01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੰਤ ਬਲਰਾਮ ਸਿੰਘ ਭਵਾਨੀਪੁਰ ਵਾਲਿਆਂ ਵਲੋਂ ਪਮਾਲ ’ਚ ਧਾਰਮਿਕ ਸਮਾਗਮ

ਮੁੱਲਾਂਪੁਰ-ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)- ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੱਕ 24 ਅਤੇ 25 ਅਕਤੂਬਰ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਵਿੱਚ ਉਤਸ਼ਾਹ ਹੈ। ਗੁਰਦੁਆਰਾ ਮੇਲਸਰ ਸਾਹਿਬ ਪਿੰਡ ਪਮਾਲ ਵਿਖੇ ਧਾਰਮਿਕ ਸਮਾਗਮ ਸਮੇਂ ਪ੍ਰਬੰਧਕਾਂ ਦੇ ਸੱਦੇ ’ਤੇ ਉਚੇਚਾ ਪਹੁੰਚੇ ਸੰਤ ਬਾਬਾ ਬਲਰਾਮ ਸਿੰਘ ਭਵਾਨੀਪੁਰ ਵਾਲਿਆਂ ਨੇ ਸ਼ਬਦ ਕੀਰਤਨ, ਕਥਾ ਦੀ ਵਿਚਾਰ ਕਰਦਿਆਂ ਸੰਗਤ ਨੂੰ ਦੱਸਿਆ ਕਿ ਮਹਾਨ ਗੁਰੂ ਭਗਤ ਰਵਿਦਾਸ ਜੀ ਕਾਂਸੀ ਵਿਖੇ ਇਕ ਸੂਦਰ ਸਮਝੇ ਜਾਂਦੇ ਵਰਗ ਨਾਲ ਸਬੰਧਿਤ ਪਰਿਵਾਰ ਵਿਚ ਪੈਦਾ ਹੋਏ।

ਅਜੀਤ ਡੈਸਕ 01-09-2026
ਮੁੱਲਾਂਪੁਰ-ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)- ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੱਕ 24 ਅਤੇ 25 ਅਕਤੂਬਰ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਵਿੱਚ ਉਤਸ਼ਾਹ ਹੈ। ਗੁਰਦੁਆਰਾ ਮੇਲਸਰ ਸਾਹਿਬ ਪਿੰਡ ਪਮਾਲ ਵਿਖੇ ਧਾਰਮਿਕ ਸਮਾਗਮ ਸਮੇਂ ਪ੍ਰਬੰਧਕਾਂ ਦੇ ਸੱਦੇ ’ਤੇ ਉਚੇਚਾ ਪਹੁੰਚੇ ਸੰਤ ਬਾਬਾ ਬਲਰਾਮ ਸਿੰਘ ਭਵਾਨੀਪੁਰ ਵਾਲਿਆਂ ਨੇ ਸ਼ਬਦ ਕੀਰਤਨ, ਕਥਾ ਦੀ ਵਿਚਾਰ ਕਰਦਿਆਂ ਸੰਗਤ ਨੂੰ ਦੱਸਿਆ ਕਿ ਮਹਾਨ ਗੁਰੂ ਭਗਤ ਰਵਿਦਾਸ ਜੀ ਕਾਂਸੀ ਵਿਖੇ ਇਕ ਸੂਦਰ ਸਮਝੇ ਜਾਂਦੇ ਵਰਗ ਨਾਲ ਸਬੰਧਿਤ ਪਰਿਵਾਰ ਵਿਚ ਪੈਦਾ ਹੋਏ। ਭਗਤ ਰਵਿਦਾਸ ਵਲੋਂ ਉਚਾਰੀ ਗਈ ਬਾਣੀ ’ਚੋਂ 40 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਭਗਤ ਗੁਰੂ ਰਵਿਦਾਸ ਵਲੋਂ ਸੰਸਾਰ ਨੂੰ ਬੇਗਮਪੁਰੇ ਸ਼ਹਿਰ ਦਾ ਸੰਕਲਪ ਦਿੱਤਾ, ਜਿੱਥੇ ਸਾਰੇ ਬਰਾਬਰ ਤੇ ਆਪਸ ਵਿਚ ਪ੍ਰੇਮ ਪੂਰਵਕ ਰਹਿੰਦੇ ਹੋਣ। ਜਾਤ-ਪਾਤ ਤੇ ਕਰਮਕਾਡਾਂ ਦਾ ਡਟ ਕੇ ਵਿਰੋਧ ਕਰਨ ਵਾਲੇ ਭਗਤ ਗੁਰੂ ਰਵਿਦਾਸ ਨੇ ਰੱਬ ਦੀ ਭਗਤੀ ਨਾਲ ਉੱਚੀ ਭਗਤੀ ਪਾਈ ਤੇ ਪ੍ਰਮਾਤਮਾ ਨਾਲ ਇਕ-ਮਿਕ ਹੋਏ। ਸੰਤ ਬਾਬਾ ਬਲਰਾਮ ਸਿੰਘ ਨੇ ਸੰਗਤ ਨੂੰ ਪ੍ਰੇਰਿਆ ਕਿ ਭਗਤ ਗੁਰੂ ਰਵਿਦਾਸ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਪਿੰਡ ਪਮਾਲੀ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੱਕ ਜੋ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਣਾ, ਉਸ ਦੀ ਸ਼ਾਨ ਵਧਾਉਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ। ਧਾਰਮਿਕ ਸਮਾਗਮ ਉਪਰੰਤ ਸੰਤ ਬਾਬਾ ਬਲਰਾਮ ਸਿੰਘ ਭਵਾਨੀਪੁਰ ਵਲੋਂ ਨਗਰ ਕੀਰਤਨ ਦੀ ਸਫਲਤਾ ਲਈ ਕੁਝ ਕਮੇਟੀਆਂ ਵੀ ਬਣਾਈਆਂ ਗਈਆ ਜੋ 2 ਰੋਜ਼ਾ ਵਿਸ਼ਾਲ ਨਗਰ ਕੀਰਤਨ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਕਰਨਗੀਆਂ।
ਪਿਛਲੀ ਖ਼ਬਰ ਵਿਧਾਇਕ ਸੰਗੋਵਾਲ ਦਾ ਹੰਬੜਾਂ ’ਚ ਲੋਕ ਮਿਲਣੀ ਸਮਾਗਮ ’ਚ ਪੁੱਜਣ ’ਤੇ ਸਮਰਥਕਾਂ ਨੇ ਕੀਤਾ ਭਰਵਾਂ ਸਵਾਗਤ ਅਗਲੀ ਖ਼ਬਰ ਮੈਕਰੋ ਗਲੋਬਲ ਦੀ ਬ੍ਰਾਂਚ ਮੁੱਲਾਂਪੁਰ ਰਾਹੀਂ ਹਰਲੀਨ ਕੌਰ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।