13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਾਣੂੰਕੇ ਦੇ ਮੈਡੀਕਲ ਕੈਂਪ ਦੌਰਾਨ 1001 ਮਰੀਜ਼ਾਂ ਦਾ ਚੈੱਕਅਪ

ਹਠੂਰ, 12 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਲੁਧਿਆਣਾ ਵਲੋਂ ਪਿਛਲੇ 29 ਸਾਲਾਂ ਤੋਂ ਪਿੰਡ ਮਾਣੂੰਕੇ ਵਿਖੇ ਲਾਏ ਜਾਂਦੇ ਮੈਡੀਕਲ ਚੈੱਕਅਪ ਕੈਂਪ ਦੌਰਾਨ ਇਸ ਵਾਰ ਵੀ ਸਰਕਾਰੀ ਪ੍ਰਾਇਮਰੀ ਸਕੂਲ ਮਾਣੂੰਕੇ ਵਿਖੇ ਲੱਗੇ ਕੈਂਪ ’ਚ ਕੁਲ 1001 ਮਰੀਜ਼ਾਂ ਨੇ ਆਪਣਾ ਚੈੱਕਅੱਪ ਕਰਵਾਇਆ। ਕੈਂਪ ਸੰਬੰਧੀ ਕੈਂਪ ਇੰਚਾਰਜ ਬਲਦੇਵ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੈਂਪ ’ਚ ਸੀ.

ਅਜੀਤ ਡੈਸਕ 13-10-2026
ਹਠੂਰ, 12 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਲੁਧਿਆਣਾ ਵਲੋਂ ਪਿਛਲੇ 29 ਸਾਲਾਂ ਤੋਂ ਪਿੰਡ ਮਾਣੂੰਕੇ ਵਿਖੇ ਲਾਏ ਜਾਂਦੇ ਮੈਡੀਕਲ ਚੈੱਕਅਪ ਕੈਂਪ ਦੌਰਾਨ ਇਸ ਵਾਰ ਵੀ ਸਰਕਾਰੀ ਪ੍ਰਾਇਮਰੀ ਸਕੂਲ ਮਾਣੂੰਕੇ ਵਿਖੇ ਲੱਗੇ ਕੈਂਪ ’ਚ ਕੁਲ 1001 ਮਰੀਜ਼ਾਂ ਨੇ ਆਪਣਾ ਚੈੱਕਅੱਪ ਕਰਵਾਇਆ। ਕੈਂਪ ਸੰਬੰਧੀ ਕੈਂਪ ਇੰਚਾਰਜ ਬਲਦੇਵ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੈਂਪ ’ਚ ਸੀ. ਐੱਮ. ਸੀ. ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵਲੋਂ ਵੱਖ-ਵੱਖ ਬਿਮਾਰੀਆਂ ਅੱਖਾਂ, ਕੰਨ, ਨੱਕ, ਗਲੇ, ਚਮੜੀ, ਦੰਦਾਂ, ਫਿਜੀਓਥ੍ਰੈਪੀ, ਜਨਰਲ ਬਿਮਾਰੀਆਂ, ਔਰਤਾਂ ਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਚੈੱਕਅੱਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ, ਜਿਸ ਵਿਚ 1001 ਮਰੀਜ਼ਾਂ ਨੇ ਆਪਣਾ ਚੈੱਕਅੱਪ ਕਰਵਾਇਆ ਤੇ ਕਈ ਬਿਮਾਰੀਆਂ ਦਾ ਮੌਕੇ ’ਤੇ ਹੀ ਇਲਾਜ ਕੀਤਾ। ਇਸ ਦੌਰਾਨ ਅੱਖਾਂ ਦੇ 17 ਮਰੀਜ਼ਾਂ ਜਿਨ੍ਹਾਂ ਦੇ ਅੱਖਾਂ ਦੇ ਆਪ੍ਰੇਸ਼ਨ ਹੋਣੇ ਹਨ, ਨੂੰ ਲੁਧਿਆਣਾ ਸੀ. ਐੱਮ. ਸੀ. ਹਸਪਤਾਲ ਲਿਜਾਇਆ, ਜਿੱਥੇ ਉਨ੍ਹਾਂ ਦੇ ਅੱਜ ਆਪ੍ਰੇਸ਼ਨ ਕੀਤੇ ਜਾਣਗੇ। ਬਲਦੇਵ ਸਿੰਘ ਸੰਧੂ ਨੇ ਦੱਸਿਆ ਕਿ ਸਮੁੱਚੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅਤੇ ਐੱਨਕਾਂ ਦਿੱਤੀਆਂ, ਜਦਕਿ ਮਰੀਜ਼ਾਂ ਤੇ ਡਾਕਟਰਾਂ ਲਈ ਲੰਗਰ ਦਾ ਪ੍ਰਬੰਧ ਨਗਰ ਵਾਸੀਆਂ ਵਲੋਂ ਕੀਤਾ। ਇਸ ਮੌਕੇ ਲੈਂਡ ਮਾਰਗੇਜ਼ ਬੈਂਕ ਲੁਧਿਆਣਾ ਦੇ ਚੇਅਰਮੈਨ ਤੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਮਾਣੂੰਕੇ, ਸੁਖਵਿੰਦਰ ਸਿੰਘ ਸ਼ਿੰਦਾ ਕੈਨੇਡਾ, ਦੁਪਿੰਦਰਪਾਲ ਸਿੰਘ ਪਿੰਦਾ, ਲਵਪ੍ਰੀਤ ਸਿੰਘ, ਗਾਇਕ ਪੰਮਾ ਮਾਣੂੰਕੇ, ਅੰਮ੍ਰਿਤਪਾਲ ਸਿੰਘ, ਸਾਧੂ ਸਿੰਘ, ਪ੍ਰਮਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਲਖਵੀਰ ਸਿੰਘ, ਅਮਰਜੀਤ ਸਿੰਘ, ਅਕਾਸ਼ਦੀਪ ਸਿੰਘ, ਜਗਤਾਰ ਸਿੰਘ, ਪ੍ਰਿੰ: ਹਰਦੇਵ ਸਿੰਘ, ਅਸ਼ਨਪ੍ਰੀਤ ਸਿੰਘ, ਹਰਦੇਵ ਸਿੰਘ ਪੰਚ , ਗੋਪਾਲ ਸਿੰਘ, ਬਿੱਟੂ ਸਿੰਘ, ਹਾਕਮ ਸਿੰਘ, ਅਵਤਾਰ ਸਿੰਘ ਪੰਚ, ਹਰਦੀਪ ਸਿੰਘ, ਦਵਿੰਦਰ ਸਿੰਘ, ਕਰਮ ਸਿੰਘ, ਦਲਜੀਤ ਸਿੰਘ, ਪਰਮਜੀਤ ਸਿੰਘ, ਪ੍ਰਧਾਨ ਗੁਰਵਿੰਦਰ ਸਿੰਘ, ਸੁਖਰਾਜਨ ਸਿੰਘ, ਜਸਵਿੰਦਰ ਸਿੰਘ, ਗੋਲੂ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੋਦੀ ਸਰਕਾਰ ਦੀ ਸ਼ਹਿ ’ਤੇ ਮੁੱਖ ਚੋਣ ਕਮਿਸ਼ਨਰ ਵਲੋਂ ਕਰੋੜਾਂ ਵੋਟਰਾਂ ਦੇ ਨਾਂਅ ਵੋਟਰ ਸੂਚੀਆਂ ਵਿਚੋਂ ਕੱਟਣਾ ਲੋਕਤੰਤਰ ’ਤੇ... ਅਗਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਯੋਗਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।