ਪਿੰਡ ਬਰਮਾਲੀਪੁਰ ’ ਚ ਗਰਾਮ ਪੰਚਾਇਤ ਦਾ ਸਨਮਾਨ
ਪਾਇਲ, 3 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)- ਨੇੜਲੇ ਪਿੰਡ ਬਰਮਾਲੀਪੁਰ ਦੇ ਸਰਪੰਚ ਕਰਮਜੀਤ ਸਿੰਘ ਤੂਰ ਅਤੇ ਪੰਚਾਇਤ ਮੈਂਬਰਾਂ ਨੂੰ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਕਰਮਜੀਤ ਸਿੰਘ ਤੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਪਿੰਡ ਬਰਮਾਲੀਪੁਰ ਨੂੰ ਵੱਡੀ ਪੱਧਰ ’ਤੇ ਦਿੱਤੀਆਂ ਗਈਆਂ ਗਰਾਂਟਾਂ ਦੇ ਵਿਕਾਸ ਕਾਰਜ ਲਗਾਤਾਰ ਚੱਲ ਰਹੇ ਹਨ।
ਖ
ਖੇਤਾਂ ਵਿਚ ਖੜ੍ਹੇ ਖੰਭੇ ਤੋਂ ਗ਼ਾਇਬ ਟਰਾਂਸਫ਼ਾਰਮਰ ਅਤੇ ਚੋਰੀ ਦੀ ਜਾਣਕਾਰੀ ਦਿੰਦਾ ਹੋਇਆ ਕਿਸਾਨ। ਤਸਵੀਰਾਂ : ਮਨੋਜ ਕੁਮਾਰ
04-08-2026
ਪਾਇਲ, 3 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)- ਨੇੜਲੇ ਪਿੰਡ ਬਰਮਾਲੀਪੁਰ ਦੇ ਸਰਪੰਚ ਕਰਮਜੀਤ ਸਿੰਘ ਤੂਰ ਅਤੇ ਪੰਚਾਇਤ ਮੈਂਬਰਾਂ ਨੂੰ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਕਰਮਜੀਤ ਸਿੰਘ ਤੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਪਿੰਡ ਬਰਮਾਲੀਪੁਰ ਨੂੰ ਵੱਡੀ ਪੱਧਰ ’ਤੇ ਦਿੱਤੀਆਂ ਗਈਆਂ ਗਰਾਂਟਾਂ ਦੇ ਵਿਕਾਸ ਕਾਰਜ ਲਗਾਤਾਰ ਚੱਲ ਰਹੇ ਹਨ। ਉਹਨਾਂ ਦੱਸਿਆ ਕੀ ਹਲਕਾ ਵਿਧਾਇਕ ਵਲੋਂ ਪਿੰਡ ਵਿੱਚ ਸੀਵਰੇਜ ਲਈ 10 ਲੱਖ ਦੇ ਕਰੀਬ, ਰਮਦਾਸੀਆ ਭਾਈਚਾਰੇ ਦੀ ਧਰਮਸ਼ਾਲਾ ਲਈ 9 ਲੱਖ ਰੁਪਏ, ਪਿੰਡ ਦੇ ਟੋਬੇ ਲਈ 5 ਲੱਖ ਰੁਪਏ, ਜਿੰਮ ਲਈ 8 ਲੱਖ ਰੁਪਏ, ਪਿੰਡ ਦੀ ਫਿਰਨੀ ਤੇ ਹੋਰ ਗਲੀਆਂ ਆਦਿ ਲਈ 30 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਹੋ ਚੁੱਕੀ ਹੈ ਜਿਸ ਦਾ ਕੰਮ ਚੱਲ ਰਿਹਾ ਹੈ ਜੋ ਕਿ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਹਲਕਾ ਵਿਧਾਇਕ ਦੇ ਯਤਨਾਂ ਸਕਦਾ ਸਦਕਾ ਪਿੰਡ ਵਾਸੀਆਂ ਦੀ ਮੰਗ ਨੂੰ ਲੈ ਕੇ ਵਲੋਂ ਜੀ. ਟੀ. ਰੋਡ ਬਰਮਾਲੀਪੁਰ ਤੋਂ ਪਾਇਲ ਤੱਕ 18 ਫੁੱਟ ਵਾਲੀ ਸੜਕ ਲਈ 60 ਲੱਖ ਮਨਜ਼ੂਰ ਕਰਵਾਇਆ ਗਿਆ ਹੈ ਜਿਸ ਦਾ ਕੰਮ ਚੱਲ ਰਿਹਾ ਹੈ ਜੋ ਕਿ ਜਲਦੀ ਬਣ ਕੇ ਤਿਆਰ ਹੋ ਜਾਵੇਗੀ। ਇਸ ਮੌਕੇ ਪਿੰਡ ਵਾਸੀਆਂ ਵਲੋਂ ਸਰਪੰਚ ਕਰਮਜੀਤ ਸਿੰਘ ਤੂਰ, ਪੰਚਾਇਤ ਮੈਂਬਰ ਨੰਬਰਦਾਰ ਤੇਜ ਸਿੰਘ, ਗਗਨਜੀਤ ਵਰਮਾ, ਦਰਸ਼ਨ ਸਿੰਘ ਸਾਬਕਾ ਪੰਚ, ਕਮਲਜੀਤ ਕੌਰ ਪੰਚ, ਜਗਦੇਵ ਸਿੰਘ ਪੰਚ, ਨਿਰਮਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਜਗਪਾਲ ਸਿੰਘ ਧਰਮਿੰਦਰ ਸਿੰਘ ਅਜਮੇਰ ਸਿੰਘ ਨਗਿੰਦਰ ਸਿੰਘ ਬਲਦੇਵ ਸਿੰਘ ਜਰਨੈਲ ਸਿੰਘ, ਰਾਮਜੀਤ ਸਿੰਘ ਜਗਦੀਪ ਸਿੰਘ ਛੋਟਾ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।