29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸੀਟੀ ਯੂਨੀਵਰਸਿਟੀ ਚੌਂਕੀਮਾਨ ਵਿਖੇ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ ਦੀ ਪੁਸਤਕ ‘ਬਹੁ-ਰੰਗੀ ਸੰਸਾਰ’ ਲੋਕ ਅਰਪਣ

ਚੌਂਕੀਮਾਨ, 28 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਬੀ. ਐੱਸ.

ਸੀਟੀ ਯੂਨੀਵਰਸਿਟੀ ਚੌਂਕੀਮਾਨ ਵਿਖੇ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ ਦੀ ਪੁਸਤਕ ‘ਬਹੁ-ਰੰਗੀ ਸੰਸਾਰ’ ਨੂੰ ਲੋਕ ਅਰਪਣ ਕਰਦੇ ਹੋਏ ਇੰਜ: ਦਵਿੰਦਰ ਸਿੰਘ,ਰਜਿਸਟਰਾਰ ਸੰਜੇ ਕੁਮਾਰ ਖੰਡੂਰੀ, ਮੈਡਮ ਗੁਰਪ੍ਰੀਤ ਕੌਰ ਕੁਲਾਰ ਤੇ ਹੋਰ। ਤਸਵੀਰ: ਤੇਜਿੰਦਰ ਸਿੰਘ ਚੱਢਾ 29-10-2026
ਚੌਂਕੀਮਾਨ, 28 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਬੀ.ਐੱਸ.ਐੱਫ ਦੇ ਸਾਬਕਾ ਡਿਪਟੀ ਕਮਾਡੈਂਟ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ ਵਲੋਂ ਲਿਖੀ ਪੁਸਤਕ ‘ਬਹੁ-ਰੰਗੀ ਸੰਸਾਰ’ ਸੀਟੀ ਯੂਨੀਵਰਸਿਟੀ ਚੌਂਕੀਮਾਨ ਵਿਖੇ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਇਸ ਮੌਕੇ ਲਾਇਬ੍ਰੇਰੀ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਨੇ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ ਦਾ ਰਸਮੀ ਸਵਾਗਤ ਕੀਤਾ ਤੇ ਉਨ੍ਹਾਂ ਦੀ ਲਿਖਣ ਕਲਾਂ ਤੇ ਰਚਨਾਵਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਹ 14ਵੀਂ ਪੁਸਤਕ ਹੈ ਤੇ ਇਸ ਤੋਂ ਪਹਿਲਾ ਉਹ ‘ਧਰਮ ਨੂੰ ਕਿਵੇ ਸਮਝੀਏ’ ਅਣਜਾਣੇ ਡਰ ਵਿਚ ਰਹਿੰਦੇ ਲੋਕ, ਬਦਲਦੇ ਰੂਪਾਂ ਦਾ ਅਹਿਸਾਸ, ਇੱਕ ਫੌਜੀ ਦੀ ਆਤਮ ਕਥਾ, ਕਸਮੀਰ ਫੌਜੀ ਨਜਰੀਏ ਤੋਂ, ਫੌਜ ’ਚ ਅਫ਼ਸਰ ਕਿਵੇ ਭਰਤੀ ਹੋਈਏ, ਦਹਿਸਤਗਰਦੀ, ਆਫ਼ਤਾਂ ਦਾ ਦਰਵਾਜ਼ਾ ਅਫਗਾਨਿਸਤਾਨ ਤੇ ਵਿਲੱਖਣਤਾ ਦਾ ਪ੍ਰਤੀਕ ਅਰਬ ਸੰਸਾਰ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾ ਚੁੱਕੇ ਹਨ, ਜਿਨ੍ਹਾਂ ਨੂੰ ਪੰਜਾਬੀ ਪਾਠਕਾਂ ਨੇ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਹੈ। ਲੇਖਕ ਭੁਪਿੰਦਰ ਸਿੰਘ ਚੌਂਕੀਮਾਨ ਨੇ ਕਿਹਾ ਨੇ ਨਵੀਂ ਰਿਲੀਜ਼ ਹੋਈ ਪੁਸਤਕ ‘ਬਹੁ-ਰੰਗੀ ਸੰਸਾਰ’ ਵਿਚ ਵੱਖ-ਵੱਖ ਵਿਸਿਆਂ ਨਾਲ ਸਬੰਧਿਤ ਕਵਿਤਾਵਾਂ ਹਨ ਜੋ ਕੇ ਨੌਜਵਾਨ ਪੀੜ੍ਹੀ ਨੂੰ ਸੇਧ ਦੇਣਗੀਆਂ। ਇਸ ਮੌਕੇ ਇੰਜੀਨੀਅਰ ਦਵਿੰਦਰ ਸਿੰਘ (ਡਿਵੀਜਨ ਆਫ ਸੂਟਡੈਂਟ ਵੈਲਫੇਅਰ) ਤੇ ਰਜਿਸਟਰਾਰ ਸੰਜੇ ਕੁਮਾਰ ਖੰਡੂਰੀ ਨੇ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ ਨੂੰ ਵਧਾਈ ਦਿੱਤੀ ਜੋ ਪੰਜਾਬੀ ਸਾਹਿਤ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ ਤੇ ਉਨ੍ਹਾਂ ਦੀਆਂ ਪੁਸਤਕਾਂ ਨੂੰ ਸੀਟੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਖਾਸ ਸਥਾਨ ਦਿੱਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਉਨ੍ਹਾਂ ਦੀਆਂ ਪੁਸਤਕਾਂ ਪੜ੍ਹ ਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਣ।ਇਸ ਮੌਕੇ ਸੀਟੀ ਯੂਨੀਵਰਸਿਟੀ ਦੇ ਸਟਾਫ਼ ਵਲੋਂ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਲਾਇਬ੍ਰੇਰੀ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਕੁਲਾਰ ਨੇ ਸਮਾਗਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਸਾਥੀ ਸਟਾਫ਼ ਦਾ ਧੰਨਵਾਦ ਕੀਤਾ ।
ਪਿਛਲੀ ਖ਼ਬਰ ਪਿੰਡ ਗਗੜਾ ਵਿਖੇ ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਜੀ ਦੇ ਮੁੱਖ ਗੇਟ ’ਤੇ ਹੋਈ ਫਾਇਰਿੰਗ ਦੀ ਸੰਤਾਂ-ਮਹਾਂਪੁਰਸ਼ਾਂ ਨੇ ਕੀਤ... ਅਗਲੀ ਖ਼ਬਰ ‘ ਲੋਕ ਮਿਲਣੀ’ ਨੂੰ ਲੈ ਕੇ ਡੀ.ਆਈ.ਜੀ. ਸੰਦੀਪ ਗੋਇਲ ਵਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।