08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਇਤਿਹਾਸਕ ਦਸਤਾਵੇਜ਼ੀ ‘ਸਤਲੁਜ’ ਫ਼ਿਲਮ ਤੋਂ ਫੌਰੀ ਪਾਬੰਦੀ ਹਟਾਈ ਜਾਵੇ-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ

ਅਜੀਤ ਡੈਸਕ 12-07-2026
ਗੁਰੂਸਰ ਸੁਧਾਰ, 11 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਵਿਚ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੇ ਆਗੂਆਂ ਤੇ ਮੈਂਬਰਾਂ ਨੇ ਅਹਿਮ ਮੀਟਿੰਗ ਦੌਰਾਨ ਰੋਸ ਪ੍ਰਗਟ ਕਰਦਿਆਂ ਜੀ-5 ਓ.ਟੀ.ਟੀ. ਪਲੇਟਫਾਰਮ ‘ਤੇ 2 ਦਿਨ ਚੱਲੀ ‘ਸਤਲੁਜ’ ਫ਼ਿਲਮ ਉੱਪਰ ਕੇਂਦਰੀ ਹਕੂਮਤ ਵਲੋਂ ਲਗਾਈ ਤਾਨਾਸ਼ਾਹ ਪਾਬੰਦੀ ਫੌਰੀ ਤੌਰ ’ਤੇ ਹਟਾਉਣ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ 1984 -95 ਵਾਲੇ ਸਰਕਾਰੀ ਤੇ ਫਿਰਕੂ ਦਹਿਸ਼ਤਗਰਦੀ ਦੇ ਦੌਰ ਨਾਲ਼ ਸਬੰਧਿਤ ਪੰਜਾਬ ਪੁਲਿਸ ਵਲੋਂ ਹਜ਼ਾਰਾਂ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ, ਪੱਚੀ ਹਜ਼ਾਰ ਲਾਵਾਰਿਸ ਲਾਸ਼ਾਂ ਵਿਚੋਂ 6017 ਲਾਸ਼ਾਂ ਦੀਆਂ ਸ਼ਨਾਖਤਾਂ ਮਨੁੱਖੀ ਅਧਿਕਾਰ ਕਾਰਕੁੰਨ ਸ਼ਹੀਦ ਜਸਵੰਤ ਸਿੰਘ ਖਾਲੜਾ ਵਲੋਂ ਸਾਹਮਣੇ ਲਿਆਉਣ, ਪੁਲਿਸ ਜ਼ਬਰ ਜ਼ੁਲਮ ਨੂੰ ਨੰਗਾ ਕਰਨ ਅਤੇ ਖ਼ੁਦ ਖਾਲੜਾ ’ਤੇ ਹੋਏ ਅਣਮਨੁੱਖੀ ਤਸ਼ੱਦਦ ਅਤੇ ਕਤਲ ਦੀ ਦਰਦਨਾਕ ਫ਼ਿਲਮ ‘ਸਤਲੁਜ’ ਹਕੀਕੀ ਤੇ ਇਤਿਹਾਸਿਕ ਦਸਤਾਵੇਜ਼ ਹੈ। ਆਗੂਆਂ ਨੇ ਇੱਕਮੱਤ ਹੋ ਕੇ ਇਸ ਪਾਬੰਦੀ ਨੂੰ ਸਿਰੇ ਦੀ ਗੈਰ ਸੰਵਿਧਾਨਕ, ਗੈਰ ਕਾਨੂੰਨੀ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਰੜਨ ਵਾਲ਼ੀ ਕਰਾਰ ਦਿੰਦਿਆਂ ਇਸ ਪਾਬੰਦੀ ਨੂੰ ਫੌਰੀ ਤੌਰ ‘ਤੇ ਚੁੱਕਣ ਦੀ ਜ਼ੋਰਦਾਰ ਕੀਤੀ ਹੈ ਤਾਂ ਜੋ ਜਮਹੂਰੀ ਮਾਹੌਲ ਬਹਾਲ ਕਰਨ ਵੱਲ ਲੋੜੀਂਦਾ ਇਕ ਕਦਮ ਚੁੱਕਿਆ ਜਾ ਸਕੇ। ਆਗੂਆਂ ਕਿਹਾ ਕਿ ਨਹੀਂ ਤਾਂ 75 ਜਥੇਬੰਦੀਆਂ ’ਤੇ ਆਧਾਰਤ ‘ਦੇਸ਼- ਬਚਾਓ ਮੋਰਚਾ’ ‘ਸਤਲੁਜ’ ‘ਤੇ ਪਾਬੰਦੀ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕਰੇਗਾ। ਇਸ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਕੁਲਦੀਪ ਸਿੰਘ ਸਵੱਦੀ, ਹਰਪਾਲ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਸੁਖਚੈਨ ਸਿੰਘ ਤਲਵੰਡੀ, ਲਛਮਣ ਸਿੰਘ ਸਿੱਧਵਾਂ, ਮਨਜੀਤ ਸਿੰਘ ਸਿੱਧਵਾਂ, ਅਮਰਜੀਤ ਸਿੰਘ ਖੰਜਰਵਾਲ ਉਚੇਚੇ ਤੌਰ ’ਤੇ ਹਾਜ਼ਰ ਹੋਏ।
ਪਿਛਲੀ ਖ਼ਬਰ ਤਨਿਸ਼ਕ ਵਲੋਂ ਚੰਡੀਗੜ੍ਹ ’ਚ ਪ੍ਰਦਰਸ਼ਨੀ ਦੌਰਾਨ ‘ਸੋਲਜ਼ ਇਨ ਸਿੰਫਨੀ’ ਦੀ ਮੇਜ਼ਬਾਨੀ ਅਗਲੀ ਖ਼ਬਰ ਇੰਜੀ: ਬਿਕਰਮਜੀਤ ਖ਼ਾਲਸਾ ਵਲੋਂ ਨੱਤ ਪਰਿਵਾਰ ਨਾਲ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।