22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਕਾਂਗਰਸ ਵਲੋਂ ਅੰਗਹੀਣਾਂ ਅਤੇ ਅਪਾਹਜ ਵਿਅਕਤੀਆਂ ਲਈ ਵਿਸ਼ੇਸ਼ ਕੈਂਪ ਅੱਜ

ਰਾਏਕੋਟ, 22 ਅਕਤੂਬਰ (ਸੁਸ਼ੀਲ)-ਰਾਏਕੋਟ ਕਾਂਗਰਸ ਵੱਲੋਂ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ਅੱਜ ਮਿਤੀ 23 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਥਾਨਕ ਲੁਧਿਆਣਾ ਰੋਡ ’ਤੇ ਸਥਿਤ ਸਵਾਮੀ ਰੂਪ ਚੰਦ ਜੀ ਦੀ ਸਮਾਧ (ਨੇੜੇ ਕਾਂਗਰਸ ਪਾਰਟੀ ਦਫ਼ਤਰ) ਵਿਖੇ ਅੰਗਹੀਣ ਅਤੇ ਅਪਾਹਜ਼ਾਂ ਦੀ ਸਹਾਇਤਾ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਲੋੜਵੰਦਾਂ ਨੂੰ ਬੈਟਰੀ ਵਾਲੇ ਟ੍ਰਾਈ ਸਾਈਕਲ, ਵੀਲ੍ਹਚੇਅਰ, ਕੰਨਾਂ ਦੀਆਂ ਮਸ਼ੀਨਾਂ, ਬੈਸਾਖੀਆਂ, ਖੂੰਡੀਆਂ, ਬਨਾਵਟੀ ਅੰਗ ਅਤੇ ਲੋੜ ਅਨੁਸਾਰ ਹੋਰ ਸਹਾਇਤਾ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਕੈਂਪ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਹੋਵੇਗਾ।

ਅਜੀਤ ਡੈਸਕ 23-10-2026
ਰਾਏਕੋਟ, 22 ਅਕਤੂਬਰ (ਸੁਸ਼ੀਲ)-ਰਾਏਕੋਟ ਕਾਂਗਰਸ ਵੱਲੋਂ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ਅੱਜ ਮਿਤੀ 23 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਥਾਨਕ ਲੁਧਿਆਣਾ ਰੋਡ ’ਤੇ ਸਥਿਤ ਸਵਾਮੀ ਰੂਪ ਚੰਦ ਜੀ ਦੀ ਸਮਾਧ (ਨੇੜੇ ਕਾਂਗਰਸ ਪਾਰਟੀ ਦਫ਼ਤਰ) ਵਿਖੇ ਅੰਗਹੀਣ ਅਤੇ ਅਪਾਹਜ਼ਾਂ ਦੀ ਸਹਾਇਤਾ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਲੋੜਵੰਦਾਂ ਨੂੰ ਬੈਟਰੀ ਵਾਲੇ ਟ੍ਰਾਈ ਸਾਈਕਲ, ਵੀਲ੍ਹਚੇਅਰ, ਕੰਨਾਂ ਦੀਆਂ ਮਸ਼ੀਨਾਂ, ਬੈਸਾਖੀਆਂ, ਖੂੰਡੀਆਂ, ਬਨਾਵਟੀ ਅੰਗ ਅਤੇ ਲੋੜ ਅਨੁਸਾਰ ਹੋਰ ਸਹਾਇਤਾ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਕੈਂਪ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਹੋਵੇਗਾ। ਕਾਮਿਲ ਅਮਰ ਸਿੰਘ ਨੇ ਦੱਸਿਆ ਕਿ ਇਹ ਕੈਂਪ ਸਮਾਜਿਕ ਨਿਆਂ ਮੰਤਰਾਲੇ ਦੇ ਸਹਿਯੋਗ ਨਾਲ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਦੇ ਯਤਨਾਂ ਸਦਕਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਇਲਾਕੇ ਦੇ ਲੋੜਵੰਦ ਵੀਰਾਂ ਭੈਣਾਂ ਨੂੰ ਬੇਨਤੀ ਕੀਤੀ ਕਿ ਉਹ ਸਮੇਂ ਸਿਰ ਆ ਕੇ ਇਸ ਕੈਂਪ ਦਾ ਲਾਭ ਜ਼ਰੂਰ ਉਠਾਓ। ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀ ਆਪਣੇ ਨਾਲ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ, ਅੰਗਹੀਣ/ਅਪਾਹਿਜ਼ ਕਾਰਡ (ਯੂ.ਡੀ.ਆਈ.ਡੀ. ਕਾਰਡ) ਦੀ ਫੋਟੋ ਕਾਪੀ ਅਤੇ ਪਾਸਪੋਰਟ ਸਾਈਜ਼ ਦੋ ਫੋਟੋਆਂ ਜ਼ਰੂਰ ਲੈ ਕੇ ਆਉਣ।
ਪਿਛਲੀ ਖ਼ਬਰ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਨੇ ਇਸਲਾਮਾਬਾਦ ਇਲਾਕੇ ’ਚ ਚਲਾਈ ਤਲਾਸ਼ੀ ਮੁਹਿੰਮ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਕੇਵਲ ਸਿੰਘ ਬਾਦਲ ਵਲੋਂ ਪੰਜ ਪਿਆਰਿਆਂ ਦਾ ਸਨਮਾਨ ਹੋਵੇਗਾ -ਪਮਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।