08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮੋਹਨਜੀਤ ਸਿੰਘ ਸ਼ੇਰੋਂ ਮਾਮਲੇ ਵਿਚ ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਪੰਜਾਬ ਦਾ ਡੀ.ਜੀ.ਪੀ. ਤਲਬ

ਲੌਂਗੋਵਾਲ (ਸੰਗਰੂਰ), 8 ਅਕਤੂਬਰ (ਵਿਨੋਦ, ਖੰਨਾ)- ਪਿੰਡ ਸ਼ੇਰੋਂ ਵਾਸੀ ਮੋਹਨਜੀਤ ਸਿੰਘ ਵੱਲੋਂ ਪੰਜਾਬ ਪੁਲਿਸ ’ਤੇ...

ਅਜੀਤ ਡੈਸਕ 08-10-2026

ਲੌਂਗੋਵਾਲ (ਸੰਗਰੂਰ), 8 ਅਕਤੂਬਰ (ਵਿਨੋਦ, ਖੰਨਾ)- ਪਿੰਡ ਸ਼ੇਰੋਂ ਵਾਸੀ ਮੋਹਨਜੀਤ ਸਿੰਘ ਵੱਲੋਂ ਪੰਜਾਬ ਪੁਲਿਸ ’ਤੇ ਹਿਰਾਸਤੀ ਤਸ਼ੱਦਦ, ਕੁੱਟਮਾਰ ਅਤੇ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਗਾਏ ਦੋਸ਼ਾਂ ਸਬੰਧੀ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਪੰਜਾਬ ਦੇ ਡੀ.ਜੀ.ਪੀ. ਨੂੰ 14 ਅਕਤੂਬਰ ਨੂੰ ਦੁਪਹਿਰ 12 ਵਜੇ ਸੀ. ਜੀ. ਓ. ਕੰਪਲੈਕਸ ਨਵੀਂ ਦਿੱਲੀ ਸਥਿਤ ਦਫ਼ਤਰ ਵਿਖੇ ਤਲਬ ਕੀਤਾ ਹੈ।

ਕਮਿਸ਼ਨ ਵਲੋਂ ਪੰਜਾਬ ਦੇ ਡੀ.ਜੀ.ਪੀ. ਨੂੰ ਜਾਰੀ ਨੋਟਿਸ ਅਨੁਸਾਰ ਮੋਹਨਜੀਤ ਸਿੰਘ ਨੇ ਦੋਸ਼ ਲਾਇਆ ਸੀ ਕਿ 2 ਸਤੰਬਰ ਨੂੰ ਮੁੱਖ ਮੰਤਰੀ ਦੇ ਸ਼ੇਰੋਂ ਦੌਰੇ ਦੌਰਾਨ ਉਹ ਦੂਰੋਂ ਸ਼ਾਂਤਮਈ ਵਿਰੋਧ ਕਰ ਰਿਹਾ ਸੀ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਉਸ ਨੇ ਹਿਰਾਸਤ ਦੌਰਾਨ ਸਰੀਰਕ ਤੇ ਮਾਨਸਿਕ ਤਸ਼ੱਦਦ ਦੇ ਦੋਸ਼ ਵੀ ਲਗਾਏ ਹਨ। ਇਸ ਸਬੰਧੀ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਮਾਮਲੇ ਨਾਲ ਸਬੰਧਤ ਸਾਰੇ ਰਿਕਾਰਡ ਅਤੇ ਦਸਤਾਵੇਜ਼ਾਂ ਸਮੇਤ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।

ਪਿਛਲੀ ਖ਼ਬਰ ਰਾਮਬਨ ਵਿਚ ਵੱਡਾ ਸੜਕੀ ਹਾਦਸਾ: 2 ਦੀ ਮੌਤ, 7 ਜ਼ਖ਼ਮੀ, ਇਕ ਨੂੰ ਜੰਮੂ ਰੈਫ਼ਰ ਕੀਤਾ ਗਿਆ ਅਗਲੀ ਖ਼ਬਰ ਡੇਰਾ ਸੱਚਖੰਡ ਬੱਲਾਂ ਵਿਖੇ ਨਵ ਨਿਯੁਕਤ ਕਾਂਗਰਸ ਪ੍ਰਧਾਨ ਪਰਗਟ ਸਿੰਘ ਸਮੁੱਚੀ ਕਾਂਗਰਸੀ ਲੀਡਰਸ਼ਿਪ ਸਮੇਤ ਹੋਏ ਨਤਮਸਤਕ