27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪਿੰਡ ਮਾਣੂੰਕੇ ਵਿਖੇ ਜਿੰਮ ਦੇ ਬਾਹਰ ਫਾਇਰਿੰਗ ਕਰਨ ਵਾਲਾ ਦੋਸ਼ੀ 2 ਸਾਥੀਆਂ ਸਮੇਤ ਕਾਬੂ

ਅਜੀਤ ਡੈਸਕ 09-07-2026

ਜਗਰਾਉਂ, 8 ਜੁਲਾਈ (ਗੁਰਦੀਪ ਸਿੰਘ ਮਲਕ)-ਥਾਣਾ ਹਠੂਰ ਦੇ ਪਿੰਡ ਮਾਣੂੰਕੇ ਵਿਖੇ ਚੱਲ ਰਹੀ ਜਿੰਮ ਦੇ ਬਾਹਰ ਖੜ੍ਹੇ ਨੌਜਵਾਨ ਉੱਪਰ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਗਰਾਉਂ ਪੁਲਿਸ ਲਾਈਨ ਵਿੱਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ.ਐੱਸ.ਪੀ. ਰਾਏਕੋਟ ਮੁਰਾਦ ਜਸਵੀਰ ਸਿੰਘ ਨੇ ਦੱਸਿਆ ਕਿ ਮਿਤੀ 6 ਜੁਲਾਈ ਦੀ ਸ਼ਾਮ ਨੂੰ ਗਗਨਦੀਪ ਸਿੰਘ ਉਰਫ਼ ਅੰਬੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮਾਣੂੰਕੇ ਜੋ ਕਿ ਪਿੰਡ ਦੀ ਜਿੰਮ ਦੇ ਬਾਹਰ ਖੜ੍ਹਾ ਸੀ, ਉੱਪਰ ਅਲਟੋ ਕਾਰ ਸਵਾਰ ਪਰਗਟ ਸਿੰਘ ਵਾਸੀ ਪਿੰਡ ਮਾਣੂਕੇ ਨੇ ਗੋਲੀਆਂ ਚਲਾ ਦਿੱਤੀ, ਪਰ ਚੰਗੀ ਕਿਸਮਤ ਨਾਲ ਇਹ ਗੋਲੀਆਂ ਗਗਨਦੀਪ ਸਿੰਘ ਦੇ ਉੱਪਰ ਦੀ ਲੰਘ ਕੇ ਕੰਧ ਵਿੱਚ ਵੱਜੀਆਂ। ਇਸ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿੱਚ ਗਗਨਦੀਪ ਸਿੰਘ ਦੇ ਬਿਆਨਾਂ ਅਨੁਸਾਰ ਦੋਸ਼ੀ ਪਰਗਟ ਸਿੰਘ ਖਿਲਾਫ਼ ਥਾਣਾ ਹਠੂਰ ’ਚ ਮਾਮਲਾ ਦਰਜ ਕਰਕੇ ਦੋਸ਼ੀ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਪਰਗਟ ਸਿੰਘ ਨੂੰ ਪੁਲਿਸ ਨੇ ਇਕ ਨਾਜਾਇਜ਼ ਪਿਸਟਲ, ਚਾਰ ਕਾਰਤੂਸਾਂ ਸਮੇਤ ਕਾਬੂ ਕਰ ਲਿਆ, ਪਰਗਟ ਸਿੰਘ ਨੇ ਮੰਨਿਆ ਕਿ ਵਾਰਦਾਤ ਮੌਕੇ ਵਰਤਿਆ ਪਿਸਟਲ ਉਸ ਨੇ ਭਗਵੰਤ ਸਿੰਘ ਉਰਫ਼ ਭੰਤਾ ਅਤੇ ਰੁਲਦੂ ਸਿੰਘ ਉਰਫ਼ ਹੈਪੀ ਦੋਨੋਂ ਵਾਸੀਆਂ ਪਿੰਡ ਮਾਣੂੰਕੇ ਨੂੰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਉਕਤ ਦੋਨਾਂ ਦੋਸ਼ੀਆਂ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ, ਜਿੰਨ੍ਹਾਂ ਪਾਸੋਂ ਦੋ ਹੋਰ ਪਿਸਟਲ ਬਰਾਮਦ ਹੋਏ ਹਨ। ਦੋਸ਼ੀਆਂ ਖ਼ਿਲਾਫ਼ ਥਾਣਾ ਹਠੂਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਪੁਛਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਇਸ ਮੌਕੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ, ਥਾਣਾ ਹਠੂਰ ਦੇ ਮੁੱਖੀ ਸਬ ਇੰਸਪੈਕਟਰ ਗੁਰਸੇਵਕ ਸਿੰਘ ਬੁਜਰਗ ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।

ਪਿਛਲੀ ਖ਼ਬਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਦੀ ਫ਼ਿਲਮ ‘ਸਤਲੁਜ’ ਹਰ ਪਿੰਡ ’ਚ ਦਿਖਾਈ ਜਾਵੇਗੀ-ਪ੍ਰਧਾਨ ਡੱਲਾ ਅਗਲੀ ਖ਼ਬਰ ਨਗਰ ਕੌਂਸਲ ਜਗਰਾਉਂ ਦੇ ਕਾਮਿਆਂ ਨੇ ਮੰਗਾਂ ਨਾ ਮੰਨਣ ’ਤੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।