07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਭੂਸ਼ਨ ਗੋਇਲ ਸਰਬਸੰਮਤੀ ਨਾਲ ਮੁੜ ਬਣੇ ਹਠੂਰ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ

ਅਜੀਤ ਡੈਸਕ 28-07-2026
ਹਠੂਰ, 27 ਜੁਲਾਈ (ਜਸਵਿੰਦਰ ਸਿੰੰਘ ਛਿੰਦਾ)-ਹਠੂਰ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਹੋਈ ਚੋਣ ’ਚ ਸ੍ਰੀ ਭੂਸ਼ਨ ਗੋਇਲ ਨੂੰ ਇਕ ਵਾਰ ਫਿਰ ਸਰਬ ਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਹਠੂਰ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਹਠੂਰ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਹਰੀ ਓਮ ਮਿੱਤਲ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ ਜਿਸ ਵਿਚ ਹਠੂਰ ਦੇ ਕੁੱਲ 30 ਸ਼ੈੱਲਰ ਮਾਲਕਾਂ ’ਚੋਂ 21 ਰਾਈਸ ਮਿਲਰਜ਼ਾਂ ਨੇ ਭਾਗ ਲਿਆ ਅਤੇ ਐਸੋਸੀਏਸ਼ਨ ਦੇ ਪਿਛਲੇ ਕਰੀਬ 30 ਸਾਲਾਂ ਤੋਂ ਲਗਾਤਾਰ ਪ੍ਰਧਾਨਗੀ ਦੀ ਕਮਾਂਡ ਸੰਭਾਲ ਰਹੇ ਭੂਸ਼ਨ ਗੋਇਲ ਨੂੰ ਇਕ ਵਾਰ ਫਿਰ ਤੋਂ ਹਠੂਰ ਰਾਈਸ ਮਿਲਰਜ਼ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਦਵਿੰਦਰ ਸਿੰਘ ਗਰੇਵਾਲ ਬੱਬੀ ਨੂੰ ਸਰਪ੍ਰਸਤ, ਧਰਮਿੰਦਰ ਕੁਮਾਰ ਨਿੱਕਾ ਨੂੰ ਮੀਤ ਪ੍ਰਧਾਨ, ਵਿਸ਼ਾਲ ਗਰਗ ਰਾਜੂ ਨੂੰ ਖਜ਼ਾਨਚੀ, ਅਮਿਤ ਗੋਇਲ ਮੋਨਾ ਨੂੰ ਸੈਕਟਰੀ ਬਣਾਇਆ ਗਿਆ। ਨਵੇਂ ਚੁਣੇ ਸਮੂਹ ਅਹੁਦੇਦਾਰਾਂ ਅਤੇ ਪ੍ਰਧਾਨ ਭੂਸ਼ਣ ਗੋਇਲ ਨੂੰ ਵਧਾਈਆਂ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਹਰੀ ਓਮ ਮਿੱਤਲ ਨੇ ਕਿਹਾ ਕਿ ਹਠੂਰ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪਿਛਲੇ 30 ਸਾਲਾਂ ਤੋਂ ਪ੍ਰਧਾਨਗੀ ਪਦ ’ਤੇ ਰਹਿੰਦਿਆਂ ਸ੍ਰੀ ਭੂਸ਼ਣ ਗੋਇਲ ਨੇ ਐਸੋਸੀਏਸ਼ਨ ਦੀ ਤਰੱਕੀ ਲਈ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨਾਲ ਮਿਲ ਕੇ ਸ਼ਲਾਘਾਯੋਗ ਕੰਮ ਕੀਤਾ। ਜਿਸ ਤੋਂ ਸਮੂਹ ਸ਼ੈਲਰ ਮਾਲਕ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਇਸੇ ਲਈ ਉਨ੍ਹਾਂ ਨੂੰ ਫਿਰ ਤੋਂ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਹੈ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸ੍ਰੀ ਭੂਸ਼ਨ ਗੋਇਲ ਨੇ ਸਾਰੇ ਸ਼ੈੱਲਰ ਮਾਲਕਾਂ ਵਲੋਂ ਉਸ ਦੇ ਕੰਮਕਾਜ ਅਤੇ ਉਸ ’ਤੇ ਪੂਰਨ ਵਿਸ਼ਵਾਸ ਪ੍ਰਗਟ ਕਰਕੇ ਉਸਦਾ ਹੌਂਸਲਾ ਵਧਾਇਆ ਹੈ, ਜਿਸ ਲਈ ਉਹ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਿਛਲੇ 30 ਸਾਲਾਂ ਤੋਂ ਉਹ ਸਾਰੇ ਸ਼ੈੱਲਰ ਮਾਲਕਾਂ ਨਾਲ ਮਿਲ ਕੇ ਕੰਮ ਕਰਦੇ ਆਏ ਹਨ ਉਸੇ ਤਰ੍ਹਾਂ ਉਹ ਫਿਰ ਤੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਹੋਰ ਵੀ ਸ਼ਿੱਦਤ ਨਾਲ ਨਿਭਾਉਣਗੇ ਅਤੇ ਭਵਿੱਖ ’ਚ ਵੀ ਸ਼ੈੱਲਰ ਉਦਯੋਗ ਦੀ ਬਿਹਤਰੀ ਸਮੂਹ ਨੂੰ ਨਾਲ ਲੈ ਕੇ ਕੰਮ ਕਰਦੇ ਰਹਿਣਗੇ। ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਸੋਨਾ, ਮਨੋਜ ਮਿੱਤਲ ਮੌਜ਼ੀ, ਜੀਵਨ ਕੁਮਾਰ ਬਿੱਟੂ, ਮਨੀਸ਼ ਕੁਮਾਰ, ਰਾਕੇਸ਼ ਗੋਇਲ, ਅਰੁਣ ਗੋਇਲ, ਗੌਰਵ ਗਰਗ, ਅਮਨ ਗੋਇਲ, ਗੌਰਵ ਗਰਗ, ਰਾਜਵਿੰਦਰ ਰਾਜੂ ਆਦਿ ਸ਼ੈਲਰ ਮਾਲਕ ਵੀ ਹਾਜ਼ਰ ਸਨ, ਜਿਨ੍ਹਾਂ ਨੇ ਨਵ ਨਿਯੁਕਤ ਪ੍ਰਧਾਨ ਸ੍ਰੀ ਭੂਸ਼ਣ ਗੋਇਲ ਅਤੇ ਸਮੂਹ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਸੀ.ਪੀ.ਆਈ. ਵੱਲੋਂ ਜਗਰਾਉਂ ਵਿੱਚ ਵਿਸ਼ਾਲ ਕਾਨਫ਼ਰੰਸ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਕੀਤੀ ਮੀਟਿੰਗ ਨੇ ਪੰਥ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।