03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਨਿਰਮਲੇ ਡੇਰਾ ਬਾਬਾ ਮਹਾਂ ਸਿੰਘ ਤੇ ਬਾਬਾ ਲਾਭ ਸਿੰਘ ਬੱਸੀਆਂ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਵੰਡੇ

ਰਾਏਕੋਟ, 2 ਅਗਸਤ (ਬਲਵਿੰਦਰ ਸਿੰਘ ਲਿੱਤਰ) ਪਿੰਡ ਬੱਸੀਆਂ ਵਿਖੇ ਨਿਰਮਲੇ ਡੇਰਾ ਬਾਬਾ ਮਹਾਂ ਸਿੰਘ ਤੇ ਬਾਬਾ ਲਾਭ ਸਿੰਘ ਦੇ ਅਸਥਾਨਾਂ ਦੇ ਗੱਦੀਨਸ਼ੀਨ ਸੰਤ ਬਾਬਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੇਸੀ ਮਹੀਨਾ ਸਾਉਣ ਨੂੰ ਮੁੱਖ ਰੱਖਦਿਆਂ 1100 ਬੂਟੇ ਵੰਡੇ ਗਏ। ਇਸ ਮੌਕੇ ਸੰਤ ਬਾਬਾ ਤਰਲੋਚਨ ਸਿੰਘ ਨੇ ਆਖਿਆ ਕਿ ਵਾਤਾਵਰਨ ਮਨੁੱਖੀ ਜ਼ਿੰਦਗੀਆਂ ਦੀ ਅਸਲ ਹੋਂਦ ਹੈ।

ਅਜੀਤ ਡੈਸਕ 03-08-2026
ਰਾਏਕੋਟ, 2 ਅਗਸਤ (ਬਲਵਿੰਦਰ ਸਿੰਘ ਲਿੱਤਰ) ਪਿੰਡ ਬੱਸੀਆਂ ਵਿਖੇ ਨਿਰਮਲੇ ਡੇਰਾ ਬਾਬਾ ਮਹਾਂ ਸਿੰਘ ਤੇ ਬਾਬਾ ਲਾਭ ਸਿੰਘ ਦੇ ਅਸਥਾਨਾਂ ਦੇ ਗੱਦੀਨਸ਼ੀਨ ਸੰਤ ਬਾਬਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੇਸੀ ਮਹੀਨਾ ਸਾਉਣ ਨੂੰ ਮੁੱਖ ਰੱਖਦਿਆਂ 1100 ਬੂਟੇ ਵੰਡੇ ਗਏ। ਇਸ ਮੌਕੇ ਸੰਤ ਬਾਬਾ ਤਰਲੋਚਨ ਸਿੰਘ ਨੇ ਆਖਿਆ ਕਿ ਵਾਤਾਵਰਨ ਮਨੁੱਖੀ ਜ਼ਿੰਦਗੀਆਂ ਦੀ ਅਸਲ ਹੋਂਦ ਹੈ। ਇਸ ਲਈ ਵਾਤਾਵਰਨ ਨੂੰ ਸਾਫ਼-ਸੁੱਥਰਾ ਬਣਾਈ ਰੱਖਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਬੂਟਿਆਂ ਦੀ ਸਾਂਭ-ਸੰਭਾਲ ਕਰਨ ਤਾਂ ਜੋ ਲਗਾਏ ਬੂਟਿਆਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਕਿਸਮਾਂ ਦੇ 1100 ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ। ਬਾਬਾ ਤਰਲੋਚਨ ਸਿੰਘ ਨੇ ਦੱਸਿਆ ਕਿ ਪਿਛਲੇ 18 ਸਾਲਾਂ ਤੋਂ ਸਾਉਣ ਮਹੀਨੇ ਵਿਚ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਬੂਟੇ ਵੰਡਣ ਦੀ ਸੇਵਾ ਚੱਲ ਰਹੀ ਹੈ। ਇਸ ਮੌਕੇ ਭਾਈ ਸੁਖਜੀਤ ਸਿੰਘ, ਲਛਮਣ ਦਾਸ, ਪਰਵਿੰਦਰ ਸਿੰਘ ਬੱਸੀਆਂ, ਮਨੋਜ ਜੈਨ, ਪਰਵਿੰਦਰ ਸਿੰਘ, ਬਲਜੀਤ ਸਿੰਘ ਤਲਵੰਡੀ, ਜਸਵੰਤ ਸਿੰਘ ਬਿੱਲੂ, ਮਨਜੋਤ ਸਿੰਘ ਜਵੰਦਾ, ਸੁਖਜੀਤ ਸਿੰਘ, ਗੋਲਡੀ ਸਿੰਘ ਯੂ.ਐੱਸ.ਏ., ਬਲਜਿੰਦਰ ਸਿੰਘ ਧਾਲੀਵਾਲ, ਪਰਵਿੰਦਰ ਸਿੰਘ ਗਿੱਲ, ਦਰਸ਼ੀ ਸਿੰਘ ਢੇਸੀ, ਬਿੱਲਾ ਸਿੰਘ ਬੱਸੀਆਂ, ਦਰਸ਼ੀ ਸਿੰਘ ਚੀਮਾ, ਜਸਵੀਰ ਸਿੰਘ ਢਿੱਲੋਂ, ਬਹਾਦਰ ਸਿੰਘ ਕਰੀ, ਜਗਦੇਵ ਸਿੰਘ ਉੱਪਲ, ਸੁਖਦੇਵ ਸਿੰਘ ਕਾਲਸਾਂ, ਗੁਰਜੀਤ ਸਿੰਘ ਪੰਚ, ਗੱਗੂ ਸਿੰਘ ਗਿੱਲ, ਦੀਪੂ ਸਿੰਘ ਗਿੱਲ, ਰੂਬੀ ਸਿੰਘ ਕਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ ਆਪ’ ਸਰਕਾਰ ਸੂਬੇ ’ਚ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ- ਸਿੰੰਮਕ, ਮਲਕਪੁਰ ਸਿੰਮਕ ਦੀ ਅਗਵਾਈ ’ਚ ਹਲਕਾ ਗਿੱਲ ’ਚ... ਅਗਲੀ ਖ਼ਬਰ ਪਿੰਡ ਢੱਟ ਵਿਖੇ ਮਹਾਨਦਾਨੀ ਬਾਬਾ ਭਾਨ ਸਿੰਘ ਦੀ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।