19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਉੱਘੇ ਸਾਹਿੱਤਕਾਰ ਰਘਬੀਰ ਭਰਤ ਦੀ ਮੌਤ ’ਤੇ ਸਾਹਿੱਤਿਕ ਸਫ਼ਾਂ ਵਿਚ ਸ਼ੋਕ ਦੀ ਲਹਿਰ

ਸਮਰਾਲਾ, 18 ਅਕਤੂਬਰ (ਗੋਪਾਲ ਸੋਫਤ)-ਪੰਜਾਬੀ ਦੇ ਉੱਘੇ ਲੇਖਕ ਮਾਸਟਰ ਰਘਬੀਰ ਭਰਤ ਮਾਛੀਵਾੜਾ ਦੀ ਅਚਾਨਕ ਹੋਈ ਬੇਵਕਤੀ ਮੌਤ ’ਤੇ ਅੱਜ ਸਾਹਿੱਤਿਕ ਸਫ਼ਾਂ ਵਿਚ ਸ਼ੋਕ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਮੌਤ ਤੋਂ ਇੱਕ ਦਿਨ ਬਾਅਦ ਉਨ੍ਹਾਂ ਦੀ ਪੁਸਤਕ ਰਿਲੀਜ਼ ਦਾ ਸਮਾਗਮ ਹੋਣਾ ਸੀ।

ਅਜੀਤ ਡੈਸਕ 19-10-2026
ਸਮਰਾਲਾ, 18 ਅਕਤੂਬਰ (ਗੋਪਾਲ ਸੋਫਤ)-ਪੰਜਾਬੀ ਦੇ ਉੱਘੇ ਲੇਖਕ ਮਾਸਟਰ ਰਘਬੀਰ ਭਰਤ ਮਾਛੀਵਾੜਾ ਦੀ ਅਚਾਨਕ ਹੋਈ ਬੇਵਕਤੀ ਮੌਤ ’ਤੇ ਅੱਜ ਸਾਹਿੱਤਿਕ ਸਫ਼ਾਂ ਵਿਚ ਸ਼ੋਕ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਮੌਤ ਤੋਂ ਇੱਕ ਦਿਨ ਬਾਅਦ ਉਨ੍ਹਾਂ ਦੀ ਪੁਸਤਕ ਰਿਲੀਜ਼ ਦਾ ਸਮਾਗਮ ਹੋਣਾ ਸੀ। ਅੱਜ ਇੱਥੇ ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮਾਛੀਵਾੜਾ ਸਾਹਿਬ ਤੋਂ ਉੱਘੀ ਸਾਹਿੱਤਿਕ ਸ਼ਖ਼ਸੀਅਤ ਰਘਬੀਰ ਸਿੰਘ ਭਰਤ ਦੇ ਅਚਾਨਕ ਸਦੀਵੀ ਵਿਛੋੜੇ ’ਤੇ ਗਹਿਰੇ ਦੁੱਖ ਦਾ ਪ੍ਰਗਟਾ ਕੀਤਾ ਗਿਆ। ਇੱਕ ਸ਼ੋਕ ਮਤਾ ਪਾਸ ਕਰਦਿਆਂ ਪ੍ਰਿੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸਮਾਜ ਇਕ ਸਾਹਿੱਤਿਕ ਸ਼ਖ਼ਸੀਅਤ ਤੋਂ ਵਿਰਵਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾਸਟਰ ਰਘਬੀਰ ਭਰਤ ਸਾਹਿਤ ਦੀ ਇੱਕ ਵੱਡੀ ਹਸਤੀ ਸਨ। ਮਾਸਟਰ ਰਘਬੀਰ ਭਰਤ ਦੇ ਅਕਾਲ ਚਲਾਣੇ ’ਤੇ ਲੇਖਕ ਮੰਚ ਸਮਰਾਲਾ, ਸਾਹਿਤ ਸਭਾ ਸਮਰਾਲਾ, ਕਲਾ ਸੰਗਮ ਨੀਲੋਂ, ਪੰਜਾਬੀ ਸਾਹਿਤ ਸਭਾ ਰਾਮਪੁਰ, ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਅਤੇ ਸਾਹਿਤ ਸਭਾ ਮਾਛੀਵਾੜਾ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਾਹਿਤ ਸਭਾ ਮਾਛੀਵਾੜਾ ਦੇ ਸਕੱਤਰ ਨਿਰੰਜਨ ਸੂਖਮ ਨੇ ਕਿਹਾ ਕਿ ਰਘਬੀਰ ਭਰਤ ਦੀ ਚਰਚਿਤ ਪੁਸਤਕ ‘ਮਾਛੀਵਾੜਾ ਸਾਹਿਬ ਦਾ ਇਤਿਹਾਸ’ ਅਤੇ ‘ਪਾਕਿਸਤਾਨੀ ਸ਼ਾਇਰਾਂ ਦਾ ਤਜ਼ਕਿਰਾ ’ ਸਮੇਤ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਹੈ। ਗੁਰਭਗਤ ਸਿੰਘ ਗਿੱਲ, ਰਾਜਵਿੰਦਰ ਸਮਰਾਲਾ, ਐਡਵੋਕੇਟ ਦਲਜੀਤ ਸ਼ਾਹੀ, ਐੱਸ. ਨਸੀਮ, ਬਲਬੀਰ ਸਿੰਘ ਬੱਬੀ, ਅਮਰਿੰਦਰ ਸੋਹਲ, ਸੁਰਿੰਦਰ ਰਾਮਪੁਰੀ, ਗੁਰਸੇਵਕ ਸਿੰਘ ਢਿੱਲੋਂ, ਯਤਿੰਦਰ ਕੌਰ ਮਾਹਲ, ਦੀਪਦਿਲਬਰ, ਸਿਮਰਜੀਤ ਸਿੰਘ ਕੰਗ, ਕਰਨੈਲ ਸਿੰਘ ਧਾਲੀਵਾਲ, ਕਰਮਜੀਤ ਸਿੰਘ ਆਜ਼ਾਦ ਮਾਛੀਵਾੜਾ, ਲਖਬੀਰ ਸਿੰਘ ਬਲਾਲਾ ਅਤੇ ਹਰਜਿੰਦਰਪਾਲ ਸਿੰਘ ਸਮਰਾਲਾ ਨੇ ਰਘਬੀਰ ਭਰਤ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਪਿਛਲੀ ਖ਼ਬਰ ਗੁਰਦੁਆਰਾ ਭਗਤ ਨਾਮਦੇਵ ਜੀ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਇੰਟਰਨੈਸ਼ਨਲ ਡੇਅਰੀ ਐਂਡ ਐਗਰੀ ਐਕਸਪੋ 2026 ਮੇਲੇ ਸੰਬੰਧੀ ਹੋਈ ਮੀਟਿੰਗ ਰਿਟਾਇਡ ਡਾ. ਪਰਮਿੰਦਰ ਸਿੰਘ ਦਾ ਕੀਤਾ ਵਿਸੇਸ਼ ਸਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।