07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਜਗਰਾਉਂ ਵਿਖੇ ਮੈਡੀਕਲ ਕੈਂਪ 9 ਨੂੰ

ਜਗਰਾਉਂ, 6 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)- ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਜਗਰਾਉਂ ਵਿਖੇ ਮੁਫ਼ਤ ਮੈਡੀਕਲ ਕੈਂਪ ਲਾਉਣ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਰਮਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ 09-10-2026 ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।

ਗੁਰਸ਼ਰਨ ਸਿੰਘ ਗਰੇਵਾਲ/ਬੜੂੰਦੀ ਦੇ ਘਰ ਤੋਂ ਤੱਕੜੀ ਵਾਲੇ ਝੰਡੇ ਲੈ ਕੇ ਨਿੱਕਲੇ ‘ਅਕਾਲੀ 07-10-2026
ਜਗਰਾਉਂ, 6 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)- ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਜਗਰਾਉਂ ਵਿਖੇ ਮੁਫ਼ਤ ਮੈਡੀਕਲ ਕੈਂਪ ਲਾਉਣ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਰਮਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ 09-10-2026 ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਹਸਪਤਾਲ ਪਿੰਡ ਸਰਾਭਾ ਦੇ ਮਾਹਿਰ ਡਾਕਟਰਾਂ ਦੀ ਟੀਮ ਦੰਦਾਂ ਦੇ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦੇਣਗੇ। ਇਸ ਤੋਂ ਇਲਾਵਾ ਦੰਦ- ਜਾੜ ਮੌਕੇ ’ਤੇ ਮੁਫ਼ਤ ਕੱਢੀ ਜਾਵੇਗੀ। ਦੰਦਾਂ-ਜਾੜਾਂ ਦੀ ਸਫ਼ਾਈ ਮੁਫ਼ਤ ਕੀਤੀ ਜਾਵੇਗੀ। ਇਸ ਕੈਂਪ ਵਿਚ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਕੈਂਪ ਵਿਚ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਲੈਬੋਰੇਟਰੀ ਵਲੋਂ ਗੁਰਦਿਆਂ ਦੇ ਟੈਸਟ, ਯੂਰਿਕ ਐਸਿਡ, ਖੂਨ ਦੇ ਸੈੱਲਾਂ ਦੇ ਟੈਸਟ ਅਤੇ ਸ਼ੂਗਰ ਦਾ ਟੈਸਟ ਵੀ ਕੀਤੇ ਜਾਣਗੇ। ਇਸ ਕੈਂਪ ਵਿਚ ਸੁੱਖ ਸਾਗਰ ਚੈਰੀਟੇਬਲ ਸੁਸਾਇਟੀ ਵੱਲੋਂ ਹੋਮਿਉਪੈਥਿਕ ਚੈਰੀਟੇਬਲ ਕੈਂਪ ਵੀ ਲਾਇਆ ਜਾਵੇਗਾ। ਇਸ ਮੌਕੇ ਮਨਜੀਤ ਸਿੰਘ ਤੂਰ, ਭਾਗ ਸਿੰਘ, ਮੇਜਰ ਸਿੰਘ ਛੀਨਾ, ਕੁਲਦੀਪ ਸਿੰਘ, ਹਰਿੰਦਰਪਾਲ ਮਜੀਠੀਆ, ਜਗਦੇਵ ਸਿੰਘ ਕੋਕਰੀ, ਜਰਨੈਲ ਸਿੰਘ ਰਾਏ, ਮਾ: ਪੁਸ਼ਪਿੰਦਰ ਸਿੰਘ, ਬਸੰਤ ਸਿੰਘ, ਸੁਖਵਿੰਦਰ ਸਿੰਘ ਕੱਕੂ, ਕੁਲਵੰਤ ਸਿੰਘ ਜਗਦੇ, ਰਜਿੰਦਰ ਸਿੰਘ, ਰਣਜੀਤ ਸਿੰਘ ਖ਼ਾਲਸਾ ਬਲਵੀਰ ਸਿੰਘ ਪੱਪੂ ਅਵਤਾਰ ਸਿੰਘ, ਅਵਤਾਰ ਸਿੰਘ ਵਿਰਕ ਜੇ.ਈ., ਮਾ: ਹਰਬੰਸ ਸਿੰਘ ਅਖਾੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਮ ਆਦਮੀ ਸਰਕਾਰ ਦੀਆਂ ਯੋਜਨਾਵਾਂ ਦੇ ਮਿਲ ਰਹੇ ਲਾਭ ਨਾਲ ਲੋਕਾਂ ਦਾ ਭਰੋਸਾ ‘ਆਪ’ ਸਰਕਾਰ ’ਤੇ ਵਧਿਆ-ਐਡਵੋਕੇਟ ਲਵਪ੍ਰੀਤ ਸਿ... ਅਗਲੀ ਖ਼ਬਰ ਲੱਖਾ ਪਿੰਡ ਦੇ ਮਜ਼ਦੂਰਾਂ ’ਤੇ ਦਰਜ ਝੂਠਾ ਕੇਸ ਰੱਦ ਕਰਨ ਦੀ ਮੰਗ, ਦਲਿਤ ਬਸਤੀਆਂ ਨੂੰ ਨਸ਼ੇ ਦੇ ਅੱਡੇ ਬਣਾਉਣ ਵਾਲਿਆਂ ਖਿਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।