05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗਿਆਸਪੁਰਾ ਨੇ ਵਿਧਾਨ ਸਭਾ ’ਚ ਚੁੱਕਿਆ ਗੁਰਬਾਣੀ ਪ੍ਰਸਾਰਣ ਤੇ ਮਲੌਦ ਬਾਈਪਾਸ ਦਾ ਮੁੱਦਾ

ਮਲੌਦ, 4 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਮੁੱਦਾ ਚੁੱਕਦਿਆਂ ਕਿਹਾ ਕਿ ਗੁਰਬਾਣੀ ਦਾ ਪ੍ਰਸਾਰਣ ਕਰਨ ਵਾਲਾ ਨਿੱਜੀ ਚੈਨਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਲਾਨਾ 2 ਕਰੋੜ ਰੁਪਏ ਦਿੰਦਾ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿੱਜੀ ਚੈਨਲ ਵੱਲ 6 ਕਰੋੜ ਰੁਪਏ ਖੜ੍ਹਾ ਹੈ।

ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਮਾ: ਗੁਰਦੀਪ ਸਿੰਘ ਦਿਓਲ, ਮਾ: ਹਰਜਿੰਦਰਪਾਲ ਸਿੰਘ, ਗੁਰਮੇਲ ਸਿੰਘ ਦਿਓਲ, ਗੁਰਪ੍ਰੀਤ ਸਿੰਘ ਕਾਲਾ। 05-08-2026
ਮਲੌਦ, 4 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਮੁੱਦਾ ਚੁੱਕਦਿਆਂ ਕਿਹਾ ਕਿ ਗੁਰਬਾਣੀ ਦਾ ਪ੍ਰਸਾਰਣ ਕਰਨ ਵਾਲਾ ਨਿੱਜੀ ਚੈਨਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਲਾਨਾ 2 ਕਰੋੜ ਰੁਪਏ ਦਿੰਦਾ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿੱਜੀ ਚੈਨਲ ਵੱਲ 6 ਕਰੋੜ ਰੁਪਏ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸੀ. ਏ. ਸਤਿੰਦਰ ਕੋਹਲੀ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਢੇ ਸੱਤ ਕਰੋੜ ਰੁਪਏ ਲੈਣੇ ਹਨ ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਨ੍ਹਾਂ ਪੈਸਿਆਂ ’ਚੋਂ ਇੱਕ ਵੀ ਪੈਸਾ ਅਜੇ ਤੱਕ ਨਹੀਂ ਆਇਆ। ਇਸੇ ਤਰ੍ਹਾਂ ਦੂਜੇ ਮੁੱਦੇ ਵਿਚ ਵਿਧਾਨ ਸਭਾ ਹਲਕਾ ਪਾਇਲ ਨਾਲ ਸੰਬੰਧਿਤ ਮਲੌਦ ਵਿਖੇ ਰੋਜ਼ਾਨਾ ਹੀ ਤੰਗ ਬਜਾਰ ਵਿਚ ਲੱਗ ਰਹੇ ਜਾਮ ਤੋਂ ਨਿਜਾਤ ਪਾਉਣ ਲਈ ਇਲਾਕੇ ਦੇ ਲੋਕਾਂ ਨੂੰ ਇੱਕ ਵੱਖਰੇ ਬਾਈਪਾਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਰਾਹਗੀਰ ਅਤੇ ਦੁਕਾਨਦਾਰਾਂ ਨੂੰ ਨਿੱਤ ਦੇ ਲੱਗਣ ਵਾਲੇ ਆਵਾਜਾਈ ਜਾਮ ਤੋਂ ਰਾਹਤ ਮਿਲ ਸਕੇ।
ਪਿਛਲੀ ਖ਼ਬਰ ਨਿਗਮ ਦੇ ਜ਼ੋਨ ਡੀ. ਦਫ਼ਤਰ ਬਾਹਰ ਭਾਰਤੀ ਜਨਤਾ ਪਾਰਟੀ ਕੌਂਸਲਰਾਂ ਨੇ ਲਾਇਆ ਵੱਖਰਾ ਸਦਨ ਵਾਰਡਾਂ ਦੇ ਵਿਕਾਸ ਕਾਰਜ ਠੱਪ ਹੋਣ... ਅਗਲੀ ਖ਼ਬਰ ਬਸਪਾ ਦੇ ਵਫ਼ਦ ਨੇ ਏ.ਡੀ.ਸੀ. ਜਗਰਾਉਂ ਨੂੰ ਦਿੱਤਾ ਮੰਗ ਪੱਤਰ ਲੋੜਵੰਦਾਂ ਨੂੰ ਅਲਾਟ ਕੀਤੇ ਪਲਾਟ ਜਲਦੀ ਦੇਣ ਦੀ ਕੀਤੀ ਮੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।