19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸਕੂਲ ਆਫ ਐਮੀਨੈਂਸ ਬੱਦੋਵਾਲ ਖੇਡ ਗਰਾਊਂਡ ’ਚ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਕਬੱਡੀ ਮੁਕਾਬਲੇ ਸ਼ੁਰੂ

ਮੁੱਲਾਂਪੁਰ-ਦਾਖਾ, 18 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਅੰਡਰ-14, 17 ਅਤੇ ਅੰਡਰ-19 ਕਬੱਡੀ ਅਤੇ ਰੱਸਾਕਸੀ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੈਡਮ ਡਿੰਪਲ ਮਦਾਨ, ਸਪੋਰਟ ਕੋਆਰਡੀਨੇਟਰ ਕੁਲਬੀਰ ਸਿੰਘ ਦੀ ਨਜ਼ਰਸਾਨੀ ਹੇਠ ਸਕੂਲ ਆਫ ਐਮੀਨੈਂਸ ਬੱਦੋਵਾਲ ਦੇ ਖੇਡ ਗਰਾਊਂਡ ਵਿਚ ਸ਼ੁਰੂ ਹੋਏ। ਜ਼ਿਲ੍ਹਾ ਪੱਧਰੀ ਖੇਡਾਂ ਦੀ ਆਰੰਭਤਾ ਖੇਡ ਪ੍ਰਮੋਟਰ/ਸਰਪੰਚ ਰਾਜਵਿੰਦਰ ਸਿੰਘ ਰਾਜੂ ਬੱਦੋਵਾਲ ਵਲੋਂ ਕੀਤੀ, ਉਨ੍ਹਾਂ ਨਾਲ ਸਕੂਲ ਪ੍ਰਿੰਸੀਪਲ ਕਰਮਜੀਤ ਕੌਰ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਪੰਚ ਲਖਵੀਰ ਸਿੰਘ, ਤਰਸਪ੍ਰੀਤ ਸਿੰਘ ਗਗਲੀ, ਗੁਰਪ੍ਰੀਤ ਸਿੰਘ ਧਾਲੀਵਾਲ, ਹੋਰ ਮੌਜੂਦ ਰਹੇ।

ਅਜੀਤ ਡੈਸਕ 19-08-2026
ਮੁੱਲਾਂਪੁਰ-ਦਾਖਾ, 18 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਅੰਡਰ-14, 17 ਅਤੇ ਅੰਡਰ-19 ਕਬੱਡੀ ਅਤੇ ਰੱਸਾਕਸੀ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੈਡਮ ਡਿੰਪਲ ਮਦਾਨ, ਸਪੋਰਟ ਕੋਆਰਡੀਨੇਟਰ ਕੁਲਬੀਰ ਸਿੰਘ ਦੀ ਨਜ਼ਰਸਾਨੀ ਹੇਠ ਸਕੂਲ ਆਫ ਐਮੀਨੈਂਸ ਬੱਦੋਵਾਲ ਦੇ ਖੇਡ ਗਰਾਊਂਡ ਵਿਚ ਸ਼ੁਰੂ ਹੋਏ। ਜ਼ਿਲ੍ਹਾ ਪੱਧਰੀ ਖੇਡਾਂ ਦੀ ਆਰੰਭਤਾ ਖੇਡ ਪ੍ਰਮੋਟਰ/ਸਰਪੰਚ ਰਾਜਵਿੰਦਰ ਸਿੰਘ ਰਾਜੂ ਬੱਦੋਵਾਲ ਵਲੋਂ ਕੀਤੀ, ਉਨ੍ਹਾਂ ਨਾਲ ਸਕੂਲ ਪ੍ਰਿੰਸੀਪਲ ਕਰਮਜੀਤ ਕੌਰ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਪੰਚ ਲਖਵੀਰ ਸਿੰਘ, ਤਰਸਪ੍ਰੀਤ ਸਿੰਘ ਗਗਲੀ, ਗੁਰਪ੍ਰੀਤ ਸਿੰਘ ਧਾਲੀਵਾਲ, ਹੋਰ ਮੌਜੂਦ ਰਹੇ। ਸਰਪੰਚ ਰਾਜਵਿੰਦਰ ਸਿੰਘ ਰਾਜੂ ਵਲੋਂ ਲੜਕੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਸਾਡੀਆਂ ਧੀਆਂ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ, ਬਲਕਿ ਜੀਵਨ ਵਿੱਚ ਅਨੁਸ਼ਾਸਨ ਅਤੇ ਅੱਗੇ ਵਧਣ ਦਾ ਜਜ਼ਬਾ ਵੀ ਸਿਖਾਉਂਦੀਆਂ ਹਨ, ਜਿੱਤ-ਹਾਰ ਨਾਲੋਂ ਖੇਡ ਵਿੱਚ ਹਿੱਸਾ ਲੈਣਾ ਸਭ ਤੋਂ ਮਹੱਤਵਪੂਰਨ ਹੈ। ਜ਼ਿਲ੍ਹਾ ਪੱਧਰੀ ਅੰਡਰ-14 ਲੜਕੀਆਂ ਦੇ ਕਬੱਡੀ ਮੁਕਾਬਲਿਆਂ ਸਮੇਂ ਸਮਰਾਲਾ ਜ਼ੋਨ ਟੀਮ ਜੇਤੂ ਰਹੀ, ਜ਼ੋਨ ਜਗਰਾਉਂ ਦੂਸਰਾ ਅਤੇ ਦਾਖਾ ਜ਼ੋਨ ਕਬੱਡੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ-19 ਕਬੱਡੀ ਮੁਕਾਬਲਿਆਂ ਵਿਚ ਲੁਧਿਆਣਾ ਜ਼ੋਨ ਕਬੱਡੀ ਟੀਮ ਨੇ ਪਹਿਲਾ, ਜ਼ੋਨ ਪੀ.ਏ.ਯੂ ਨੇ ਦੂਸਰਾ ਅਤੇ ਜ਼ੋਨ ਰਾੜਾ ਸਾਹਿਬ ਕਬੱਡੀ ਟੀਮ ਤੀਸਰੇ ਸਥਾਨ ’ਤੇ ਰਹੀ। ਪ੍ਰਬੰਧਕਾਂ ਅਨੁਸਾਰ ਜ਼ਿਲ੍ਹਾ ਪੱਧਰੀ ਕਬੱਡੀ ਅੰਡਰ-17 ਅਤੇ ਰੱਸਾਕਸੀ ਮੁਕਾਬਲੇ ਅੱਜ ਬੁੱਧਵਾਰ ਨੂੰ ਕਰਵਾਏ ਜਾਣਗੇਂ।
ਪਿਛਲੀ ਖ਼ਬਰ ਪਿੰਡ ਸਲੇਮਪੁਰ ਵਿਖੇ ਮੁਟਿਆਰਾਂ ਨੇ ਤੀਆਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਏਅਰਪੋਰਟ ਹਲਵਾਰਾ ਦੇ ਡਾਇਰੈਕਟਰ ਨਾਨਕਸਰ ਦਰਬਾਰ ਡਾਂਗੋ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।