03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਦਾਣਾ ਮੰਡੀ ਰਾਏਕੋਟ ਵਿਖੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕਰਵਾਈ

ਰਾਏਕੋਟ, 2 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਵਿਖੇ ਅੱਜ ਝੋਨੇ ਦੇ ਸੀਜ਼ਨ ਦੀ ਸਰਕਾਰੀ ਖ਼ਰੀਦ ਦਾ ਰਸਮੀ ਉਦਘਾਟਨ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਵਲੋਂ ਸ਼ਾਂਝੇ ਤੌਰ ’ਤੇ ਕੀਤਾ ਗਿਆ। ਖ਼ਰੀਦ ਸ਼ੁਰੂ ਕਰਨ ਦੇ ਉਦਘਾਟਨ ਦੌਰਾਨ ਵਿਧਾਇਕ ਠੇਕੇਦਾਰ ਹਾਕਮ ਸਿੰਘ ਤੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਵਲੋਂ ਮੰਡੀ ਵਿਚ ਮੈਸਰਜ਼ ਆਰ.

ਹਲਵਾਰਾ ਨੇੜੇ ਰੋਡਵੇਜ਼ ਬੱਸ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਹਾਦਸਾਗ੍ਰਾਸਤ ਵਾਹਨ। ਅਜੀਤ ਤਸਵੀਰ 03-10-2026
ਰਾਏਕੋਟ, 2 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਵਿਖੇ ਅੱਜ ਝੋਨੇ ਦੇ ਸੀਜ਼ਨ ਦੀ ਸਰਕਾਰੀ ਖ਼ਰੀਦ ਦਾ ਰਸਮੀ ਉਦਘਾਟਨ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਵਲੋਂ ਸ਼ਾਂਝੇ ਤੌਰ ’ਤੇ ਕੀਤਾ ਗਿਆ। ਖ਼ਰੀਦ ਸ਼ੁਰੂ ਕਰਨ ਦੇ ਉਦਘਾਟਨ ਦੌਰਾਨ ਵਿਧਾਇਕ ਠੇਕੇਦਾਰ ਹਾਕਮ ਸਿੰਘ ਤੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਵਲੋਂ ਮੰਡੀ ਵਿਚ ਮੈਸਰਜ਼ ਆਰ.ਐੱਸ ਟਰੇਡਰਜ਼ ਦੀ ਆੜ੍ਹਤ ਦੀ ਦੁਕਾਨ ਉੱਪਰ ਵਿਕਣ ਲਈ ਆਈ ਕਿਸਾਨ ਵੀਰਪਾਲ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਦੁੱਗਰੀ ਦੀ ਝੋਨੇ ਦੀ ਫ਼ਸਲ ਮਾਰਕਫੈੱਡ ਖ਼ਰੀਦ ਏਜੰਸੀ ਅਤੇ ਸ਼ਾਮ ਲਾਲ ਸੁਰਿੰਦਰ ਕੁਮਾਰ ਆੜ੍ਹਤ ਦੀ ਦੁਕਾਨ ’ਤੇ ਕਿਸਾਨ ਰਕਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ-ਬਸਰਾਵਾਂ ਦੀ ਝੋਨੇ ਦੀ ਢੇਰੀ ਦਾ ਪਨਸਪ ਖ਼ਰੀਦ ਏਜੰਸੀ ਵਲੋਂ ਸਰਕਾਰੀ ਰੇਟ 2461 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰੇਟ ਲਗਵਾ ਕੇ ਸੀਜ਼ਨ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਝੋਨੇ ਦੀ ਫ਼ਸਲ ਨੂੰ ਖ਼ਰਾਬ ਮੌਸਮ ਜਾਂ ਬਾਰਿਸ਼ ਤੋਂ ਬਚਾਉਣ ਲਈ ਤਰਪਾਲਾਂ, ਮੰਡੀ ਵਿਚ ਰਾਤ ਵੇਲੇ ਰੋਸ਼ਨੀ, ਸਾਫ਼ ਪੀਣ ਵਾਲੇ ਪਾਣੀ, ਛਾਂ ਅਤੇ ਸਾਫ਼-ਸਫ਼ਾਈ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਰੁਮੇਲ ਸਿੰਘ, ਸੰਜੀਵ ਕੁਮਾਰ ਬੌਵਾ ਗੋਇਲ, ਸੁਰੇਸ਼ ਗਰਗ, ਯਸ਼ਪਾਲ ਬਿੱਟੂ ਜੈਨ, ਗੁਰਮੇਲ ਸਿੰਘ ਧਾਲੀਵਾਲ, ਕੀਮਤੀ ਲਾਲ ਬਵੇਜਾ, ਜਗਰੂਪ ਸਿੰਘ ਧਾਲੀਵਾਲ, ਅਜਮੇਰ ਸਿੰਘ ਕਾਲਸਾਂ, ਲੇਖਾਕਾਰ ਵਰਿੰਦਰ ਕੁਮਾਰ, ਮਾਰਕਫੈੱਡ ਮੈਨੇਜਰ ਤੇਜਿੰਦਰ ਸਿੰਘ ਧਾਲੀਵਾਲ, ਮੰਡੀ ਸੁਪਰਵਾਈਜ਼ਰ ਵਰਿੰਦਰ ਸ਼ਰਮਾ, ਸਰਪੰਚ ਜਸਵਿੰਦਰ ਸਿੰਘ ਨੱਥੋਵਾਲ, ਰਸ਼ਵੀਰ ਸਿੰਘ ਬੁੱਧੂ, ਗੁਰਦੀਪ ਸਿੰਘ ਦੀਪਾ, ਪਨਗਰੇਨ ਇੰਸਪੈਕਟਰ ਰਾਜੇਸ਼ ਕੁਮਾਰ, ਪਨਸਪ ਇੰਸਪੈਕਟਰ ਬਲਦੇਵ ਸਿੰਘ, ਰਾਜੂ ਪਨਸਪ, ਤੇਜਿੰਦਰ ਸਿੰਘ ਭੈਣੀ ਰੋੜ੍ਹਾ, ਸੁਖਵਿੰਦਰ ਸਿੰਘ ਮਹੇਰਨਾ, ਵੇਅਰਹਾਊਸ ਇੰਸਪੈਕਟਰ ਹਰਮਿੰਦਰ ਸਿੰਘ ਗਿੱਲ, ਬੰਟੀ ਵੇਅਰਹਾਊਸ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁੱਜਰਵਾਲ ਗ੍ਰਾਮ ਪੰਚਾਇਤ ਵਲੋਂ ਦੋ ਵੱਡੀਆਂ ਟੈਂਕੀਆਂ ਨਗਰ ਦੀ ਸੇਵਾ ਲਈ ਭੇਟ ਅਗਲੀ ਖ਼ਬਰ ਪਿੰਡ ਸਲੇਮਪੁਰਾ ਦੇ ‘ਆਪ’ ਸਰਪੰਚ ਦਵਿੰਦਰ ਸਿੰਘ ਨੇ ਹਮਾਇਤੀਆਂ ਦਾ ਵਿਸ਼ਾਲ ਇਕੱਠ ਕਰ ਕੇ ਆਪਣੇ-ਆਪ ਨੂੰ ਨਿਰੋਦਸ਼ ਦੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।