03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਿੰਡ ਸਲੇਮਪੁਰਾ ਦੇ ‘ਆਪ’ ਸਰਪੰਚ ਦਵਿੰਦਰ ਸਿੰਘ ਨੇ ਹਮਾਇਤੀਆਂ ਦਾ ਵਿਸ਼ਾਲ ਇਕੱਠ ਕਰ ਕੇ ਆਪਣੇ-ਆਪ ਨੂੰ ਨਿਰੋਦਸ਼ ਦੱਸਿਆ

ਸਿੱਧਵਾਂ ਬੇਟ, 2 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲੰਘੀ ਰਾਤ ਲਾਗਲੇ ਪਿੰਡ ਸਲੇਮਪੁਰਾ ਦੇ ਮੌਜੂਦਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਵੱਲੋਂ ਆਪਣੇ ਪਿੰਡ ਦੇ ਹੀ ਇੱਕ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਦੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਅਣਮਨੁੱਖੀ ਕੁੱਟਮਾਰ ਦੀ ਸ਼ੋਸਲ ਮੀਡੀਏ ’ਤੇ ਵਾਇਰਲ ਹੋ ਰਹੀ ਵੀਡੀਓ ਉਪਰੰਤ ਤੁਰੰਤ ਸ਼ੋਸਲ ਮੀਡੀਏ ’ਤੇ ਲਾਈਵ ਹੋ ਕੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਗਿਆ ਸੀ। ਇਸੇ ਕੜੀ ਤਹਿਤ ਸਰਪੰਚ ਦਵਿੰਦਰ ਸਿੰਘ ਨੇ ਅੱਜ ਫਿਰ ਆਪਣੇ ਘਰ ਵਿੱਚ ਆਪਣੇ ਹਮਾਇਤੀਆਂ ਦਾ ਇਕ ਵੱਡਾ ਇਕੱਠ ਕਰਕੇ ਆਪਣੇ ਆਪ ਨੂੰ ਨਿਰਦੋਸ਼ ਦੱਸਦੇ ਹੋਏ ਆਖਿਆ ਕਿ ਮੇਰੇ ਵਿਰੋਧੀ ਨੌਜਵਾਨ ਹਰਪ੍ਰੀਤ ਸਿੰਘ ਨੂੰ ਉਕਸਾ ਕੇ ਮੇਰੇ ਘਰ ਵਾਰ-ਵਾਰ ਭੇਜ ਰਹੇ ਸੀ ਕਿ ਤੇਰਾ ਨਾਮ ਹੀ ਸਰਪੰਚ ਨੇ ਪੁਲਿਸ ਕੋਲ ਉਨ੍ਹਾਂ ਲੋਕਾਂ ਦੇ ਨਾਲ ਲਿਖਵਾਇਆ ਹੈ ਜੋ ਪਿੰਡ ਵਿਚ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ।

ਅਜੀਤ ਡੈਸਕ 03-10-2026
ਸਿੱਧਵਾਂ ਬੇਟ, 2 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲੰਘੀ ਰਾਤ ਲਾਗਲੇ ਪਿੰਡ ਸਲੇਮਪੁਰਾ ਦੇ ਮੌਜੂਦਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਵੱਲੋਂ ਆਪਣੇ ਪਿੰਡ ਦੇ ਹੀ ਇੱਕ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਦੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਅਣਮਨੁੱਖੀ ਕੁੱਟਮਾਰ ਦੀ ਸ਼ੋਸਲ ਮੀਡੀਏ ’ਤੇ ਵਾਇਰਲ ਹੋ ਰਹੀ ਵੀਡੀਓ ਉਪਰੰਤ ਤੁਰੰਤ ਸ਼ੋਸਲ ਮੀਡੀਏ ’ਤੇ ਲਾਈਵ ਹੋ ਕੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਗਿਆ ਸੀ। ਇਸੇ ਕੜੀ ਤਹਿਤ ਸਰਪੰਚ ਦਵਿੰਦਰ ਸਿੰਘ ਨੇ ਅੱਜ ਫਿਰ ਆਪਣੇ ਘਰ ਵਿੱਚ ਆਪਣੇ ਹਮਾਇਤੀਆਂ ਦਾ ਇਕ ਵੱਡਾ ਇਕੱਠ ਕਰਕੇ ਆਪਣੇ ਆਪ ਨੂੰ ਨਿਰਦੋਸ਼ ਦੱਸਦੇ ਹੋਏ ਆਖਿਆ ਕਿ ਮੇਰੇ ਵਿਰੋਧੀ ਨੌਜਵਾਨ ਹਰਪ੍ਰੀਤ ਸਿੰਘ ਨੂੰ ਉਕਸਾ ਕੇ ਮੇਰੇ ਘਰ ਵਾਰ-ਵਾਰ ਭੇਜ ਰਹੇ ਸੀ ਕਿ ਤੇਰਾ ਨਾਮ ਹੀ ਸਰਪੰਚ ਨੇ ਪੁਲਿਸ ਕੋਲ ਉਨ੍ਹਾਂ ਲੋਕਾਂ ਦੇ ਨਾਲ ਲਿਖਵਾਇਆ ਹੈ ਜੋ ਪਿੰਡ ਵਿਚ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ। ਪਰ ਮੈਂ ਅਤੇ ਮੇਰੀ ਪੂਰੀ ਪੰਚਾਇਤ ਦੇ ਨਾਲ ਹੋਰ ਕਿਸੇ ਵੀ ਮੇਰੇ ਹਮਾਇਤੀ ਨੇ ਇਸ ਨੌਜਵਾਨ ਦਾ ਨਾਂਅ ਪੁਲਿਸ ਨੂੰ ਨਹੀਂ ਦੱਸਿਆ। ਪਰ ਫਿਰ ਵੀ ਉਕਤ ਨੌਜਵਾਨ ਮੇਰੇ ਵੱਲੋਂ ਵਾਰ-ਵਾਰ ਕਹਿਣ ’ਤੇ ਵੀ ਮੇਰੀ ਗੱਲ ਨਹੀਂ ਸੁਣ ਰਿਹਾ ਸੀ। ਉਹ ਰੋਜ਼ਾਨਾ ਹੀ ਸ਼ਾਮ ਨੂੰ ਮੇਰੇ ਘਰ ਜਾ ਕੇ ਮੈਨੂੰ ਵੀ ਲੜਣ ਲਈ ਉਕਸਾਉਂਦਾ ਰਹਿੰਦਾ ਸੀ। ਸਰਪੰਚ ਨੇ ਇਸ ਮੌਕੇ ਪਿੰਡ ਦੀ ਇੱਕ ਵਿਧਵਾ ਔਰਤ ਨੂੰ ਮਾਰਕੀਟ ਕਮੇਟੀ ਕੋਲੋਂ ਚੈੱਕ ਦਿਵਾਉਣ ਸਮੇਂ ਲਈ ਰਿਸ਼ਵਤ ਨੂੰ ਵੀ ਆਪਣੇ ਵਿਰੋਧੀਆਂ ਦੀ ਚਾਲ ਦੱਸਦੇ ਹੋਏ ਉਕਤ ਔਰਤ ਨੂੰ ਵੀ ਮੀਡੀਆ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਆਪਣੇ ’ਤੇ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਆਖਿਆ ਕਿ ਜਦੋਂ ਤੋਂ ਹੀ ਮੈਂ ਸਰਪੰਚ ਬਣਿਆ ਹਾਂ ਉਸੇ ਦਿਨ ਤੋਂ ਮੇਰੇ ਵਿਰੋਧੀ ਮੇਰੇ ਖ਼ਿਲਾਫ਼ ਚਾਲਾਂ ਚੱਲ ਰਹੇ ਹਨ ਅਸਲ ਵਿੱਚ ਉਹ ਮੇਰੇ ਸਰਪੰਚ ਬਣਨ ਤੋਂ ਦੁਖੀ ਹਨ ਅਤੇ ਨਿੱਤ-ਦਿਨ ਮੈਨੂੰ ਬਦਨਾਮ ਕਰਨ ਲਈ ਵਿਉਂਤਬੰਦੀਆਂ ਕਰ ਰਹੇ ਹਨ ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕਣਗੇ। ਇਸ ਮੌਕੇ ਉਨ੍ਹਾਂ ਦੇ ਹਮਾਇਤੀਆਂ ਨੇ ਵੀ ਸਰਪੰਚ ਨੂੰ ਨਿਰਦੋਸ਼ ਦੱਸਿਆ। ਇਸ ਮੌਕੇ ਪੰਚ ਲਹਿੰਬਰ ਸਿੰਘ, ਪੰਚ ਗੁਰਮੇਲ ਸਿੰਘ, ਭਜਨ ਸਿੰਘ, ਅਮਰ ਸਿੰਘ ਗਿੱਲ, ਸਾਬਕਾ ਪੰਚ ਗੁਰਦਿਆਲ ਸਿੰਘ, ਕੁਲਵਿੰਦਰ ਸਿੰਘ, ਡਾ: ਗੁਰਪ੍ਰੀਤ ਸਿੰਘ, ਡਾ: ਜਗਰੂਪ ਸਿੰਘ, ਪ੍ਰਧਾਨ ਪ੍ਰੀਤਮ ਸਿੰਘ, ਗੰਗਾ ਸਿੰਘ, ਹਰਪ੍ਰੀਤ ਸਿੰਘ ਗਿੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਹੋਰ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਦਾਣਾ ਮੰਡੀ ਰਾਏਕੋਟ ਵਿਖੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।