਦਰਸਾਉਂਦੀ ਕਿਤਾਬ ਸਰਕਾਰੀ ਹਾਈ ਸਕੂਲ ਐਤੀਆਣਾ ਵਿਖੇ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਨੂੰ ਲਿਖਣ ਦੀ ਸੇਵਾ ਪਿੰਡ ਦੇ ਸਾਬਕਾ ਸਰਪੰਚ ਲਖਬੀਰ ਸਿੰਘ ਵੱਲੋਂ ਨਿਭਾਈ ਗਈ, ਜਦਕਿ ਇਸ ਐਡੀਸ਼ਨ ਨੂੰ ਪ੍ਰਕਾਸ਼ਿਤ ਕਰਵਾਉਣ ਦੀ ਸੇਵਾ ਸੋਹਣ ਸਿੰਘ ਕਲਕੱਤਾ ਵਲੋਂ ਕੀਤੀ ਗਈ।

ਅਜੀਤ ਡੈਸਕ 03-11-2026
ਹਲਵਾਰਾ, 2 ਨਵੰਬਰ (ਮਨਦੀਪ ਸਿੰਘ ਉੱਭੀ)- ਪਿੰਡ ਐਤੀਆਣਾ ਦੇ ਇਤਿਹਾਸ ਤੇ ਗ਼ਦਰੀ ਬਾਬਾ ਚੰਨਣ ਸਿੰਘ ਖੰਗੂੜਾ ਵਲੋਂ ਪਿੰਡ ਦੇ ਵਿਕਾਸ ਤੇ ਸਮਾਜਿਕ ਕਾਰਜਾਂ ਲਈ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਦਰਸਾਉਂਦੀ ਕਿਤਾਬ ਸਰਕਾਰੀ ਹਾਈ ਸਕੂਲ ਐਤੀਆਣਾ ਵਿਖੇ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਨੂੰ ਲਿਖਣ ਦੀ ਸੇਵਾ ਪਿੰਡ ਦੇ ਸਾਬਕਾ ਸਰਪੰਚ ਲਖਬੀਰ ਸਿੰਘ ਵੱਲੋਂ ਨਿਭਾਈ ਗਈ, ਜਦਕਿ ਇਸ ਐਡੀਸ਼ਨ ਨੂੰ ਪ੍ਰਕਾਸ਼ਿਤ ਕਰਵਾਉਣ ਦੀ ਸੇਵਾ ਸੋਹਣ ਸਿੰਘ ਕਲਕੱਤਾ ਵਲੋਂ ਕੀਤੀ ਗਈ। ਕਿਤਾਬ ਵਿਚ ਪਿੰਡ ਐਤੀਆਣਾ ਦੇ ਮੁੱਢਲੇ ਇਤਿਹਾਸ ਤੋਂ ਲੈ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ, ਸਹਿਕਾਰੀ ਸਭਾ ਬਣਾਉਣ, ਪਿੰਡ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਹੁਣ ਤੱਕ ਬਣੀਆਂ ਪੰਚਾਇਤਾਂ ਤੇ ਸਰਪੰਚਾਂ ਦਾ ਵੇਰਵਾ ਦਰਜ ਕੀਤਾ ਗਿਆ ਹੈ। ਇਸ ਵਿਚ ਸਾਲ 1926 ਤੋਂ ਲੈ ਕੇ ਹੁਣ ਤੱਕ ਦੇ ਪਿੰਡ ਦੇ ਇਤਿਹਾਸ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ, ਮੈਡਮ ਹਰਪ੍ਰੀਤ ਕੌਰ, ਮਲਕੀਤ ਸਿੰਘ, ਪ੍ਰੀਤਮ ਸਿੰਘ ਸਿਵੀਆ, ਡਾ. ਹਰਦਿਆਲ ਸਿੰਘ, ਭਾਈ ਸਾਹਿਬ ਕੁਲਦੀਪ ਸਿੰਘ, ਨੰਬਰਦਾਰ ਹਜਿੰਦਰ ਸਿੰਘ, ਬਲਜੀਤ ਸਿੰਘ ਪ੍ਰਧਾਨ, ਮਲਕੀਤ ਸਿੰਘ, ਰਾਜ ਸਿੰਘ, ਮਹਿੰਦਰ ਸਿੰਘ, ਪਿਆਰਾ ਸਿੰਘ, ਮੇਜਰ ਸਿੰਘ, ਸੁਖਮਿੰਦਰ ਕੌਰ ਬਲਾਕ ਸੰਮਤੀ ਮੈਂਬਰ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਰਮਜੀਤ ਕੌਰ, ਮਨਪ੍ਰੀਤ ਕੌਰ, ਸੰਦੀਪ ਰਾਣੀ, ਹਰਦੇਵ ਸਿੰਘ, ਰਮਨਦੀਪ ਸਿੰਘ, ਕੁਲਵਿੰਦਰ ਸਿੰਘ ਦੁਬਈ ਵਾਲੇ, ਹੁਸ਼ਿਆਰ ਸਿੰਘ, ਪ੍ਰੀਤਮ ਸਿੰਘ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਦੇ ਵਿਦਿਆਰਥੀ ਸਹੋਦਿਆ ਇੰਗਲਿਸ਼ ਫੈਸਟ ’ਚ ਮੋਹਰੀ ਅਗਲੀ ਖ਼ਬਰ ਜਗਰਾਉਂ ਰੈਲੀ ਸੰਬੰਧੀ ਯੂਥ ਅਕਾਲੀ ਦਲ ਦੀ ਟੀਮ ਵਲੋਂ ਰੈਲੀ ਸਥਾਨ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।