06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੈਂਟਰ ਸਹਿਬਾਜ਼ਪੁਰਾ ਵਿਖੇ ਅਧਿਆਪਕ ਦਿਵਸ ’ਤੇ ਅਧਿਆਪਕਾਂ ਦਾ ਸਨਮਾਨ

ਰਾਏਕੋਟ, 5 ਸਤੰਬਰ (ਸੁਸ਼ੀਲ)-ਕਰੀਬੀ ਪਿੰਡ ਸਹਿਬਾਜ਼ਪੁਰਾ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਏਕੋਟ ਸ. ਇਤਬਾਰ ਸਿੰਘ ਨੱਥੋਵਾਲ ਦੀ ਦੇਖ-ਰੇਖ ਹੇਠ ਅਤੇ ਸੈਂਟਰ ਮੁੱਖ ਅਧਿਆਪਕ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਸੈਂਟਰ ਸਹਿਬਾਜ਼ਪੁਰਾ ਅਧੀਨ ਆਉਂਦੇ ਸਮੂਹ ਸਕੂਲਾਂ ਦੇ ਅਧਿਆਪਕਾਂ ਨਾਲ ਅਧਿਆਪਕ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ।

ਅਜੀਤ ਡੈਸਕ 06-09-2026
ਰਾਏਕੋਟ, 5 ਸਤੰਬਰ (ਸੁਸ਼ੀਲ)-ਕਰੀਬੀ ਪਿੰਡ ਸਹਿਬਾਜ਼ਪੁਰਾ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਏਕੋਟ ਸ. ਇਤਬਾਰ ਸਿੰਘ ਨੱਥੋਵਾਲ ਦੀ ਦੇਖ-ਰੇਖ ਹੇਠ ਅਤੇ ਸੈਂਟਰ ਮੁੱਖ ਅਧਿਆਪਕ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਸੈਂਟਰ ਸਹਿਬਾਜ਼ਪੁਰਾ ਅਧੀਨ ਆਉਂਦੇ ਸਮੂਹ ਸਕੂਲਾਂ ਦੇ ਅਧਿਆਪਕਾਂ ਨਾਲ ਅਧਿਆਪਕ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਅਧਿਆਪਕ ਖੇਮ ਰਾਜ ਵੱਲੋਂ ਮੰਚ ਸੰਚਾਲਨ ਕੀਤਾ ਗਿਆ ਅਤੇ ਗੁਰਪ੍ਰੀਤ ਸਿੰਘ ਵੱਲੋਂ ਸੈਂਟਰ ਪੱਧਰੀ ਸਨਮਾਨ ਲਈ ਆਨਲਾਈਨ ਅਪਲਾਈ ਕਰਨ ਵਾਲੇ ਅਧਿਆਪਕਾਂ ਦੇ ਵੇਰਵੇ ਸਾਂਝੇ ਕੀਤੇ ਗਏ। ਜ਼ਿਕਰਯੋਗ ਹੈ ਕਿ ਸੈਂਟਰ ਸ਼ਹਿਬਾਜ਼ਪੁਰਾ ਵੱਲੋਂ ਅਧਿਆਪਕਾਂ ਦੇ ਸਨਮਾਨ ਲਈ ਆਨਲਾਈਨ ਗੂਗਲ ਲਿੰਕ ਰਾਹੀਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਜਿਸ ਵਿੱਚ ਅਧਿਆਪਕਾਂ ਵੱਲੋਂ ਵੱਧ ਚੜ ਕੇ ਅਪਲਾਈ ਕੀਤਾ ਗਿਆ। ਇੰਨ੍ਹਾਂ ਪ੍ਰਾਪਤ ਅਰਜ਼ੀਆਂ ਨੂੰ ਪਾਰਦਰਸ਼ਤਾ ਨਾਲ ਘੋਖਣ ਉਪਰੰਤ ਸਨਮਾਨ ਲਈ ਅਧਿਆਪਕਾਂ ਦੀ ਚੋਣ ਕੀਤੀ ਗਈ। ਸੈਂਟਰ ਮੁੱਖ ਅਧਿਆਪਕ ਪਰਮਾਰ ਨੇ ਦੱਸਿਆ ਕਿ ਸੈਂਟਰ ਵੱਲੋਂ ਹਰ ਸਾਲ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕ ਨੂੰ ਉੱਤਮ ਐਵਾਰਡ ਦੇ ਕੇ ਨਿਵਾਜਿਆ ਜਾਂਦਾ ਹੈ। ਇਸ ਸਾਲ ਉੱਤਮ ਅਧਿਆਪਕ ਐਵਾਰਡ ਦੇ ਲਈ ਸ੍ਰੀਮਤੀ ਕੁਲਦੀਪ ਕੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦਗੜ੍ਹ, ਬਬਲਜੀਤ ਕੌਰ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਸਿਵੀਆਂ ਅਤੇ ਮਿਸ ਸਿਮਰਨਜੀਤ ਕੌਰ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਬਾਜ਼ਪੁਰਾ ਦੀ ਚੋਣ ਕੀਤੀ ਗਈ ਹੈ। ਜਿੰਨ੍ਹਾਂ ਨੂੰ ਸੈਂਟਰ ਮੁੱਖ ਅਧਿਆਪਕ ਵੱਲੋਂ ਉੱਤਮ ਅਧਿਆਪਕ ਐਵਾਰਡ, ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸ: ਜਸਵਿੰਦਰ ਸਿੰਘ ਹੈੱਡ ਟੀਚਰ ਜੌਹਲਾਂ, ਸ਼੍ਰੀਮਤੀ ਕਰਮਜੀਤ ਕੌਰ ਗੋਬਿੰਦਗੜ੍ਹ ਨੂੰ ਵਿਸ਼ੇਸ਼ ਸਨਮਾਨ ਰਾਹੀਂ ਸਨਮਾਨਿਤ ਕੀਤਾ ਗਿਆ । ਸਮਾਗਮ ਦੌਰਾਨ ਸੈਂਟਰ ਮੁੱਖ ਅਧਿਆਪਕ ਵੱਲੋਂ ਸਮੂਹ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਅਧਿਆਪਕ ਦਿਵਸ ਦੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਣੇ ਕੰਮ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ੍ਰੀਮਤੀ ਲਖਵੀਰ ਕੌਰ,ਅਮਨਦੀਪ ਕੌਰ , ਬਬਲਜੀਤ ਕੌਰ, ਕਰਮਜੀਤ ਸਿੰਘ, ਖੇਮ ਰਾਜ, ਗੁਰਪ੍ਰੀਤ ਸਿੰਘ, ਸਿਮਰਨਜੀਤ ਕੌਰ, ਰਾਹੁਲ ਗੋਇਲ, ਵੈਭਵ ਗੋਇਲ, ਹਰਜਿੰਦਰ ਸਿੰਘ ਤੇ ਸਮੂਹ ਸੈਂਟਰ ਸਹਿਬਾਜ਼ਪੁਰਾ ਦੇ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ‘ ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੀ ਛਪਾਰ ਮੇਲੇ ’ਤੇ ਇਤਿਹਾਸਕ ਰੈਲੀ ਹੋਵੇਗੀ-ਹਾਂਸ, ਮਾਨ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਐਂਡ ਕਲਚਰਲ ਕਲੱਬ ਯੂ.ਕੇ. ਵਲੋਂ ਮਹਰੂਮ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।