ਮਨਪ੍ਰੀਤ ਸਿੰਘ ਇਯਾਲੀ ਹੀ ਮੇਰੀ ਪਾਰਟੀ ਹੈ-ਭਗਵੰਤ ਸਿੰਘ ਸਿੱਧੂ
ਮੁੱਲਾਂਪੁਰ-ਦਾਖਾ, 3 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਦਾਖਾ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਲਈ ਪ੍ਰਚਾਰ-ਪਸਾਰ ਵਿਚ ਜੁਟੇ ਹਰਬੀਰ ਸਿੰਘ ਇਯਾਲੀ ਵਲੋਂ ਪਿੰਡਾਂ ’ਚ ਮੀਟਿੰਗਾਂ ਦੇ ਨਾਲ ਮੰਡੀ ਮੁੱਲਾਂਪੁਰ-ਦਾਖਾ ਮੁੱਖ ਦਫ਼ਤਰ ਬੈਠ ਕੇ ਹਲਕੇ ਦੀ ਸੀਨੀਅਰ ਜੱਥੇਬੰਦੀ, ਯੂਥ ਵਿੰਗ ਨਾਲ ਮੀਟਿੰਗਾਂ ਨਿਰੰਤਰ ਜਾਰੀ ਹਨ। ਅੱਜ ਹਰਬੀਰ ਸਿੰਘ ਇਯਾਲੀ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਵਲੋਂ ਆਪਣੀ ਟੀਮ ਨਾਲ ਮੀਟਿੰਗ ਸਮੇਂ ਉਚੇਚਾ ਪਹੁੰਚੇ ਸਾਬਕਾ ਸਰਪੰਚ ਭਗਵੰਤ ਸਿੰਘ ਰਕਬਾ ਵਲੋਂ ਹਰਬੀਰ ਸਿੰਘ ਇਯਾਲੀ, ਅਮਰਜੀਤ ਸਿੰਘ ਮੁੱਲਾਂਪੁਰ ਨਾਲ ਮੀਟਿੰਗ ਵਿਚ ਬੈਠ ਕੇ ਦੱਸਿਆ ਕਿ ਉਹ ਪਿਛਲੇ 30 ਵਰ੍ਹਿਆਂ ਤੋਂ ਅਕਾਲੀ ਦਲ ਅਤੇ ਖਾਸਕਰ ਹਲਕਾ ਦਾਖਾ ਐੱਮ.
ਮੁੱਲਾਂਪੁਰ-ਦਾਖਾ, 3 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਦਾਖਾ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਲਈ ਪ੍ਰਚਾਰ-ਪਸਾਰ ਵਿਚ ਜੁਟੇ ਹਰਬੀਰ ਸਿੰਘ ਇਯਾਲੀ ਵਲੋਂ ਪਿੰਡਾਂ ’ਚ ਮੀਟਿੰਗਾਂ ਦੇ ਨਾਲ ਮੰਡੀ ਮੁੱਲਾਂਪੁਰ-ਦਾਖਾ ਮੁੱਖ ਦਫ਼ਤਰ ਬੈਠ ਕੇ ਹਲਕੇ ਦੀ ਸੀਨੀਅਰ ਜੱਥੇਬੰਦੀ, ਯੂਥ ਵਿੰਗ ਨਾਲ ਮੀਟਿੰਗਾਂ ਨਿਰੰਤਰ ਜਾਰੀ ਹਨ। ਅੱਜ ਹਰਬੀਰ ਸਿੰਘ ਇਯਾਲੀ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਵਲੋਂ ਆਪਣੀ ਟੀਮ ਨਾਲ ਮੀਟਿੰਗ ਸਮੇਂ ਉਚੇਚਾ ਪਹੁੰਚੇ ਸਾਬਕਾ ਸਰਪੰਚ ਭਗਵੰਤ ਸਿੰਘ ਰਕਬਾ ਵਲੋਂ ਹਰਬੀਰ ਸਿੰਘ ਇਯਾਲੀ, ਅਮਰਜੀਤ ਸਿੰਘ ਮੁੱਲਾਂਪੁਰ ਨਾਲ ਮੀਟਿੰਗ ਵਿਚ ਬੈਠ ਕੇ ਦੱਸਿਆ ਕਿ ਉਹ ਪਿਛਲੇ 30 ਵਰ੍ਹਿਆਂ ਤੋਂ ਅਕਾਲੀ ਦਲ ਅਤੇ ਖਾਸਕਰ ਹਲਕਾ ਦਾਖਾ ਐੱਮ.ਐੱਲ਼.ਏ ਮਨਪ੍ਰੀਤ ਸਿੰਘ ਇਯਾਲੀ ਨਾਲ ਜੜਿਆ ਹੋਇਆ ਹੈ। ਭਗਵੰਤ ਸਿੰਘ ਸਿੱਧੂ ਕਿਹਾ ਕਿ ਮੇਰੀ ਅਤੇ ਮੇਰੇ ਸਰਕਲ ਦੀ ਪਾਰਟੀ ਮਨਪ੍ਰੀਤ ਸਿੰਘ ਇਯਾਲੀ ਹੀ ਹੈ, ਐੱਮ.ਐੱਲ.ਏ ਪਹਿਲਾ ਅਕਾਲੀ ਦਲ ਨਾਲ ਸੀ ਤਾਂ ਅਸੀਂ ਵੀ ਅਕਾਲੀ ਦਲ ਰਹੇ, ਹੁਣ ਪੰਥਕ, ਕਿਰਸਾਨੀ ਅਤੇ ਹੋਰ ਸਿੱਖ ਮੁੱਦਿਆ ਦੇ ਹੱਲ ਲਈ ‘ਵਾਰਿਸ ਪੰਜਾਬ ਦੇ’ ਨਾਲ ਜੁੜ ਗਿਆ ਤਾਂ ਅਸੀਂ ਵੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਲ ਜਾ ਖੜੇ। ਉਨ੍ਹਾਂ ਦ੍ਰਿੜਤਾ ਨਾਲ ਦੁਹਰਾਇਆ ਕਿ ਮਨਪ੍ਰੀਤ ਸਿੰਘ ਇਯਾਲੀ ਹੀ ਮੇਰੀ ਪਾਰਟੀ ਹੈ, ਇਸ ਤੋਂ ਅੱਗੇ ਕੁਝ ਵੀ ਨਹੀਂ। ਸਾਬਕਾ ਸਰਪੰਚ ਭਗਵੰਤ ਸਿੰਘ ਰਕਬਾ ਰੋਸ ਜਿਤਾਇਆ ਕਿ ਅੱਜ ਅਕਾਲੀ ਦਲ (ਬ) ਦੀ ਟੀਮ ਵਲੋਂ ਮੇਰੇ ਨਾਲ ਜਾਣੇ-ਅਣਜਾਣੇ ਵਿਚ ਪੋਸਟਰ ਵਾਲੀ ਤਸਵੀਰ ਕਰਕੇ ਆਪਣੇ ਪੇਜ਼ ’ਤੇ ਪਾ ਦਿੱਤੀ ਜੋ ਉੱਚਿਤ ਨਹੀਂ। ਭਗਵੰਤ ਸਿੰਘ ਰਕਬਾ ਸਪੱਸਟ ਕੀਤਾ ਕਿ ਮੈ ਕਿਸੇ ਪਾਰਟੀ ਨਾਲ ਨਹੀ, ਸਿੱਧੇ ਰੂਪ ‘ਚ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਹਲਕਾ ਦਾਖਾ ਨਾਲ ਜੁੜਿਆ ਹੋਇਆ।