14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬੜੂੰਦੀ ’ਚ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੇ ਜਨਮ ਦਿਨ ਸੰਬੰਧੀ ਸਮਾਗਮ ਕੱਲ੍ਹ

ਅਜੀਤ ਡੈਸਕ 10-07-2026

ਲ਼ੋਹਟਬੱਦੀ, 9 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ’ਚ ਪੱਤੀ ਭੋਜੂ ਵਿਖੇ ਮਾਤਾ ਗੌਰੀ ਪੁਰਾਤਨ ਮੰਦਿਰ ’ਚ ਕੱਲ੍ਹ ਮਿਤੀ 11 ਜੁਲਾਈ ਦਿਨ ਸ਼ਨੀਵਾਰ ਨੂੰ ਕੁਦਰਤੀ ਸਰੋਤਾਂ ਪਾਣੀ, ਹਵਾ/ਵਾਤਾਵਰਨ ਅਤੇ ਚੌਗਿਰਦੇ ਦੀ ਸੰਭਾਲ ਲਈ ਹੋਣ ਵਾਲੇ ਸੈਮੀਨਾਰ ਦੀਆਂ ਤਿਆਰੀਆਂ ਪ੍ਰਬੰਧਕਾਂ ਵਲੋਂ ਮੁਕੰਮਲ ਕੀਤੀਆਂ ਗਈਆਂ। ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੇ ਜਨਮ ਦਿਨ ਮੌਕੇ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰੱਸਟ ਧਾਮ ਤਲਵੰਡੀ ਖੁਰਦ, ਸਮੁੱਚੀਆਂ ਸੰਗਤਾਂ ਵਲੋਂ ਗ੍ਰਾਮ ਪੰਚਾਇਤ ਬੜੂੰਦੀ, ਸੰਗਤਾਂ ਦੇ ਸਹਿਯੋਗ ਨਾਲ ਹੋਣ ਵਾਲੇ ਸਮਾਗਮ/ਸੈਮੀਨਾਰ ਸਮੇਂ ਵੱਖ-ਵੱਖ ਵਾਤਾਵਰਨ ਪ੍ਰੇਮੀ, ਸੰਤ ਮਹਾਂਪੁਰਸ਼ ਵਾਤਾਵਰਨ ਦੀ ਸੰਭਾਲ ਲਈ ਲੋੜੀਂਦੇ ਯਤਨਾਂ ਅਤੇ ਸਾਵਧਾਨੀਆਂ ਬਾਰੇ ਪਰਚੇ ਪੜ੍ਹਨਗੇ। ਸ਼ੋਮਣੀ ਕਵੀਸ਼ਰ ਭਾਈ ਓਂਕਾਰ ਸਿੰਘ ਮਾਝੀ ਤੇ ਭਾਈ ਬਲਜੀਤ ਸਿੰਘ ਬੱਲੂ ਕਵਿਤਾਵਾਂ ਪੇਸ਼ ਕਰਨਗੀਆਂ। ਅੱਜ ਵਾਤਾਵਰਨ ‘ਚ ਆ ਰਹੇ ਵਿਗਾੜਾਂ ਨੂੰ ਮੱਦੇਨਜ਼ਰ ਰੱਖਦਿਆਂ ਮਨੁੱਖ ਨੂੰ ਦਰੱਖਤ ਲਗਾਉਣ ਲਈ ਪ੍ਰੇਰਿਤ ਕਰਦਿਆਂ ਛਾਂਦਾਰ ਅਤੇ ਫਲ਼ਦਾਰ ਬੂਟੇ ਦਿੱਤੇ ਜਾਣਗੇ ਤਾਂ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੀ ਲਹਿਰ ਦਾ ਹਿੱਸਾ ਬਣਿਆ ਜਾ ਸਕੇ। ਸਵਾਮੀ ਓਮਾ ਨੰਦ ਭੂਰੀ ਵਾਲਿਆਂ ਨੇ ਦੱਸਿਆ ਕਿ ਸੰਗਤਾਂ ਦੀ ਸੁਵਿਧਾ ਲਈ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਭੰਡਾਰਾ ਵਰਤੇਗਾ। ਇਸ ਸਬੰਧੀ ਪ੍ਰਬੰਧਕਾਂ ਅਤੇ ਸਹਿਯੋਗੀ ਸੰਗਤਾਂ ਵਲੋਂ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨਾਲ ਮੀਟਿੰਗ ਵੀ ਕੀਤੀ, ਜਿਸ ’ਚ ਸਵਾਮੀ ਓਮਾ ਨੰਦ ਭੂਰੀ ਵਾਲਿਆਂ ਤੋਂ ਇਲਾਵਾ ਸੁਖਵਿੰਦਰ ਸਿੰਘ ਸੰਘੇੜਾ ਯੂ.ਐੱਸ.ਏ, ਜਗਤਾਰ ਸਿੰਘ ਪ੍ਰਾਈਡ ਡੇਅਰੀ ਸਰਹਿੰਦ, ਜਤਿੰਦਰ ਸਿੰਘ ਸਰਹੰਦ, ਚੌਧਰੀ ਸੁਰਿੰਦਰ ਝਾਂਡੀਆਂ, ਭਾਈ ਗੁਰਮੀਤ ਸਿੰਘ ਬੈਂਸ, ਭਾਈ ਰਾਹੁਲ ਸਿੰਘ ਮਿਸ਼ਰਾ, ਸ਼ਰਨਜੀਤ ਸਿੰਘ ਸੋਨੂ, ਵੈਦ ਠਾਕੁਰ ਮਾਨ ਸਿੰਘ ਜਗਰਾਉਂ, ਗੌਰਵ ਜਗਰਾਉਂ, ਸੋਹਣ ਸਿੰਘ ਰੇਲਵੇ, ਬਸੰਤ ਸਿੰਘ ਖ਼ਾਲਸਾ, ਬਹਾਦਰ ਸਿੰਘ ਸਾਬਕਾ ਪੰਚ, ਮਿਸਤਰੀ ਬਿੰਦਰ ਸਿੰਘ, ਮਿਸਤਰੀ ਜਸਬੀਰ ਸਿੰਘ, ਬਿੱਟੂ ਸਿੰਘ, ਅਮਰਜੀਤ ਸਿੰਘ ਰਾਜੂ, ਦਰਵਾਰਾ ਸਿੰਘ ਟੇਲਰ, ਮਿਸਤਰੀ ਦਲਬਾਰਾ ਸਿੰਘ, ਜਗਰੂਪ ਸਿੰਘ, ਕੁਲਦੀਪ ਸਿੰਘ ਮਾਣਕ, ਤੇਜਾ ਸਿੰਘ, ਗੁਰਮੇਲ ਸਿੰਘ, ਗੁਰਮੀਤ ਸਿੰਘ ਫੌਜੀ, ਹਰਜਿੰਦਰ ਸਿੰਘ, ਡਾ: ਅਵਤਾਰ ਸਿੰਘ ਭੱਟੀ, ਜੱਸਾ ਸਿੰਘ, ਕਾਲਾ ਸਿੰਘ, ਵੈਦ ਸੁਖਵਿੰਦਰ ਸਿੰਘ ਜਗਰਾਉਂ, ਨਵਦੀਪ ਸਿੰਘ, ਹਰਜੀਤ ਸਿੰਘ, ਅਮਨਪ੍ਰੀਤ ਸਿੰਘ ਅਮਨਾ, ਅਜਮੇਰ ਸਿੰਘ ਦੀਵਾ, ਰਾਜਵਿੰਦਰ ਸਿੰਘ ਦੀਵਾ, ਦਲਵੀਰ ਸਿੰਘ ਸਰਹਿੰਦ, ਮੁਕੰਦ ਸਿੰਘ ਪਟਿਆਲਾ, ਸੱਪਤਲਾ ਸਿੰਘ ਔਜਲਾ, ਬਲਜੀਤ ਸਿੰਘ ਬੱਲੂ, ਚੌਧਰੀ ਰੇਸ਼ਮ ਰੂੜੇਵਾਲ, ਡਾ: ਹਰਦੀਪ ਸਿੰਘ ਦੀਪਾ ਪੱਖੋਵਾਲ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਰਵਾਇਤੀ ਸਿਆਸਤ ਤੋਂ ਅੱਕੇ ਲੋਕ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਲ ਜੁੜ ਰਹੇ ਹਨ-ਹਾਂਸ/ਬੱਬੀ ਮਾਨ ਅਗਲੀ ਖ਼ਬਰ ਜਗਰਾਉਂ ਦਾ ਐੱਸ.ਟੀ.ਪੀ ਪ੍ਰੋਜੈਕਟ ਬਣੇਗਾ ਦੇਸ਼ ਲਈ ਮਿਸਾਲ-ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।