ਹਲਵਾਰਾ ਏਅਰਪੋਰਟ ਸੁਧਾਰ ਸੜਕ ਨੂੰ ਮੁੱਲਾਂਪੁਰ ਨੈਸ਼ਨਲ ਹਾਈਵੇ ਨਾਲ ਜੋੜਿਆ ਜਾਵੇ-ਕ੍ਰਿਸ਼ਨ ਕੁਮਾਰ ਬਾਵਾ
ਮੁੱਲਾਂਪੁਰ-ਦਾਖਾ, 25 ਅਗਸਤ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਉੱਘੇ ਉਦਯੋਗਪਤੀ/ਸਮਾਜ ਸੇਵੀ ਅਵਿਨਾਸ਼ ਗੁਪਤਾ ਵਲੋਂ ਹਲਵਾਰਾ ਏਅਰਪੋਰਟ ’ਤੇ ਯਾਤਰੀਆਂ ਲਈ ਬੁਨਿਆਦੀ ਸਹੂਲਤਾਂ, ਹੋਰ ਅਹਿਮ ਮੰਗਾਂ ਨੂੰ ਮੁੱਖ ਰੱਖਦਿਆਂ ਇੱਕ ਮੰਗ ਪੱਤਰ ਹਲਵਾਰਾ ਅੰਤਰਰਾਸ਼ਟਰੀ ਏਅਰਪੋਰਟ ਦੇ ਡਾਇਰੈਕਟਰ ਜਗੀਰ ਸਿੰਘ ਨੂੰ ਸੌਂਪਿਆ ਗਿਆ। ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਮੰਗ ਪੱਤਰ ਵਿੱਚ ਮੁੱਖ ਮੰਗ ਹਲਵਾਰਾ ਏਅਰਪੋਰਟ ’ਤੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਲਗਾਉਣ ਲਈ 6 x 12 ਫੁੱਟ ਦੀ ਜਗ੍ਹਾ ਦੇਣ ਦੀ ਅਪੀਲ ਕੀਤੀ ਗਈ।
ਮੁੱਲਾਂਪੁਰ-ਦਾਖਾ, 25 ਅਗਸਤ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਉੱਘੇ ਉਦਯੋਗਪਤੀ/ਸਮਾਜ ਸੇਵੀ ਅਵਿਨਾਸ਼ ਗੁਪਤਾ ਵਲੋਂ ਹਲਵਾਰਾ ਏਅਰਪੋਰਟ ’ਤੇ ਯਾਤਰੀਆਂ ਲਈ ਬੁਨਿਆਦੀ ਸਹੂਲਤਾਂ, ਹੋਰ ਅਹਿਮ ਮੰਗਾਂ ਨੂੰ ਮੁੱਖ ਰੱਖਦਿਆਂ ਇੱਕ ਮੰਗ ਪੱਤਰ ਹਲਵਾਰਾ ਅੰਤਰਰਾਸ਼ਟਰੀ ਏਅਰਪੋਰਟ ਦੇ ਡਾਇਰੈਕਟਰ ਜਗੀਰ ਸਿੰਘ ਨੂੰ ਸੌਂਪਿਆ ਗਿਆ। ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਮੰਗ ਪੱਤਰ ਵਿੱਚ ਮੁੱਖ ਮੰਗ ਹਲਵਾਰਾ ਏਅਰਪੋਰਟ ’ਤੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਲਗਾਉਣ ਲਈ 6 x 12 ਫੁੱਟ ਦੀ ਜਗ੍ਹਾ ਦੇਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਲੁਧਿਆਣਾ ਤੋਂ ਹਲਵਾਰਾ ਤੱਕ ਸਾਈਨ ਬੋਰਡ ਲਗਾਉਣ, ਮੁੱਲਾਂਪੁਰ ਤੋਂ ਹਲਵਾਰਾ ਰੋਡ ਨੂੰ ‘ਏਅਰਪੋਰਟ ਰੋਡ’ ਐਲਾਨਣ ਅਤੇ ਮੁੱਲਾਂਪੁਰ-ਜਗਰਾਉਂ ਪੁਲ ਤੋਂ ਮੁੱਲਾਂਪੁਰ ਸ਼ਹਿਰ ਵਿੱਚ ਰੇਲਵੇ ਲਾਈਨ ’ਤੇ ਬਣੇ ਪੁਲ ਨੂੰ ਜੋੜਿਆ ਜਾਵੇ ਤਾਂ ਜੋ ਸ਼ਹਿਰੀ ਟ੍ਰੈਫਿਕ ਤੋਂ ਨਿਜ਼ਾਤ ਮਿਲ ਸਕੇ। ਹਲਵਾਰਾ ਮੇਨ ਰੋਡ ਤੋਂ ਹਵਾਈ ਅੱਡੇ ਤੱਕ ਲਾਈਟਾਂ, ਪੁਖ਼ਤਾ ਸਿਕਿਉਰਟੀ (ਪੈਟਰੋਲਿੰਗ), ਪਾਰਕਿੰਗ ਦੀ ਯੋਗ ਵਿਵਸਥਾ ਅਤੇ ਮੈਡੀਕਲ ਸਹੂਲਤਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਕ੍ਰਿਸ਼ਨ ਕੁਮਾਰ ਬਾਵਾ ਨੇ ਇਹ ਵੀ ਮੰਗ ਰੱਖੀ ਕਿ ਹਲਵਾਰਾ ਏਅਰਪੋਰਟ ਤੋਂ ਦੁਬਈ, ਯੂ.ਕੇ., ਸਿੰਗਾਪੁਰ, ਬੰਬਈ, ਕਲਕੱਤਾ, ਜੈਪੁਰ, ਜੋਧਪੁਰ ਅਤੇ ਗੋਆ, ਹੋਰ ਉਡਾਣਾਂ ਤੁਰੰਤ ਸ਼ੁਰੂ ਕੀਤੀਆਂ ਜਾਣ। ਇਸ ਮੌਕੇ ਡਾਇਰੈਕਟਰ ਜਗੀਰ ਸਿੰਘ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਜਾਇਜ਼ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕਰਕੇ ਜਲਦ ਹੀ ਯੋਗ ਕਦਮ ਚੁੱਕੇ ਜਾਣਗੇ।