21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਅੱਜ ਪੰਜਾਬ ਬੰਦ ਦੀ ਕਾਲ ਦਾ ਬੀ.ਕੇ.ਯੂ. ਡਕੌਂਦਾ ਸਮਰਥਨ ਕਰਦਿਆਂ ਬੰਦ ਨੂੰ ਸਫ਼ਲ ਬਣਾਏਗੀ-ਸੰਧੂ/ਬੀਰਮੀ

ਹੰਬੜਾਂ, 20 ਅਗਸਤ (ਮੇਜਰ ਹੰਬੜਾਂ)- ਕੌਮੀ ਇਨਸਾਫ ਮੋਰਚੇ ਵੱਲੋਂ ਅੱਜ 21 ਅਗਸਤ ਨੂੰੰ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਮਰਥਨ ਕਰਦੀ ਹੈ ਤੇ ਜਥੇਬੰਦੀ ਵੱਲੋਂ ਬੰਦ ਦੀ ਹਮਾਇਤ ਕਰਦਿਆਂ ਬੰਦ ਨੂੰ ਸਫ਼ਲ ਬਣਾਇਆ ਜਾਵੇਗਾ ਤੇ ਕਸਬਾ ਹੰਬੜਾਂ ਇਲਾਕੇ ਭਰ ਦੇ ਕਿਸਾਨ, ਮਜ਼ਦੂਰ ਸੂਬਾ ਅਤੇ ਕੇਂਦਰ ਸਰਕਾਰ ਵਿਰੁੱਧ ਸ਼ਾਂਤਮਈ ਧਰਨਾ ਲਗਾਉਣਗੇ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਬੇਅੰਤ ਸਿੰਘ ਸੰਧੂ ਬਾਣੀਏਵਾਲ ਅਤੇ ਜਥੇਬੰਦੀ ਦੇ ਸਕੱਤਰ ਹਰਬੰਸ ਸਿੰਘ ਬੀਰਮੀ ਨੇ ਹੰਬੜਾਂ ’ਚ ਬੰਦ ਦਾ ਸਮਰਥਨ ਕੀਤੇ ਜਾਣ ਸਬੰਧੀ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 21-08-2026
ਹੰਬੜਾਂ, 20 ਅਗਸਤ (ਮੇਜਰ ਹੰਬੜਾਂ)- ਕੌਮੀ ਇਨਸਾਫ ਮੋਰਚੇ ਵੱਲੋਂ ਅੱਜ 21 ਅਗਸਤ ਨੂੰੰ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਮਰਥਨ ਕਰਦੀ ਹੈ ਤੇ ਜਥੇਬੰਦੀ ਵੱਲੋਂ ਬੰਦ ਦੀ ਹਮਾਇਤ ਕਰਦਿਆਂ ਬੰਦ ਨੂੰ ਸਫ਼ਲ ਬਣਾਇਆ ਜਾਵੇਗਾ ਤੇ ਕਸਬਾ ਹੰਬੜਾਂ ਇਲਾਕੇ ਭਰ ਦੇ ਕਿਸਾਨ, ਮਜ਼ਦੂਰ ਸੂਬਾ ਅਤੇ ਕੇਂਦਰ ਸਰਕਾਰ ਵਿਰੁੱਧ ਸ਼ਾਂਤਮਈ ਧਰਨਾ ਲਗਾਉਣਗੇ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਬੇਅੰਤ ਸਿੰਘ ਸੰਧੂ ਬਾਣੀਏਵਾਲ ਅਤੇ ਜਥੇਬੰਦੀ ਦੇ ਸਕੱਤਰ ਹਰਬੰਸ ਸਿੰਘ ਬੀਰਮੀ ਨੇ ਹੰਬੜਾਂ ’ਚ ਬੰਦ ਦਾ ਸਮਰਥਨ ਕੀਤੇ ਜਾਣ ਸਬੰਧੀ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ। ਜਥੇਬੰਦੀ ਦੇ ਲੁਧਿਆਣਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ ਨੇ ਕਿਹਾ ਕਿ ਹੰਬੜਾਂ ਇਲਾਕੇ ਭਰ ਦੇ ਕਿਸਾਨ, ਮਜ਼ਦੂਰ ਹੰਬੜਾਂ ਅੰਦਰ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਵਿਰੁੱਧ ਰੋਸ ਧਰਨਾਂ ਦੇਣਗੇ ਤੇ ਸਰਕਾਰਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਕਿਸਾਨਾਂ ਮਜ਼ਦੂਰਾਂ ਦੇ ਲਟਕਦੇ ਮਸਲਿਆਂ ਨੂੰ ਹੱਲ ਕੀਤੇ ਜਾਣ ਦੀ ਮੰਗ ਕਰਨਗੇ ਤੇ ਇਸ ਦੌਰਾਨ ਜਿੱਥੇ ਬੱਸਾਂ ਸਮੇਤ ਦੁਕਾਨਾਂ ਤੇ ਹੋਰ ਅਦਾਰੇ ਬੰਦ ਰਹਿਣਗੇ ਉੱਥੇ ਐਮਰਜੈਂਸੀ ਸੇਵਾਵਾਂ ਨੂੰ ਖੁੱਲ੍ਹ ਹੋਵੇਗੀ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਬੁਰਜ ਮਾਨ ਕੌਰ, ਇਕਾਈ ਪ੍ਰਧਾਨ ਹਰਦੀਪ ਸਿੰਘ ਗਿੱਲ ਸਲੇਮਪੁਰ, ਜਥੇਬੰਦੀ ਦੇ ਆਗੂ ਅਮਰਜੀਤ ਸਿੰਘ ਹੰਬੜਾਂ, ਸਤਵੰਤ ਸਿੰਘ ਭੂੰਦੜੀ, ਅਮਰਜੀਤ ਸਿੰਘ ਬਾਸੀਆਂ ਬੇਟ,ਆਗੂ ਰਘਵੀਰ ਸਿੰਘ ਨੂਰਪੁਰ ਬੇਟ, ਜਤਿੰਦਰ ਸਿੰਘ ਮਲਕਪੁਰ, ਵਿੱਕੀ ਸਾਹਨੀ ਹੰਬੜਾਂ, ਅਭੀਮੰਨੂ ਸ਼ਾਹ, ਹਰਜਿੰਦਰ ਸਿੰਘ ਰਾਜ ਮਲਕਪੁਰ ਸਮੇਤ ਹੋਰ ਜਥੇਬੰਦੀ ਦੇ ਆਗੂ ਵੀ ਮੌਜੂਦ ਸਨ।
ਪਿਛਲੀ ਖ਼ਬਰ ਅਕਾਲਗੜ੍ਹ ਕਲਾਂ ਖੇਤੀਬਾੜੀ ਸਹਿਕਾਰੀ ਸਭਾ ’ਤੇ ‘ਆਪ’ ਦਾ ਕਬਜ਼ਾ ਅਗਲੀ ਖ਼ਬਰ ਭਾਜਪਾ ਦੇ ਜ਼ਿਲ੍ਹਾ ਜਗਰਾਉਂ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।