22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਕਾਰਗਿਲ ਯੁੱਧ ਦੇ ਮਹਾਨ ਸ਼ਹੀਦ ਨਿਰਮਲ ਸਿੰਘ ਜੌਹਲਾਂ ਦੀ 27ਵੀਂ ਬਰਸੀ 09 ਨੂੰ

ਅਜੀਤ ਡੈਸਕ 05-07-2026
ਰਾਏਕੋਟ, 4 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਕਾਰਗਿਲ ਯੁੱਧ ਦੇ ਮਹਾਨ ਸ਼ਹੀਦ ਨਿਰਮਲ ਸਿੰਘ ਦਿਉਲ ਦੀ 27ਵੀਂ ਬਰਸੀ ਦੀ ਨਿੱਘੀ-ਮਿੱਠੀ ਯਾਦ ’ਚ ਪਰਿਵਾਰ ਵੱਲੋਂ ਪਿੰਡ ਜੌਹਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਨਿਰਮਲ ਸਿੰਘ ਦਿਉਲ ਦੇ ਪਿਤਾ ਅਵਤਾਰ ਸਿੰਘ ਦਿਉਲ, ਦਵਿੰਦਰ ਸਿੰਘ ਦਿਉਲ ਤੇ ਇੰਦਰਪ੍ਰੀਤ ਸਿੰਘ ਦਿਉਲ ਨੇ ਦੱਸਿਆ ਕਿ ਸ਼ਹੀਦ ਨਿਰਮਲ ਸਿੰਘ ਦੀ ਨਿੱਘੀ-ਮਿੱਠੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਉਨ੍ਹਾਂ ਦੇ ਗ੍ਰਹਿ ਸਥਾਨ ਪਿੰਡ ਜੌਹਲਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਵੇਗਾ। ਧਾਰਮਿਕ ਸਮਾਗਮ ਸਬੰਧੀ ਮਿਤੀ 07 ਜੁਲਾਈ, ਦਿਨ ਮੰਗਲਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਮਿਤੀ 09 ਜੁਲਾਈ ਨੂੰ ਸਵੇਰੇ 9 ਵਜੇ ਪਾਏ ਜਾਣਗੇ। ਭੋਗ ਉਪਰੰਤ ਸਵੇਰੇ 10 ਵਜੇ ਤੋਂ 11 ਵਜੇ ਤੱਕ ਇਲਾਹੀ ਬਾਣੀ ਦਾ ਰਸਭਿੰਨਾ ਸ਼ਬਦ ਕੀਰਤਨ ਹੋਵੇਗਾ, ਜਿਸ ਵਿਚ ਰਾਗੀ ਜੱਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਸਮਾਗਮ ਦੀ ਸਮਾਪਤੀ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਪਰਿਵਾਰ ਨੇ ਇਲਾਕੇ ਤੇ ਨਗਰ ਦੀਆਂ ਸੰਗਤਾਂ ਨੂੰ ਇਸ ਸਮਾਗਮ ’ਚ ਹੁੰਮ-ਹੁਮਾ ਕੇ ਪੁੱਜਣ ਅਤੇ ਸ਼ਹੀਦ ਨਿਰਮਲ ਸਿੰਘ ਦਿਉਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਪੀਰ ਬਾਬਾ ਪੰਜ ਪੀਰ ਬਾਬਾ ਜੰਡ ਵਾਲੀ ਸਰਕਾਰ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ ਕਰਵਾਇਆ ਅਗਲੀ ਖ਼ਬਰ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਪੰਜ ਰੋਜ਼ਾ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।