13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਖ਼ੁਰਮੀ ਗੋਤ ਦੇ ਜਠੇਰਿਆਂ ਦੇ ਅਸਥਾਨ ’ਤੇ ਸਾਲਾਨਾ ਮੇਲਾ ਕਰਵਾਇਆ

ਰਾਏਕੋਟ, 12 ਸਤੰਬਰ (ਸੁਸ਼ੀਲ)-ਸਥਾਨਕ ਸਹਿਬਾਜਪੁਰਾ ਰੋਡ ਸਥਿਤ ਸ੍ਰੀ ਬਾਬਾ ਡੱਲਾ ਜੀ ਦੇ ਅਸਥਾਨ ’ਤੇ ਅੱਜ ਖੁਰਮੀ ਗੋਤ ਦੇ ਜਠੇਰਿਆਂ ਦਾ ਸਲਾਨਾ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪੰਡਤ ਰਾਧੇ ਸ਼ਿਆਮ ਸ੍ਰੀ ਰਘੂਨਾਥ ਮੰਦਰ ਵਾਲਿਆਂ ਵਲੋਂ ਹਵਨਯੱਗ ਕੀਤਾ ਗਿਆ, ਜਿਸ ਵਿੱਚ ਪੱਜੀਆਂ ਸੰਗਤਾਂ ਵਲੋਂ ਆਹੂਤੀਆਂ ਪਾ ਕੇ ਸਰਬੱਤ ਦੇ ਭਲੇ ਅਤੇ ਆਪਣੇ ਪਰਿਵਾਰ ਦੀ ਸੁੱਖ-ਸ਼ਾਤੀ ਦੀ ਕਾਮਨਾ ਕੀਤੀ ਗਈ।

ਅਜੀਤ ਡੈਸਕ 13-09-2026
ਰਾਏਕੋਟ, 12 ਸਤੰਬਰ (ਸੁਸ਼ੀਲ)-ਸਥਾਨਕ ਸਹਿਬਾਜਪੁਰਾ ਰੋਡ ਸਥਿਤ ਸ੍ਰੀ ਬਾਬਾ ਡੱਲਾ ਜੀ ਦੇ ਅਸਥਾਨ ’ਤੇ ਅੱਜ ਖੁਰਮੀ ਗੋਤ ਦੇ ਜਠੇਰਿਆਂ ਦਾ ਸਲਾਨਾ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪੰਡਤ ਰਾਧੇ ਸ਼ਿਆਮ ਸ੍ਰੀ ਰਘੂਨਾਥ ਮੰਦਰ ਵਾਲਿਆਂ ਵਲੋਂ ਹਵਨਯੱਗ ਕੀਤਾ ਗਿਆ, ਜਿਸ ਵਿੱਚ ਪੱਜੀਆਂ ਸੰਗਤਾਂ ਵਲੋਂ ਆਹੂਤੀਆਂ ਪਾ ਕੇ ਸਰਬੱਤ ਦੇ ਭਲੇ ਅਤੇ ਆਪਣੇ ਪਰਿਵਾਰ ਦੀ ਸੁੱਖ-ਸ਼ਾਤੀ ਦੀ ਕਾਮਨਾ ਕੀਤੀ ਗਈ। ਸਵੇਰ ਤੋ ਹੀ ਪੰਜਾਬ ਦੇ ਕੋਨੇ-ਕੋਨੇ ਤੋ ਖੁਰਮੀ ਗੋਤਰ ਨਾਲ ਸੰਬੰਧਤ ਬਰਾਦਰੀ ਦਾ ਸ੍ਰੀ ਬਾਬਾ ਡੱਲਾ ਦੀ ਸਮਾਧੀ ’ਤੇ ਮੱਥਾ ਟੇਕਣ ਲਈ ਆਉਣਾ ਸ਼ੁਰੂ ਹੋ ਗਿਆ ਅਤੇ ਵੱਡੀ ਗਿਣਤੀ ’ਚ ਸੰਗਤਾਂ ਨੇ ਮੱਥਾ ਟੇਕਿਆ। ਸਵਰਨਕਾਰ ਸੰਘ ਦੇ ਪ੍ਰਧਾਨ ਵਿਨੋਦ ਕੁਮਾਰ ਖੁਰਮੀ ਅਤੇ ਸਾਬਕਾ ਕੌਂਸਲਰ ਕਮਲਜੀਤ ਵਰਮਾਂ ਨੇ ਦੱਸਿਆ ਕਿ ਇਸ ਅਸਥਾਨ ’ਤੇ ਖੁਰਮੀ ਗੋਤ ਨਾਲ ਸੰਬੰਧਤ ਪਰਿਵਾਰ ਨਵ ਵਿਆਹੇ ਜੋੜਿਆ ਨੂੰ ਆਪਣੇ ਜਠੇਰਿਆਂ ਦੇ ਮੱਥਾ ਟੇਕਣ ਲਈ ਲੈ ਕੇ ਆਉਂਦੇ ਹਨ। ਇਸ ਮੌਕੇ ਆਈਆਂ ਹੋਈਅੰ ਸੰਗਤਾਂ ਲਈ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਹੇਮਰਾਜ ਬੱਬੂ, ਮਨੋਜ ਕੁਮਾਰ ਮੌਜੀ, ਮਨੋਜ ਖੁਰਮੀ, ਰਾਜੇਸ਼ ਕੁਮਾਰ ਲੱਕੀ, ਮੰਗਤ ਰਾਏ ਵਰਮਾ, ਜਤਿੰਦਰ ਕੁਮਾਰ ਟੋਨੀ, ਅਨਿਲ ਵਰਮਾਂ, ਸਤੀਸ਼ ਖੁਰਮੀ, ਵਿਜੇ ਖੁਰਮੀ, ਦਿਨੇਸ਼ ਖੁਰਮੀ, ਅਮਨਦੀਪ ਵਰਮਾਂ ਬੱਸੀਆਂ, ਪ੍ਰਦੀਪ ਵਰਮਾ ਬੱਸੀਆਂ, ਬਲਵਿੰਦਰ ਬਿੰਦਾ ਮੋਗਾ, ਸਮੇਤ ਹੋਰ ਖੁਰਮੀ ਗੋਤ ਨਾਲ ਸਬੰਧਿਤ ਬਰਾਦਰੀ ਦਾ ਭਾਈਚਾਰਾ ਹਾਜ਼ਰ ਸੀ।
ਪਿਛਲੀ ਖ਼ਬਰ ਵਿਧਾਇਕ ਇਯਾਲੀ ਨੇ ਜਗਰਾਉਂ ਹਲਕੇ ’ਚ ਸਰਗਰਮੀਆਂ ਕੀਤੀਆਂ ਸ਼ੁਰੂ, ਡਾਂਗੀਆਂ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਇਕੱਠ ਨੇ ਰੈਲੀ... ਅਗਲੀ ਖ਼ਬਰ ਢੈਪਈ ਵਿਖੇ ਸ਼੍ਰੋਮਣੀ ਅਕਾਲੀ ਦਲ ( ਬ ) ਦੇ ਇਸਤਰੀ ਵਿੰਗ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।