22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੀਰ ਬਾਬਾ ਪੰਜ ਪੀਰ ਬਾਬਾ ਜੰਡ ਵਾਲੀ ਸਰਕਾਰ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ ਕਰਵਾਇਆ

ਅਜੀਤ ਡੈਸਕ 05-07-2026
ਹੰਬੜਾਂ, 4 ਜੁਲਾਈ (ਹਰਵਿੰਦਰ ਸਿੰਘ ਮੱਕੜ)- ਹੰਬੜਾਂ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਪੰਜ ਪੀਰ ਬਾਬਾ ਜੰਡ ਵਾਲੀ ਸਰਕਾਰ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਦੌਰਾਨ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਰਸਮ ਪ੍ਰਧਾਨ ਸ਼ਿੰਗਾਰਾ ਸਿੰਘ ਗੁਰੂ, ਸਰਪੰਚ ਚਰਨ ਸਿੰਘ ਗੁਰੂ, ਡੈਇਰੈਕਟਰ ਗੁਰਚਰਨ ਸਿੰਘ ਬਾਠ, ਸਾਬਕਾ ਸਰਪੰਚ ਬਚਿੱਤਰ ਸਿੰਘ, ਅਜੀਤ ਸਿੰਘ ਢਿੱਲੋਂ, ਸੁਖਜੀਤ ਸਿੰਘ ਬਾਠ, ਬਲਾਕ ਸੰਮਤੀ ਮੈਬਰ ਕਾਰਜ ਸਿੰਘ ਬਾਠ, ਭੁਪਿੰਦਰ ਸਿੰਘ ਕਾਲਾ, ਰਾਜੂ ਗੁਪਤਾ, ਬੱਗਾ ਰਤਨ ਬੀਜ ਸਟੋਰ, ਲਵਲੀ ਸ਼ਰਮਾ, ਤਾਰੀ ਬਾਠ, ਕਪੂਰ ਸਿੰਘ, ਮਨਜੀਤ ਸਿੰਘ ਭੈਰੋਮੁਨਾ, ਜਸਵੀਰ ਸਿੰਘ ਰਾਣਾ, ਸੂਬਾ ਸਿੰਘ ਬਾਠ, ਪੰਚ ਖੁਸ਼ਪ੍ਰੀਤ ਥਿੰਦ, ਜਸਵੀਰ ਸਿੰਘ ਨਾਨੂ, ਬਿੱਟੂ, ਕੁਲਦੀਪ ਸਿੰਘ ਬਾਠ, ਮੋਹਨ ਸਿੰਘ, ਕਲਵੰਤ ਸਿੰਘ ਬਾਠ, ਗੋਪੀ ਹੰਬੜਾਂ ਵਲੋਂ ਅਦਾ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਗਾਇਕ ਕਲਾਕਾਰਾਂ ਨੇ ਸਰੋਤਿਆਂ ਨੂੰ ਆਪਣੇ-ਆਪਣੇ ਗਾਣੇ ਸੁਣਾ ਕੇ ਸਮਾਂ ਬੰਨਿ੍ਹਆ। ਇਸ ਮੌਕੇ ਜਲੇਬੀਆਂ, ਚੋਲਾਂ ਦਾ ਭੰਡਾਰਾ ਤੇ ਗੁਰੂ ਕੇ ਲੰਗਰ ਸੰਗਤ ਵਿਚ ਅਤੁੱਟ ਵਰਤਾਏ ਗਏ। ਇਸ ਸਮੇਂ ਵੱਡੀ ਗਿਣਤੀ ਵਿਚ ਬੀਬੀਆਂ ਤੇ ਹੋਰ ਪਿੰਡ ਵਾਸੀਆਂ ਨੇ ਸ਼ਰਧਾ ਸਤਿਕਾਰ ਸਹਿਤ ਹਾਜ਼ਰੀ ਭਰੀ।
ਪਿਛਲੀ ਖ਼ਬਰ ਜਗਰਾਉਂ ਰੇਲਵੇ ਸਟੇਸ਼ਨ ’ਤੇ ਬੱਚੇ ਦੇ ਅਗਵਾ ਹੋਣ ਦੀ ਅਫ਼ਵਾਹ ਫੈਲੀ ਅਗਲੀ ਖ਼ਬਰ ਕਾਰਗਿਲ ਯੁੱਧ ਦੇ ਮਹਾਨ ਸ਼ਹੀਦ ਨਿਰਮਲ ਸਿੰਘ ਜੌਹਲਾਂ ਦੀ 27ਵੀਂ ਬਰਸੀ 09 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।