25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨਾਨਕਸਰ ਵਿਖੇ ਬਰਸੀ ਸਮਾਗਮ ਮੌਕੇ ਪੰਜ ਰੋਜ਼ਾ ਮੁਫ਼ਤ ਮੈਡੀਕਲ ਤੇ ਖ਼ੂਨਦਾਨ ਕੈਂਪ

ਜਗਰਾਉਂ, 24 ਅਗਸਤ (ਖ਼ਾਲਸਾ)-ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਮੌਕੇ ਗੁਰਦਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਪੰਜ ਰੋਜ਼ਾ ਸਮਾਗਮ ਮੌਕੇ ਬਾਬਾ ਈਸ਼ਰ ਸਿੰਘ ਚੈਰੀਟੇਬਲ ਟਰੱਸਟ ਨਾਨਕਸਰ ਜਗਰਾਉਂ ਵਲੋਂ ਭੁੱਚੋ ਵਾਲਿਆਂ ਦੇ ਲੰਗਰ ਨੇੜੇ ਨਾਨਕਸਰ ਫਾਟਕ ਵਿਖੇ ਪੰਜ ਰੋਜ਼ਾ ਮੁਫ਼ਤ ਮੈਡੀਕਲ ਅਤੇ ਖ਼ੂਨਦਾਨ ਕੈਂਪ ਲਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਹਨ। ਪ੍ਰਬੰਧਕ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਕੈਂਪ ਵਿਚ ਚਾਰ ਦਿਨ ਖ਼ੂਨਦਾਨ ਅਤੇ ਪੰਜ ਦਿਨ ਮੈਡੀਕਲ ਕੈਂਪ ਲੱਗੇਗਾ।

ਅਜੀਤ ਡੈਸਕ 25-08-2026
ਜਗਰਾਉਂ, 24 ਅਗਸਤ (ਖ਼ਾਲਸਾ)-ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਮੌਕੇ ਗੁਰਦਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਪੰਜ ਰੋਜ਼ਾ ਸਮਾਗਮ ਮੌਕੇ ਬਾਬਾ ਈਸ਼ਰ ਸਿੰਘ ਚੈਰੀਟੇਬਲ ਟਰੱਸਟ ਨਾਨਕਸਰ ਜਗਰਾਉਂ ਵਲੋਂ ਭੁੱਚੋ ਵਾਲਿਆਂ ਦੇ ਲੰਗਰ ਨੇੜੇ ਨਾਨਕਸਰ ਫਾਟਕ ਵਿਖੇ ਪੰਜ ਰੋਜ਼ਾ ਮੁਫ਼ਤ ਮੈਡੀਕਲ ਅਤੇ ਖ਼ੂਨਦਾਨ ਕੈਂਪ ਲਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਹਨ। ਪ੍ਰਬੰਧਕ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਕੈਂਪ ਵਿਚ ਚਾਰ ਦਿਨ ਖ਼ੂਨਦਾਨ ਅਤੇ ਪੰਜ ਦਿਨ ਮੈਡੀਕਲ ਕੈਂਪ ਲੱਗੇਗਾ। ਇਸ ਕੈਂਪ ਵਿਚ ਸਿਵਲ ਹਸਪਤਾਲ ਲੁਧਿਆਣਾ, ਡੀ.ਐੱਮ.ਸੀ. ਲੁਧਿਆਣਾ ਅਤੇ ਰੈਡ ਕਰਾਸ ਦੇ ਡਾਕਟਰਾਂ ਦੀਆਂ ਟੀਮਾਂ ਖ਼ੂਨਦਾਨੀਆਂ ਤੋਂ ਖ਼ੂਨ ਇਕੱਤਰ ਕਰਨਗੀਆਂ। ਇਸ ਤੋਂ ਇਲਾਵਾ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਮਰੀਜ਼ਾਂ ਨੈ ਚੈੱਕ ਕਰਕੇ ਮੁਫ਼ਤ ਦਵਾਈਆਂ ਦੇਣਗੇ। ਇਸ ਮੌਕੇ ਗੁਰਸੇਵਕ ਸਿੰਘ, ਹਰਮਾਨ ਸਿੰਘ, ਹਰਮਨਦੀਪ ਸਿੰਘ, ਰਮਨਦੀਪ ਸਿੰਘ, ਹਰਪ੍ਰੀਤ ਸਿੰਘ, ਮਨੂੰ ਕੱਕੜ, ਅਰਸ਼ਦੀਪ ਸਿੰਘ ਸੰਧੂ, ਹਨੀ ਗਾਲਿਬ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਲੱਸਟਰ ਭੂੰਦੜੀ ਦੀਆਂ ਖੇਡਾਂ ਖੱਟੀਆਂ-ਮਿੱਠੀਆਂ ਯਾਦਾਂ ਛੱਡਦੀਆਂ ਸਮਾਪਤ ਅਗਲੀ ਖ਼ਬਰ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਵੈਟਨਰੀ ਇੰਸਪੈਕਟਰਾਂ ਨੂੰ ਚਾਰਜਸ਼ੀਟ ਕਰਨ ਦੀ ਸਖ਼ਤ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।