12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਜਗਰਾਉਂ ਤੋਂ ਚੰਡੀਗੜ੍ਹ ਲਈ ਸਾਬਕਾ ਵਿਧਾਇਕ ਹਿੱਸੋਵਾਲ ਦੀ ਅਗਵਾਈ ’ਚ ਕਾਫ਼ਲਾ ਹੋਇਆ ਰਵਾਨਾ

ਜਗਰਾਉਂ, 11 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਪਿਛਲੇ ਦਿਨੀਂ ਆਲ ਇੰਡੀਆ ਕਾਂਗਰਸ ਵਲੋਂ ਪੰਜਾਬ ਕਾਂਗਰਸ ਦੀ ਧੜੇਬੰਦੀ ਖ਼ਤਮ ਕਰਨ ਤਹਿਤ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ, ਜਿਸ ਨੇ ਅੱਜ ਆਪਣਾ ਅਹੁਦਾ ਸੰਭਾਲਣਾ ਸੀ। ਇਸ ਸਬੰਧੀ ਪੰਜਾਬ ਕਾਂਗਰਸ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਅਜੀਤ ਡੈਸਕ 12-10-2026
ਜਗਰਾਉਂ, 11 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਪਿਛਲੇ ਦਿਨੀਂ ਆਲ ਇੰਡੀਆ ਕਾਂਗਰਸ ਵਲੋਂ ਪੰਜਾਬ ਕਾਂਗਰਸ ਦੀ ਧੜੇਬੰਦੀ ਖ਼ਤਮ ਕਰਨ ਤਹਿਤ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ, ਜਿਸ ਨੇ ਅੱਜ ਆਪਣਾ ਅਹੁਦਾ ਸੰਭਾਲਣਾ ਸੀ। ਇਸ ਸਬੰਧੀ ਪੰਜਾਬ ਕਾਂਗਰਸ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਉਨ੍ਹਾਂ ਦੇ ਅਹੁਦੇ ਸੰਭਾਲਣ ਦੇ ਸਬੰਧੀ ਜਗਰਾਉਂ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੀ ਅਗਵਾਈ ਹੇਠ ਹਲਕੇ ਦੇ ਵਰਕਰਾਂ ਦਾ ਜੱਥਾ ਰਵਾਨਾ ਹੋਇਆ। ਇਸ ਸਮੇਂ ਸਾਬਕਾ ਵਿਧਾਇਕ ਨੇ ਕਿਹਾ ਕਿ ਸ. ਪਰਗਟ ਸਿੰਘ ਦੇ ਪੰਜਾਬ ਪ੍ਰਧਾਨ ਬਣਨ ਨਾਲ ਵਰਕਰਾਂ ’ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਕਾਂਗਰਸ 2027 ਵਿਧਾਨ ਸਭਾ ਚੋਣਾਂ ਇਕਮੱਤ ਹੋ ਕੇ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ। ਇਸ ਜਾਣ ਵਾਲੇ ਕਾਫ਼ਲੇ ਵਿਚ ਨਵਦੀਪ ਸਿੰਘ ਗਰੇਵਾਲ ਬਲਾਕ ਪ੍ਰਧਾਨ ਜਗਰਾਉਂ ਦਿਹਾਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਸਿੰਘ ਚਾਹਲ, ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਗੀਟਾ, ਸਰਬਜੀਤ ਸਿੰਘ ਸ਼ੇਰਪੁਰ ਕਲਾਂ ਸਾਬਕਾ ਸਰਪੰਚ, ਜਗਰੇਵ ਸਿੰਘ ਸ਼ੇਰਪੁਰ ਕਲਾਂ, ਸਾਬਕਾ ਬਲਾਕ ਸੰੰਮਤੀ ਮੈਂਬਰ ਹਰਬੰਸ ਸਿੰਘ, ਕੁਲਵੰਤ ਸਿੰਘ ਡਾਂਗੀਆਂ, ਜਸਪ੍ਰੀਤ ਸਿੰਘ ਜੱਸਾ ਸਰਪੰਚ ਪਰਜੀਆ, ਨਾਹਰ ਸਿੰਘ ਸਰਪੰਚ, ਡਾ. ਗੁਰਪ੍ਰੀਤ ਸਿੰਘ ਮੀਰਪੁਰ, ਜਸਦੇਵ ਸਿੰਘ ਕਾਉਕੇ ਕਲਾਂ, ਸਿਮਰਨ ਮੱਲਾ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਅਖਾੜਾ, ਹਰਜੀਤ ਸਿੰਘ ਖ਼ਾਲਸਾ ਬਲਾਕ ਸੰਮਤੀ ਮੈਂਬਰ, ਅਮਰਦੀਪ ਸਿੰਘ ਪੱਤੀ ਮਲਤਾਨੀ ਬਲਾਕ ਸੰਮਤੀ ਮੈਂਬਰ, ਜਤਿੰਦਰ ਸਿੰਘ ਸਫੀਪੁਰਾ ਸਾਬਕਾ ਸਰਪੰਚ, ਜਗਜੀਤ ਸਿੰਘ ਤਿਹਾੜਾ ਸਾਬਕਾ ਸਰਪੰਚ, ਹਰਦੀਪ ਸਿੰਘ ਲਾਲੀ ਅਲੀਗੜ੍ਹ, ਬਿੱਟੂ ਮਾਣੂੰਕੇ, ਸੱਤੀ ਮਾਣੂੰਕੇ, ਬਲਦੇਵ ਸਿੰਘ ਚੱਕਰ, ਰਾਜਿੰਦਰਪਾਲ ਸਿੰਘ ਚੱਕਰ, ਮਨੋਜ ਚੱਕਰ, ਸਾਬਕਾ ਸਰਪੰਚ ਜਸਵੀਰ ਸਿੰਘ ਸੀਰਾ ਲੱਖਾ, ਸੁਸਾਇਟੀ ਪ੍ਰਧਾਨ ਹਰਦੀਪ ਸਿੰਘ ਲੱਖਾ, ਲੱਖਾ ਬਾਰਦੇਕੇ, ਅਮਰਜੀਤ ਸਿੰਘ ਗਾਲਿਬ ਖੁਰਦ ਸਾਬਕਾ ਬਲਾਕ ਸੰਮਤੀ ਮੈਂਬਰ, ਸਰਪੰਚ ਗੁਰਪ੍ਰੀਤ ਸਿੰਘ ਗਾਲਿਬ ਖੁਰਦ, ਸਰਪੰਚ ਨਿਰਮਲ ਸਿੰਘ ਗਾਲਿਬ ਖੁਰਦ, ਸੂਬੇਦਾਰ ਸਾਹਬ ਫਤਿਹਗੜ੍ਹ ਸਿਵੀਆਂ, ਨਿਰਮਲ ਸਿੰਘ ਧੀਰਾ ਸਾਬਕਾ ਸਰਪੰਚ ਡੱਲਾ, ਜੱਗਾ ਕਾਉਕੇ ਖੋਸੇ, ਬਾਵਾ ਕਾਉਂਕੇ ਖੋਸੇ, ਸਤਪਾਲ ਸਿੰਘ ਬੱਸੂਵਾਲ, ਹਰਜੀਤ ਸਿੰਘ ਚੀਮਾ, ਜਸਵੀਰ ਸਿੰਘ ਜੱਸੀ ਚੀਮਾ, ਸਵਰਨ ਸਿੰਘ ਰਾਮਗੜ੍ਹ ਭੁੱਲਰ, ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਰਾਮਗੜ੍ਹ ਭੁੱਲਰ, ਉੱਤਮ ਸਿੰਘ ਰਸੂਲਪੁਰ, ਇਕਬਾਲ ਸਿੰਘ ਮਲਕ, ਬੌਬੀ ਕਪੂਰ, ਬਲਾਕ ਸੰਮਤੀ ਮੈਂਬਰ, ਜਗਪਾਲ ਸਿੰਘ, ਜਸਵੀਰ ਸਿੰਘ ਚੀਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਗਰਵਾਲ ਸਮਾਜ ਸੰਘ ਮੁੱਲਾਂਪੁਰ ਦਾਖਾ ਵਲੋਂ ਅਗਰਸੈਨ ਜੈਅੰਤੀ ਮਨਾਈ ਅਗਲੀ ਖ਼ਬਰ ਪੁਲਿਸ ਨੇ 14 ਗਰਾਮ ਹੈਰੋਇਨ ਬਰਾਮਦ ਕਰਕੇ ਨਸ਼ਾ ਵਿਰੋਧੀ ਐਕਟ ਦਰਜ ਕੀਤੇ ਚਾਰ ਮਾਮਲਿਆਂ ਵਿਚ ਦੋ ਔਰਤਾਂ ਸਮੇਤ 8 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।