08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਇੰਜੀ: ਬਿਕਰਮਜੀਤ ਖ਼ਾਲਸਾ ਵਲੋਂ ਨੱਤ ਪਰਿਵਾਰ ਨਾਲ ਦੁੱਖ ਸਾਂਝਾ

ਅਜੀਤ ਡੈਸਕ 12-07-2026
ਹਲਵਾਰਾ, 11 ਜੁਲਾਈ (ਮਨਦੀਪ ਸਿੰਘ ਉੱਭੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਇੰਜੀਨੀਅਰ ਬਿਕਰਮਜੀਤ ਸਿੰਘ ਖ਼ਾਲਸਾ ਨੇ ਬੀਤੇ ਦਿਨੀਂ ਸਵਰਗ ਸਿਧਾਰ ਗਏ ਗੁਰਪ੍ਰੀਤ ਸਿੰਘ ਨੱਤ ਦੇ ਪਰਿਵਾਰ ਨਾਲ ਗ੍ਰਹਿ ਪੁੱਜ ਕੇ ਦੁੱਖ ਸਾਂਝਾ ਕੀਤਾ। ਸ: ਖ਼ਾਲਸਾ ਨੇ ਸਵ: ਗੁਰਪ੍ਰੀਤ ਸਿੰਘ ਨੱਤ ਦੇ ਦਿਹਾਂਤ ਨੂੰ ਬੇਵਕਤੀ ਵਿਛੋੜਾ ਕਰਾਰ ਦਿੰਦਿਆਂ ਪਿਤਾ ਧਨਵੰਤ ਸਿੰਘ ਨੱਤ, ਮਾਤਾ ਸੁਖਦੇਵ ਕੌਰ, ਪਤਨੀ ਮਨਦੀਪ ਕੌਰ, ਪੁੱਤਰਾਂ ਜਸਕਰਨ ਸਿੰਘ ਨੱਤ, ਕਰਨਵੀਰ ਸਿੰਘ ਨੱਤ ਨਾਲ ਦੁੱਖ ਪ੍ਰਗਟ ਕਰਦਿਆਂ ਆਪਣੀ ਦਿਲੀ ਹਮਦਰਦੀ ਜ਼ਾਹਰ ਕੀਤੀ ਤੇ ਪੀੜਤ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਦੀ ਗੱਲ ਆਖੀ। ਇਸ ਮੌਕੇ ਸੀਨੀਅਰ ਆਗੂ ਨਿਰਮਲ ਸਿੰਘ ਹਲਵਾਰਾ ਤੋਂ ਬਿਨਾਂ ਸਾਬਕਾ ਸਰਪੰਚ, ਸਾਬਕਾ ਸੰਮਤੀ ਮੈਂਬਰ ਜਗਦੀਪ ਸਿੰਘ ਨੱਤ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਇਤਿਹਾਸਕ ਦਸਤਾਵੇਜ਼ੀ ‘ਸਤਲੁਜ’ ਫ਼ਿਲਮ ਤੋਂ ਫੌਰੀ ਪਾਬੰਦੀ ਹਟਾਈ ਜਾਵੇ-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅਗਲੀ ਖ਼ਬਰ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਰਾਜੋਆਣਾ ਖੁਰਦ ਵਿਖੇ ਰਾਸ਼ਨ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।