09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਿੰਡ ਪੁੜੈਣ ਵਿਖੇ ਬਲਾਕ ਸਿੱਧਵਾਂ ਬੇਟ-2 ਦੀਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ

ਭੂੰਦੜੀ, 8 ਅਕਤੂਬਰ (ਕੁਲਦੀਪ ਸਿੰਘ ਮਾਨ)- ਪਿੰਡ ਪੁੜੈਣ ਦੇ ਹਾਈਟੈੱਕ ਖੇਡ ਮੈਦਾਨ ਵਿਖੇ ਬਲਾਕ ਸਿੱਧਵਾਂ ਬੇਟ-2 ਦੀਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਬੀ. ਪੀ.

ਕੈਪਸ਼ਨ: ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਹੇਠਾਂ ਕਬੱਡੀ ਮੁਕਾਬਲੇ ’ਚ ਭਾਗ ਲੈਂਦੇ ਵਿਦਿਆਰਥੀ।ਤਸਵੀਰਾਂ: ਸੁਸ਼ੀਲ 09-10-2026
ਭੂੰਦੜੀ, 8 ਅਕਤੂਬਰ (ਕੁਲਦੀਪ ਸਿੰਘ ਮਾਨ)- ਪਿੰਡ ਪੁੜੈਣ ਦੇ ਹਾਈਟੈੱਕ ਖੇਡ ਮੈਦਾਨ ਵਿਖੇ ਬਲਾਕ ਸਿੱਧਵਾਂ ਬੇਟ-2 ਦੀਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਬੀ.ਪੀ.ਈ.ਓ. ਰਮਨਦੀਪ ਸਿੰਘ ਸੰਧੂ ਅਤੇ ਸਰਪੰਚ ਜਗਦੀਪ ਸਿੰਘ ਪੁੜੈਣ ਵਲੋਂ ਕੀਤਾ ਗਿਆ। ਇਸ ਮੌਕੇ ਸਟੇਜ਼ ਸਕੱਤਰ ਦੀ ਭੂਮਿਕਾ ਸਤਵੀਰ ਸਿੰਘ ਮੁੱਲਾਂਪੁਰ ਨੇ ਬਾਖੂਬੀ ਨਿਭਾਈ। ਸਰਪੰਚ ਜਗਦੀਪ ਸਿੰਘ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਰਮਨਜੀਤ ਸਿੰਘ ਨੇ ਕਿਹਾ ਕਿ ਖੇਡਾਂ ਬੱਚਿਆਂ ਵਿਚ ਅਨੁਸ਼ਾਸਨ, ਟੀਮ ਭਾਵਨਾ ਅਤੇ ਚੰਗੇ ਨਾਗਰਿਕ ਬਣਨ ਦੇ ਗੁਣ ਪੈਦਾ ਕਰਦੀਆਂ ਹਨ। ਸਟੇਜ ਸਕੱਤਰ ਸਤਵੀਰ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਪਹਿਲੇ ਦਿਨ ਸਰਕਲ ਸਟਾਈਲ ਕਬੱਡੀ ਵਿਚ ਈਸੇਵਾਲ ਨੇ ਪਹਿਲਾ ਅਤੇ ਭੂੰਦੜੀ ਨੇ ਦੂਜਾ ਸਥਾਨ ਹਾਸਲ ਕੀਤਾ। ਨੈਸ਼ਨਲ ਸਟਾਈਲ ਕਬੱਡੀ ਲੜਕਿਆਂ ਵਿਚ ਈਸੇਵਾਲ ਪਹਿਲੇ ਅਤੇ ਸਵੱਦੀ ਕਲਾਂ ਦੂਜੇ ਸਥਾਨ ’ਤੇ ਰਹੇ, ਜਦਕਿ ਲੜਕੀਆਂ ਵਿੱਚ ਭੂੰਦੜੀ ਨੇ ਪਹਿਲਾ ਅਤੇ ਸਵੱਦੀ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ਵਿਚ ਸਵੱਦੀ ਕਲਾਂ ਪਹਿਲੇ ਅਤੇ ਈਸੇਵਾਲ ਦੂਜੇ, ਸ਼ਤਰੰਜ ਵਿਚ ਪੁੜੈਣ ਪਹਿਲੇ ਅਤੇ ਈਸੇਵਾਲ ਦੂਜੇ, ਕਰਾਟੇ ਵਿਚ ਪੁੜੈਣ ਪਹਿਲੇ ਅਤੇ ਸਵੱਦੀ ਦੂਜੇ ਅਤੇ ਫੁੱਟਬਾਲ ਵਿਚ ਸਵੱਦੀ ਕਲਾਂ ਪਹਿਲੇ ਤੇ ਪੁੜੈਣ ਦੂਜੇ ਸਥਾਨ ’ਤੇ ਰਹੇ। ਇਸ ਮੌਕੇ ਪੰਚ ਅੰਮ੍ਰਿਤਪਾਲ ਸਿੰਘ, ਪੰਚ ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ ਬਾਸੀ, ਸੈਂਟਰ ਹੈੱਡ ਟੀਚਰ ਸੁਖਦੀਪ ਕੌਰ, ਰਛਪਾਲ ਸਿੰਘ, ਅੰਮ੍ਰਿਤਪਾਲ ਕੌਰ, ਗੁਰਵਿੰਦਰ ਸਿੰਘ, ਜਸਪਾਲ ਸਿੰਘ, ਅਕਾਊਂਟੈਂਟ ਹਰਪ੍ਰੀਤ ਸਿੰਘ, ਹੈੱਡ ਟੀਚਰ ਜਰਨੈਲ ਸਿੰਘ, ਜਤਿੰਦਰਪਾਲ ਸਿੰਘ, ਰਜਿੰਦਰ ਕੌਰ, ਸਰਬਜੀਤ ਕੌਰ, ਹਰਪ੍ਰਤਾਪ ਸਿੰਘ, ਸੁਰਿੰਦਰ ਕੌਰ ਤੇ ਸ਼ਮਸ਼ੇਰ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ, ਪਤਵੰਤੇ, ਐੱਸ.ਐੱਮ.ਸੀ. ਮੈਂਬਰ, ਮੈਡੀਕਲ ਟੀਮ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਦੀ ਸੀ.ਬੀ.ਆਈ. ਤੇ ਈ.ਡੀ ਵਰਗੀ ਧੱਕੇਸ਼ਾਹੀ ਨਾਲ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ-ਵਿਧਾਇਕ ਹਾਕਮ ਸਿੰਘ ਤੁੰਗਾਹ... ਅਗਲੀ ਖ਼ਬਰ ਸ੍ਰੀ ਰਾਮ ਕਾਲਜ ਡੱਲਾ ਨੇ ਯੁਵਕ ਅਤੇ ਵਿਰਾਸਤੀ ਮੇਲੇ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।