16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦੀ ਛਪਾਰ ਕਾਨਫਰੰਸ ਲਾਮਿਸਾਲ ਬਣੇਗੀ- ਗੁਰਕੀਰਤ ਸਿੰਘ ਸਪੋਰਟਸ ’ਤੇ ਵੈੱਲਫੇਅਰ ਕਲੱਬਾਂ ਦੇ ਮੈਂਬਰਾਂ, ਖਿਡਾਰੀਆਂ ਨਾਲ ਮੀਟਿੰਗਾਂ ਜਾਰੀ

ਮੁੱਲਾਂਪੁਰ ਦਾਖਾ, 15 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਵਲੋਂ ਹਲਕਾ ਦਾਖਾ ’ਚ ਅਹਿਮ ਪਿੰਡ ਛਪਾਰ ਵਿਖੇ ਹੋਣ ਵਾਲੀ ਮੇਲਾ ਛਪਾਰ ਸਿਆਸੀ ਕਾਨਫਰੰਸ ਲਈ ਮੁੱਖ ਪ੍ਰਬੰਧਕ ਹਰਬੀਰ ਸਿੰਘ ਇਯਾਲੀ ਵਲੋਂ ਕਾਨਫਰੰਸ ਦੀ ਸਫ਼ਲਤਾ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਯੂਥ ਨੂੰ ਨਾਲ ਲਗਾਇਆ ਹੋਇਆ ਹੈ। ਮੰਡੀ ਮੁੱਲਾਂਪੁਰ ਸ਼ਹਿਰੀ ਹਲਕੇ ਦੇ ਯੂਥ ਆਗੂ ਗੁਰਕੀਰਤ ਸਿੰਘ ਗਿੱਲ ਮੁੱਲਾਂਪੁਰ ਦੱਸਿਆ ਕਿ ਮਨਪ੍ਰੀਤ ਸਿੰਘ ਇਯਾਲੀ ਐੱਮ.

ਅਜੀਤ ਡੈਸਕ 16-09-2026
ਮੁੱਲਾਂਪੁਰ ਦਾਖਾ, 15 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਵਲੋਂ ਹਲਕਾ ਦਾਖਾ ’ਚ ਅਹਿਮ ਪਿੰਡ ਛਪਾਰ ਵਿਖੇ ਹੋਣ ਵਾਲੀ ਮੇਲਾ ਛਪਾਰ ਸਿਆਸੀ ਕਾਨਫਰੰਸ ਲਈ ਮੁੱਖ ਪ੍ਰਬੰਧਕ ਹਰਬੀਰ ਸਿੰਘ ਇਯਾਲੀ ਵਲੋਂ ਕਾਨਫਰੰਸ ਦੀ ਸਫ਼ਲਤਾ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਯੂਥ ਨੂੰ ਨਾਲ ਲਗਾਇਆ ਹੋਇਆ ਹੈ। ਮੰਡੀ ਮੁੱਲਾਂਪੁਰ ਸ਼ਹਿਰੀ ਹਲਕੇ ਦੇ ਯੂਥ ਆਗੂ ਗੁਰਕੀਰਤ ਸਿੰਘ ਗਿੱਲ ਮੁੱਲਾਂਪੁਰ ਦੱਸਿਆ ਕਿ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ. ਦੇ ਅਦੇਸਾਂ ਅਤੇ ਹਰਬੀਰ ਸਿੰਘ ਇਯਾਲੀ ਦੀ ਪ੍ਰੇਰਣਾ ਨਾਲ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਸਪੋਰਟਸ ਅਤੇ ਵੈੱਲਫੇਅਰ ਕਲੱਬਾਂ, ਖੇਡ ਟੀਮਾਂ ਦੇ ਖਿਡਾਰੀਆਂ ਨਾਲ ਨਿਰੰਤਰ ਮੀਟਿੰਗਾਂ ਜਾਰੀ ਹਨ। ਗੁਰਕੀਰਤ ਸਿੰਘ ਮੁੱਲਾਂਪੁਰ ਦੱਸਿਆ ਕਿ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਅਮਨਦੀਪ ਸਿੰਘ ਹਸਨਪੁਰ, ਮੁੱਲਾਂਪੁਰ ਬਲਾਕ ਪ੍ਰਧਾਨ ਅਵਨਿੰਦਰ ਸਿੰਘ ਗੋਲਡੀ ਤਲਵੰਡੀ ਕਲਾਂ ਦੀ ਅਗਵਾਈ ਹੇਠ ਬੱਸਾਂ ਰਾਹੀਂ ਵਰਕਰਾ ਦਾ ਵੱਡਾ ਕਾਫ਼ਲਾ ਲੈ ਕੇ ਉਹ ਛਪਾਰ ਸਿਆਸੀ ਕਾਨਫਰੰਸ ਲਈ ਰਵਾਨਾ ਹੋਣਗੇ। ਗੁਰਕੀਰਤ ਸਿੰਘ ਗਿੱਲ ਮੁੱਲਾਂਪੁਰ ਕਿਹਾ ਕਿ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦੀ ਅਗਵਾਈ ਕਰ ਰਹੇ ਐੱਮ.ਐੱਲ਼.ਏ ਮਨਪ੍ਰੀਤ ਸਿੰਘ ਇਯਾਲੀ, ਬਾਪੂ ਤਰਸੇਮ ਸਿੰਘ, ਮੈਂਬਰ ਪਾਰਲੀਮੈਟ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ 2027 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦਾ ਵੋਟਰ ਆਪਣੀ ਵੋਟ ਦਾ ਫਤਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹੱਕ ਵਿਚ ਦੇਵੇਗਾ।
ਪਿਛਲੀ ਖ਼ਬਰ ਭਾਜਪਾ ਹਕੂਮਤ ਦੇ ਫਿਰਕੂ ਫਾਸ਼ੀਵਾਦ ਵਿਰੁੱਧ ਮੋਗਾ ਰੈਲੀ 26 ਨੂੰ ਅਗਲੀ ਖ਼ਬਰ ਪਿੰਡ ਪੋਨਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।