14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਦਾਖਾ ਮਾਰਕੀਟ ਕਮੇਟੀ ਮੰਡੀ ਫੜ੍ਹਾਂ ’ਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ-ਚੇਅਰਮੈਨ ਵਿਜੇ ਬੈਕਟਰ

ਮੁੱਲਾਂਪੁਰ-ਦਾਖਾ, 13 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਝੋਨੇ ਦੀ ਕਟਾਈ ਤੇ ਦਾਣਾ ਮੰਡੀਆਂ ’ਚ ਆਮਦ ਜ਼ੋਰ ਫੜ੍ਹ ਗਈ ਹੈ। ਪਿਛਲੇ ਦਿਨੀਂ ਮਾਰਕੀਟ ਕਮੇਟੀ ਦਾਖਾ ਦੇ ਮੰਡੀ ਮੁੱਲਾਂਪੁਰ ਫੜ੍ਹਾਂ ’ਚ ਤੁਲਾਈ ਸਮੇਂ ਮਾਮੂਲੀ ਵੱਧ ਵਜ਼ਨ ਨੂੰ ਲੈ ਕੇ ਛਿੜੇ ਵਿਵਾਦ ਬਾਅਦ ਦਾਖਾ ਮਾਰਕੀਟ ਕਮੇਟੀ ਚੇਅਰਮੈਨ ਵਿਜੇ ਬੈਕਟਰ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਅਧੀਨ ਮਾਰਕੀਟ ਕਮੇਟੀਆਂ ਕਿਸਾਨ-ਮਜ਼ਦੂਰ-ਆੜ੍ਹਤੀ ਦੀ ਬਿਹਤਰੀ ਲਈ ਕੰਮ ਕਰ ਰਹੀਆਂ, ਕਿਸੇ ਨਾਲ ਵੀ ਜਿਆਦਤੀ ਸਹਿਣ ਵਾਲੀ ਨਹੀਂ।

ਅਜੀਤ ਡੈਸਕ 14-10-2026
ਮੁੱਲਾਂਪੁਰ-ਦਾਖਾ, 13 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਝੋਨੇ ਦੀ ਕਟਾਈ ਤੇ ਦਾਣਾ ਮੰਡੀਆਂ ’ਚ ਆਮਦ ਜ਼ੋਰ ਫੜ੍ਹ ਗਈ ਹੈ। ਪਿਛਲੇ ਦਿਨੀਂ ਮਾਰਕੀਟ ਕਮੇਟੀ ਦਾਖਾ ਦੇ ਮੰਡੀ ਮੁੱਲਾਂਪੁਰ ਫੜ੍ਹਾਂ ’ਚ ਤੁਲਾਈ ਸਮੇਂ ਮਾਮੂਲੀ ਵੱਧ ਵਜ਼ਨ ਨੂੰ ਲੈ ਕੇ ਛਿੜੇ ਵਿਵਾਦ ਬਾਅਦ ਦਾਖਾ ਮਾਰਕੀਟ ਕਮੇਟੀ ਚੇਅਰਮੈਨ ਵਿਜੇ ਬੈਕਟਰ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਅਧੀਨ ਮਾਰਕੀਟ ਕਮੇਟੀਆਂ ਕਿਸਾਨ-ਮਜ਼ਦੂਰ-ਆੜ੍ਹਤੀ ਦੀ ਬਿਹਤਰੀ ਲਈ ਕੰਮ ਕਰ ਰਹੀਆਂ, ਕਿਸੇ ਨਾਲ ਵੀ ਜਿਆਦਤੀ ਸਹਿਣ ਵਾਲੀ ਨਹੀਂ। ਚੇਅਰਮੈਨ ਵਿਜੇ ਬੈਕਟਰ ਨੇ ਕਿਹਾ ਕਿ ਕਿਸਾਨਾਂ ਦੇ ਹਿਤਾਂ ਦੀ ਤਰਫਦਾਰੀ ਵਾਲੀ ਮਾਰਕੀਟ ਕਮੇਟੀ ਦਾ ਅਮਲਾ-ਫੈਲਾ ਮੰਡੀ ਫੜ੍ਹਾਂ ’ਚ ਕਿਸਾਨ-ਮਜ਼ਦੂਰ ਦੀ ਲੁੱਟ ਰੋਕਣ ਲਈ ਮੰਡੀ ਸੀਜ਼ਨ ਵਾਲੇ ਦਿਨਾਂ ’ਚ 24 ਘੰਟੇ ਹਾਜ਼ਰ ਹੈ। ਚੇਅਰਮੈਨ ਵਿਜੇ ਬੈਕਟਰ ਨੇ ਦੱਸਿਆ ਕਿ ਮੇਰੇ ਵਲੋਂ ਵੀ ਝੋਨੇ ਦੇ ਢੇਰਾਂ ’ਤੇ ਤੁਲਾਈ ਵਾਲੇ ਕੰਡੇ ਚੈੱਕ ਹੋ ਰਹੇ ਹਨ, ਇਹ ਚੈਕਿੰਗ ਨਿਰੰਤਰ ਜਾਰੀ ਰਹੇਗੀ। ਚੇਅਰਮੈਨ ਵਲੋਂ ਆੜ੍ਹਤੀਆਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੁਲਾਈ ਵਾਲਾ ਫਾਰਮੂਲਾ ਭੁੱਲ ਜਾਉ। ਉਨ੍ਹਾਂ ਕਿਹਾ ਕਿ ਅਨਾਜ ਸੁਰੱਖਿਆ ਦੇ ਨਿਯਮਾਂ ਹੇਠ ਆੜ੍ਹਤੀਆਂ ਵਲੋਂ ਤਰਪਾਲਾਂ ਦਾ ਬੰਦੋਬਸਤ ਕੀਤਾ ਜਾਵੇ। ਲਿਫਟਿੰਗ ਦੇ ਹਲਕੇ ਪ੍ਰਬੰਧਾਂ ਨੂੰ ਲੈ ਕੇ ਸਵਾਲ ਦੇ ਜਵਾਬ ’ਚ ਚੇਅਰਮੈਨ ਵਿਜੇ ਬੈਕਟਰ ਨੇ ਕਿਹਾ ਕਿ ਗੁਦਾਮਾਂ ’ਚ ਪਈ ਕਣਕ ਤੇ ਝੋਨੇ ਦੀ ਚੁਕਾਈ ਕੇਂਦਰ ਸਰਕਾਰ ਨੇ ਕਰਵਾਉਣੀ ਹੁੰਦੀ ਹੈ, ਅਜਿਹਾ ਨਾ ਹੋਣ ਕਰਕੇ ਲਿਫਟਿੰਗ ਪ੍ਰਬੰਧਾਂ ’ਚ ਖੜੋਤ ਜ਼ਰੂਰ ਆਈ, ਪਰ ਜਲਦੀ ਹੀ ਭਰਪਾਈ ਕਰ ਲਈ ਜਾਵੇਗੀ। ਚੇਅਰਮੈਨ ਨੇ ਕਿਹਾ ਕਿ ‘ਆਪ’ ਦੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੁਆਰਾ ਖਰੀਦੇ ਝੋਨੇ ਦੀ ਬਣਦੀ ਅਦਾਇਗੀ 24 ਘੰਟਿਆਂ ਅੰਦਰ ਸਿੱਧੀ ਉਨ੍ਹਾਂ ਦੇ ਖਾਤਿਆਂ ਵਿਚ ਆਵੇਗੀ।
ਪਿਛਲੀ ਖ਼ਬਰ ਪਰਗਟ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਹੋਵੇਗੀ ਹੋਰ ਮਜ਼ਬੂਤ- ਮੇਜਰ ਸਿੰਘ ਭੈਣੀ ਅਗਲੀ ਖ਼ਬਰ ਗਾਇਕ ਤੇ ਗੀਤਕਾਰ ਬਲਬੀਰ ਬੋਪਾਰਾਏ ਦੇ ਮਾਤਾ ਗੁਰਮੇਲ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਮੋਦੀ ਸਰਕਾਰ ਦੇ ਇਸ਼ਾਰੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।