13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਿਜਲੀ ਦੇ 5 ਮਹੀਨਿਆਂ ਦੇ ਇਕੱਠੇ ਆਏ ਬਿੱਲ ਨੇ ਖ਼ਪਤਕਾਰਾਂ ਦੇ ਉਡਾਏ ਹੋਸ਼, 10 ਤੋਂ 35 ਹਜ਼ਾਰ ਤੱਕ ਆਏ ਬਿੱਲ

ਹਠੂਰ, 12 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਸਰਦੀ ਰੁੱਤੇ ਨਿੱਘੇ ਮਾਣਦੇ ਆ ਰਹੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀ 300 ਯੂਨਿਟ ਬਿਜਲੀ ਮੁਆਫੀ ਦੀ ਮਿਲਦੀ ਆਈ ਰਿਆਇਤ ਕਾਰਨ ਜਿੱਥੇ ਉਹ 5-6 ਮਹੀਨੇ ਦੇ ਆਏ ਬਿਜਲੀ ਬਿੱਲ ਜੀਰੋ ਤੋਂ ਖੁਸ਼ ਸਨ, ਉੱਥੇ ਹੁਣ ਅਤਿ ਦੀ ਗਰਮੀ ਦੀ ਸ਼ੁਰੂਆਤ ਤੋਂ ਬਿਜਲਈ ਮੀਟਰਾਂ ਦੀ ਰੀਡਿੰਗ ਕਰਨ ਵਾਲੇ ਮੁਲਾਜ਼ਮਾਂ ਦੀ ਲੰਮੀ ਚੱਲੀ ਹੜਤਾਲ ਕਾਰਨ ਲੋਕਾਂ ਨੂੰ ਪਿਛਲੇ 4-5 ਮਹੀਨੇ ਤੋਂ ਬਿੱਲ ਨਹੀਂ ਆਏ ਸਨ, ਪਰ ਹੁਣ ਉਕਤ ਮੁਲਾਜ਼ਮਾਂ ਵਲੋਂ ਮੀਟਰਾਂ ਦੀ ਰੀਡਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ ਅਤੇ ਤਕਰੀਬਨ 4-5 ਮਹੀਨਿਆਂ ਦੇ ਬਿੱਲ ਉਹ ਵੀ ਗਰਮੀ ਦੀ ਰੁੱਤੇ ਜਦ ਲੋਕਾਂ ਦਾ ਘਰਾਂ ’ਚ ਏ. ਸੀ.

ਅਜੀਤ ਡੈਸਕ 13-09-2026
ਹਠੂਰ, 12 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਸਰਦੀ ਰੁੱਤੇ ਨਿੱਘੇ ਮਾਣਦੇ ਆ ਰਹੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀ 300 ਯੂਨਿਟ ਬਿਜਲੀ ਮੁਆਫੀ ਦੀ ਮਿਲਦੀ ਆਈ ਰਿਆਇਤ ਕਾਰਨ ਜਿੱਥੇ ਉਹ 5-6 ਮਹੀਨੇ ਦੇ ਆਏ ਬਿਜਲੀ ਬਿੱਲ ਜੀਰੋ ਤੋਂ ਖੁਸ਼ ਸਨ, ਉੱਥੇ ਹੁਣ ਅਤਿ ਦੀ ਗਰਮੀ ਦੀ ਸ਼ੁਰੂਆਤ ਤੋਂ ਬਿਜਲਈ ਮੀਟਰਾਂ ਦੀ ਰੀਡਿੰਗ ਕਰਨ ਵਾਲੇ ਮੁਲਾਜ਼ਮਾਂ ਦੀ ਲੰਮੀ ਚੱਲੀ ਹੜਤਾਲ ਕਾਰਨ ਲੋਕਾਂ ਨੂੰ ਪਿਛਲੇ 4-5 ਮਹੀਨੇ ਤੋਂ ਬਿੱਲ ਨਹੀਂ ਆਏ ਸਨ, ਪਰ ਹੁਣ ਉਕਤ ਮੁਲਾਜ਼ਮਾਂ ਵਲੋਂ ਮੀਟਰਾਂ ਦੀ ਰੀਡਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ ਅਤੇ ਤਕਰੀਬਨ 4-5 ਮਹੀਨਿਆਂ ਦੇ ਬਿੱਲ ਉਹ ਵੀ ਗਰਮੀ ਦੀ ਰੁੱਤੇ ਜਦ ਲੋਕਾਂ ਦਾ ਘਰਾਂ ’ਚ ਏ.ਸੀ. ਕੂਲਰ, ਪਾਣੀ ਵਾਲੀਆਂ ਮੋਟਰਾਂ ਅਤੇ ਹੋਰ ਸਾਧਨਾਂ ਲਈ ਵਰਤੀ ਬਿਜਲੀ ਕਾਰਨ ਵੱਡੇ ਬਿੱਲ ਆਉਣ ਦੀ ਉਮੀਦ ਸੀ। ਉਹੀ ਹੋਇਆਂ ਲੋਕਾਂ ਨੂੰ 10 ਹਜ਼ਾਰ ਤੋਂ ਲੈ ਕੇ 35-40 ਹਜ਼ਾਰ ਤੱਕ ਦੇ ਬਿੱਲ ਆ ਰਹੇ ਹਨ। ਇਹ 4-5 ਮਹੀਨਿਆਂ ਦੇ ਬਿਜਲੀ ਬਿੱਲ ਸੱਚਮੁੱਚ ਲੋਕਾਂ ਨੂੰ ਇਕੱਠਿਆਂ ਭਰਨੇ ਬਹੁਤ ਔਖੇ ਹੋ ਰਹੇ ਹਨ ਅਤੇ ਇਸ ਮਾਮਲੇ ’ਚ ਲੋਕਾਂ ਦਾ ਕਸੂਰ ਵੀ ਕੋਈ ਨਹੀਂ ਹੈ। ਜਾਂ ਤਾਂ ਮੀਟਰ ਰੀਡਿੰਗ ਲੈਣ ਵਾਲੇ ਮੁਲਾਜ਼ਮਾਂ ਅਤੇ ਜਾਂ ਫਿਰ ਜਿਸ ਮਾਮਲੇ ’ਚ ਉਨ੍ਹਾਂ ਵਲੋਂ ਹੜਤਾਲ ਕੀਤੀ ਗਈ ਸੀ, ਉਸਦੇ ਹੱਲ ’ਚ ਸਰਕਾਰ ਦੀ ਦੇਰੀ ਕਾਰਨ ਸਰਕਾਰ ਜ਼ਿੰਮੇਵਾਰ ਹੈ। ਉਕਤ ਮਾਮਲੇ ਕਾਰਨ ਹੋਈ ਦੇਰੀ ਦੀ ਸਜ਼ਾ ਹੁਣ ਆਮ ਖਪਤਕਾਰ ਨੂੰ ਭੁਗਤਣੀ ਪੈ ਰਹੀ ਹੈ। ਅਮੀਰ ਲੋਕ ਤਾਂ ਕਿਸੇ ਵੀ ਹਾਲਤ ’ਚ ਬਿੱਲ ਭਰ ਦੇਣਗੇ, ਪਰ ਆਮ ਲੋਕਾਂ ਨੂੰ, ਜਿਨ੍ਹਾਂ ਦਾ ਕਸੂਰ ਵੀ ਕੋਈ ਨਹੀਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਦੂਸਰਾ ਇਸ ਸਬੰਧ ’ਚ ਮਹਿਕਮੇ ਜਾਂ ਸਰਕਾਰ ਵਲੋਂ ਅਜੇ ਤੱਕ ਲੋਕਾਂ ਨੂੰ ਇਕੱਠਿਆਂ ਬਿੱਲ ਜ਼ਮ੍ਹਾਂ ਕਰਵਾਉਣ ਵਿਚ ਰਾਹਤ ਦੇਣ ਲਈ ਕੋਈ ਐਲਾਨ ਜਾਂ ਬਿਆਨ ਵੀ ਨਹੀਂ ਦਿੱਤਾ ਗਿਆ। ਜਿਸ ਕਾਰਨ ਇਸ ਮਾਮਲੇ ’ਚ ਜਿੱਥੇ ਲੋਕ ਖੱਜ਼ਲ ਖੁਆਰ ਹੋਣਗੇ, ਉੱਥੇ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਲੋਕਾਂ ਦੀ ਇਹ ਖੱਜ਼ਲ ਖੁਆਰੀ ਸੱਤ੍ਹਾਧਾਰੀ ਧਿਰ ਨੂੰ ਵੀ ਖੱਜ਼ਲ-ਖੁਆਰ ਕਰ ਸਕਦੀ ਹੈ। ਕਈ ਖਪਤਕਾਰਾਂ ਦਾ ਕਹਿਣਾ ਹੈ ਕਿ ਪਹਿਲੇ ਦੋ ਅਪ੍ਰੈਲ, ਮਈ ਮਹੀਨੇ ਉਨ੍ਹਾਂ ਵਲੋਂ ਤਿੰਨ ਸੌ ਯੂਨਿਟ ਬਿਜਲੀ ਪ੍ਰਤੀ ਮਹੀਨਾ ਤੋਂ ਬਹੁਤ ਘੱਟ ਵਰਤੀ ਹੈ, ਕਿਉਂਕਿ ਇਹ ਮਹੀਨੇ ਠੰਢੇ ਹੀ ਰਹੇ ਹਨ ਅਤੇ ਮਈ ਦੇ ਆਖਿਰ ਜਾਂ ਜੂਨ ਦੇ ਸ਼ੁਰੂ ਵਿਚ ਹੀ ਉਨ੍ਹਾਂ ਵਲੋਂ ਏ.ਸੀ. ਕੂਲਰ ਵਰਤਣੇ ਸ਼ੁਰੂ ਕੀਤੇ ਹਨ। ਇਸ ਹਿਸਾਬ ਨਾਲ ਪਹਿਲਾਂ ਦੀ ਤਰ੍ਹਾਂ ਜੇਕਰ ਪਹਿਲੇ ਦੋ ਮਹੀਨੇ ਦਾ ਬਿੱਲ ਆਉਂਦਾ ਤਾਂ ਉਹ ਮੁਆਫੀਯੋਗ ਸੀ, ਪਰ ਇਕੱਠਿਆਂ 5 ਮਹੀਨਿਆਂ ਦਾ ਬਿੱਲ ਆਉਣ ਕਾਰਨ ਸਾਰਾ ਰਲਗੱਡ ਹੋ ਗਿਆ ਹੈ। ਜਿਸ ਦਾ ਸਿੱਧੇ ਸਿੱਧੇ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ ਅਤੇ ਮਹਿਕਮੇ ਨੂੰ ਫਾਇਦਾ ਹੋਇਆ ਹੈ। ਇਸ ਸਬੰਧ ਵਿਚ ਰੀਡਿੰਗ ਲੈਣ ਵਾਲਿਆਂ ਨੇ ਵੀ ਇਹ ਮੰਨਿਆਂ ਕਿ ਇਹ ਗਲਤੀ ਹੈ ਜਿਸ ਦਾ ਬਿਨ੍ਹਾਂ ਵਜ਼੍ਹਾ ਖਪਤਕਾਰ ਨੂੰ ਨੁਕਸਾਨ ਹੋਇਆ ਹੈ। ਇਸ ਸਬੰਧੀ ਐੱਸ.ਡੀ.ਓ. ਸਬ ਡਵੀਜ਼ਨ ਰੂਮੀ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਬਿਜ਼ੀ ਹੋਣ ਦਾ ਕਹਿ ਕੇ ਫ਼ੋਨ ਕੱਟ ਦਿੱਤਾ ਅਤੇ ਦੁਬਾਰਾ ਫ਼ੋਨ ਨਹੀਂ ਚੁੱਕਿਆ।
ਪਿਛਲੀ ਖ਼ਬਰ ਪੰਜਾਬ ’ਚ ਵਾਰਿਸ ਪੰਜਾਬ ਦਾ ਅਜਿਹਾ ਤੂਫਾਨ ਆਵੇਗਾ ਜੋ ਲੋਕਾਂ ਨਾਲ ਧੋਖਾ ਤੇ ਵਾਆਦਾ ਖ਼ਿਲਾਫ਼ੀ ਕਰਦੀਆਂ ਰਾਜਸੀ ਪਾਰਟੀਆਂ ਨ... ਅਗਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਯੋਗਦਾਨ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।