21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਭਾਜਪਾ ਦੇ ਜ਼ਿਲ੍ਹਾ ਜਗਰਾਉਂ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਹੋਈ

ਜਗਰਾਉਂ, 20 ਅਗਸਤ (ਵਿਨੋਦ ਕੁਮਾਰ)-ਭਾਜਪਾ ਦੇ ਜ਼ਿਲ੍ਹਾ ਜਗਰਾਉਂ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ। ਸੰਗਠਨ ਦੀ ਮਜ਼ਬੂਤੀ ਲਈ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਤੇ ਜ਼ੋਨਲ ਇੰਚਾਰਜ ਪਰਮਿੰਦਰ ਸਿੰਘ ਬਰਾੜ, ਸੂਬਾ ਮੀਤ ਪ੍ਰਧਾਨ ਗੇਜਾ ਰਾਮ, ਜ਼ਿਲ੍ਹਾ ਇੰਚਾਰਜ ਅਨਿਲ ਸੱਚਰ, ਜ਼ਿਲਾ ਸਹਿ ਇੰਚਾਰਜ ਰਣਜੀਤ ਸਿੰਘ ਪੰਵਾਰ , ਵਿਧਾਨ ਸਭਾ ਹਲਕਾ ਮੁੱਲਾਂਪੁਰ ਇੰਚਾਰਜ ਪਰਮਜੀਤ ਸਿੰਘ ਕੈਂਥ, ਰਾਏਕੋਟ ਵਿਧਾਨ ਸਭਾ ਇੰਚਾਰਜ ਡੀ.

ਅਜੀਤ ਡੈਸਕ 21-08-2026
ਜਗਰਾਉਂ, 20 ਅਗਸਤ (ਵਿਨੋਦ ਕੁਮਾਰ)-ਭਾਜਪਾ ਦੇ ਜ਼ਿਲ੍ਹਾ ਜਗਰਾਉਂ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ। ਸੰਗਠਨ ਦੀ ਮਜ਼ਬੂਤੀ ਲਈ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਤੇ ਜ਼ੋਨਲ ਇੰਚਾਰਜ ਪਰਮਿੰਦਰ ਸਿੰਘ ਬਰਾੜ, ਸੂਬਾ ਮੀਤ ਪ੍ਰਧਾਨ ਗੇਜਾ ਰਾਮ, ਜ਼ਿਲ੍ਹਾ ਇੰਚਾਰਜ ਅਨਿਲ ਸੱਚਰ, ਜ਼ਿਲਾ ਸਹਿ ਇੰਚਾਰਜ ਰਣਜੀਤ ਸਿੰਘ ਪੰਵਾਰ , ਵਿਧਾਨ ਸਭਾ ਹਲਕਾ ਮੁੱਲਾਂਪੁਰ ਇੰਚਾਰਜ ਪਰਮਜੀਤ ਸਿੰਘ ਕੈਂਥ, ਰਾਏਕੋਟ ਵਿਧਾਨ ਸਭਾ ਇੰਚਾਰਜ ਡੀ.ਪੀ. ਖੋਸਲਾ ਸਮੇਤ ਪਾਰਟੀ ਦੇ ਹੋਰ ਅਹੁਦੇਦਾਰਾਂ ਨੇ ਜਿੱਥੇ ਪਾਰਟੀ ਦੇ ਆਗਾਮੀ ਪ੍ਰੋਗਰਾਮਾਂ ਦੀ ਜਾਣਕਾਰੀ ਵਿਸਥਾਰ ਵਿਚ ਦਿੱਤੀ, ਉੱਥੇ ਹਰੇਕ ਅਹੁਦੇਦਾਰ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾ ਕੇ 2027 ਵਿਚ ਪੰਜਾਬ ਵਿਚ ਭਾਜਪਾ ਦੀ ਬਣਨ ਵਾਲੀ ਸਰਕਾਰ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਭਾਜਪਾ ਆਗੂਆਂ ਨੇ ਸੰਗਠਨ ਦੀ ਤਾਕਤ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਕੇੇਂਦਰ ਵਿਚ ਮੋਦੀ ਦੀ ਸਰਕਾਰ ਲਾਗਾਤਾਰ ਤੀਸਰੀ ਵਾਰ ਬਣਨ ਦੇ ਪਿੱਛੇ ਸੰਗਠਨ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਸੰਗਠਨ ਦੀ ਤਾਕਤ ਕਾਰਨ ਭਾਜਪਾ ਦੀ 22 ਸੂਬਿਆਂ ਵਿਚ ਆਪਣੀਆਂ ਸਰਕਾਰਾਂ ਹਨ ਅਤੇ ਪੱਛਮੀ ਬੰਗਾਲ ਵਿਚ ਮਮਤਾ ਨੂੰ ਹਰਾਉਣ ਦੇ ਪਿੱਛੇ ਵੀ ਸੰਗਠਨ ਦੀ ਤਾਕਤ ਹੈ। ਆਗੂਆਂ ਨੇ ਕਿਹਾ ਕਿ ਅਹੁਦੇਦਾਰ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਲੋਕ ਆਵਾਜ਼ ਬਣਾ ਕੇ ਉਠਾਓ ਤਾਂ ਹੀ ਪੰਜਾਬ ਦੇ ਲੋਕ ਭਾਜਪਾ ਨਾਲ ਜੁੜਨਗੇ। ਆਗੂਆਂ ਨੇ ਕਿਹਾ ਕਿ ਸੰਗਠਨ ਨੂੰ ਤਾਕਤਵਰ ਤੇ ਮਜ਼ਬੂਤ ਬਣਾਉਣ ਲਈ ਪਾਰਟੀ ਵੱਲੋਂ ਆਈਆਂ ਹਦਾਇਤਾਂ ਤਹਿਤ ਜ਼ਿਲ੍ਹਾ, ਸਰਕਲ, ਸ਼ਕਤੀ ਕੇਂਦਰ ਤੇ ਬੂਥ ਪੱਧਰ ਦੇ ਸਾਰੇ ਪਦ ਜਲਦ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਮੀਟਿੰਗ ਵਿਚ ਆਏ ਸਮੂਹ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ ,ਕੰਵਰ ਨਰਿੰਦਰ ਸਿੰਘ, ਗੁਰਸਿਮਰਨ ਸਿੰਘ ਰਸੂਲਪੁਰ, ਸੁਰੇਸ਼ ਗਰਗ, ਸੁਮਿਤ ਅਰੋੜਾ, ਪ੍ਰਦੀਪ ਜੰਡ, ਮਨਪ੍ਰੀਤ ਸਿੰਘ ਤਲਵੰਡੀ, ਐਡਵੋਕੇਟ ਵਿਵੇਕ ਭਾਰਤਵਾਜ, ਕ੍ਰਿਸ਼ਨ ਕੁਮਾਰ, ਅਨਿਲ ਕੁਮਾਰ ਸੈਂਟੀ ਚੋਪੜਾ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਪੱਪੂ, ਟੋਨੀ ਵਰਮਾ, ਨਵੀਨ ਜੈਨ, ਗੌਰਵ ਖੁੱਲਰ, ਰੋਹਿਤ ਗੋਇਲ, ਸ਼ੁਭਮ ਮੁੱਲਾਂਪੁਰ, ਹਰਮਿੰਦਰ ਸਿੰਘ, ਕੰਵਲਜੀਤ ਸਿੰਘ, ਬਾਲ ਕ੍ਰਿਸ਼ਨ, ਸਰਬਜੀਤ ਕੌਰ, ਪਰਮਜੀਤ ਸਿੰਘ ਟੂਸੇ, ਲਵਪ੍ਰੀਤ ਸਿੰਘ, ਲਖਵਿੰਦਰ ਸਪਰਾ, ਜਸਪ੍ਰੀਤ ਸਿੰਘ, ਗੁਰਦਿਆਲ ਸਿੰਘ ਗਾਲਿਬ, ਰਣਜੀਤ ਸਿੰਘ ਫੱਲੇਵਾਲ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਵਿੱਕੀ ਰਾਏ, ਮਹਿੰਦਰਜੀਤ ਸਿੰਘ ਤਲਵੰਡੀ, ਰਣਜੀਤ ਸਿੰਘ ਫੱਲੇਵਾਲ, ਜਸਵੀਰ ਸਿੰਘ ਜਸੋਵਾਲ, ਰਾਜਨ ਅਰੋੜਾ, ਰਵੀ ਕੁਮਾਰ, ਸੌਰਵ ਗਰਗ, ਗੌਰਵ ਗੁਪਤਾ, ਰਾਜਪਾਲ ਜੈਨ, ਗੁਰਜੀਤ ਕੌਰ, ਕਾਂਤਾ ਰਾਣੀ, ਭੁਪਿੰਦਰ ਸਿੰਘ, ਕੁਲਦੀਪ ਲਤਾਲਾ, ਹਰਿੰਦਰ ਸਿੰਘ, ਬਿਲਾਸ, ਗੁਰਚਰਨ ਸਿੰਘ, ਵਿਸ਼ਾਲ ਭਰਤ, ਮਹੀਪਾਲ ਕੁਮਾਰ, ਜਗਤਾਰ ਸਿੰਘ ਬਾਂਗਰ, ਰਾਜ ਠਾਕੁਰ, ਜਰਨੈਲ ਸਿੰਘ, ਕੁਲਵੰਤ ਸਿੰਘ ਭੱਟੀ, ਜਗਬੀਰ ਸਿੰਘ, ਅਰੁਣ ਕੁਮਾਰ, ਰਵਿੰਦਰ ਕੁਮਾਰ, ਵਿਕਾਸ ਚੋਪੜਾ, ਡਾ: ਨਿਰਮਲ ਭੁੱਲਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅੱਜ ਪੰਜਾਬ ਬੰਦ ਦੀ ਕਾਲ ਦਾ ਬੀ.ਕੇ.ਯੂ. ਡਕੌਂਦਾ ਸਮਰਥਨ ਕਰਦਿਆਂ ਬੰਦ ਨੂੰ ਸਫ਼ਲ ਬਣਾਏਗੀ-ਸੰਧੂ/ਬੀਰਮੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. ਕਮੇਟੀ ਤੇ ਯੂਥ ਅਕਾਲੀ ਦਲ ’ਚ ਅਹੁਦੇਦਾਰੀਆਂ ਮਿਲਣ ’ਤੇ ਜ਼ਿਲ੍ਹਾ ਪ੍ਰਧਾਨ ਡੱਲਾ ਤੇ ਸੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।