17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਗੁੱਜਰਵਾਲ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਰਵਾਨਾ ਹੋਈ ਨਾਨਕਸਰ ਵਿਖੇ ਸਰੋਵਰ ਦੀ ਸਫ਼ਾਈ ਕਰਵਾਈ

ਜਗਰਾਉਂ, 16 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)- ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਨਮਿੱਤ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਤਹਿਤ ਸਰੋਵਰ ਦੀ ਸਫ਼ਾਈ ਕੀਤੀ ਗਈ। ਇਹ ਸੇਵਾ ਸੰਗਤਾਂ ਨੇ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਦੀ ਨਿਗਰਾਨੀ ਹੇਠ ਕੀਤੀ ਹੈ।

ਅਜੀਤ ਡੈਸਕ 17-08-2026
ਜਗਰਾਉਂ, 16 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)- ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਨਮਿੱਤ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਤਹਿਤ ਸਰੋਵਰ ਦੀ ਸਫ਼ਾਈ ਕੀਤੀ ਗਈ। ਇਹ ਸੇਵਾ ਸੰਗਤਾਂ ਨੇ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਦੀ ਨਿਗਰਾਨੀ ਹੇਠ ਕੀਤੀ ਹੈ। ਸੰਤ ਨਾਨਕਸਰ ਵਾਲਿਆਂ ਨੇ ਦੱਸਿਆ ਕਿ ਬਰਸੀ ਸਮਾਗਮਾਂ ਨੂੰ ਧਿਆਨ ਵਿਚ ਰਖਦਿਆਂ ਪੂਰੇ ਦਰਬਾਰ ਦੀ ਸਫ਼ਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸੰਗਤਾਂ ਨੇ ਨਾਨਕਸਰ ਵਿਖੇ ਸਥਿਤ ਸਰੋਵਰ ਵਿਚ ਜੰਮੀ ਗੰਦਗੀ ਨੂੰ ਖੁਰਚ ਕੇ ਸਾਫ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਾਨਕਸਰ ਵਿਖੇ ਸਫ਼ਾਈ ਦੀ ਸੇਵਾ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਨੇ ਸ਼ੁਰੂ ਕੀਤੀ ਸੀ ਜੋ ਹੁਣ ਵੀ ਇਹ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਮ ਦਿਨ੍ਹਾਂ ਵਿਚ ਹਰ ਐਤਵਾਰ ਨੂੰ ਸੰਗਤਾਂ ਪੂਰੇ ਦਰਬਾਰ ਦੀ ਸਫ਼ਾਈ ਕਰਦੀਆਂ ਹਨ। ਇਸ ਮੌਕੇ ਪ੍ਰਮਜੀਤ ਸਿੰਘ ਲੁਧਿਆਣਾ, ਅਸ਼ੋਕ ਕੁਮਾਰ ਜਗਰਾਉਂ, ਬਲਜੀਤ ਸਿੰਘ ਏ.ਐੱਸ.ਆਈ., ਮਨਿੰਦਰ ਸਿੰਘ ਕੈਲਪੁਰ, ਦੇਵ ਦੱਤ ਕਪੂਰ ਨਕੋਦਰ, ਵਿਸ਼ਾਲ ਕਪੂਰ ਨਕੋਦਰ, ਗੁਰਮੁੱਖ ਸਿੰਘ, ਪਾਰਸ ਸਿੰਘ, ਗੁਰਸਿਮਰਨ ਸਿੰਘ, ਜਰਨੈਲ ਸਿੰਘ ਜੋਧਾਂ, ਮਹਿੰਦਰ ਸਿੰਘ, ਧਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਦਲੇਰ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਰਾਮ ਸਿੰਘ ਤੇ ਬਾਬਾ ਮੀਤਾ ਸਿੰਘ ਸ਼ੀਸ਼ ਮਹਿਲ ਵਾਲਿਆਂ ਦੀ 25ਵੀਂ ਬਰਸੀ ਨਮਿਤ ਤਿੰਨ ਰੋਜ਼ਾ ਸਮਾਗਮ ਸ਼ੁਰੂ ਅਗਲੀ ਖ਼ਬਰ ਕੈਪਟਨ ਸੰਧੂ ਅਤੇ ਟੋਨੀ ਭੱਠਾਧੂਹਾ ਵਲੋਂ ਸਾਬਕਾ ਸਰਪੰਚ ਰਾਣਕੇ ਦੀ ਪਤਨੀ ਦੇ ਦਿਹਾਂਤ ’ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।