20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਆਪ੍ਰੇਸ਼ਨ ਕਾਸੋ ਪੁਲਿਸ ਦਾ ਨਸ਼ਿਆਂ ਵਿਰੁੱਧ ਨਵੀਨੀਕਰਨ ਫ਼ੈਸਲਾ- ਐੱਸ.ਐੱਸ.ਪੀ ਅੰਕੁਰ ਗੁਪਤਾ

ਅਜੀਤ ਡੈਸਕ 05-07-2026

ਮੁੱਲਾਂਪੁਰ-ਦਾਖਾ, 4 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਪੁਲਿਸ ਦੇ ਯੁੱਧ ਨਸ਼ਿਆਂ ਵਿਰੁੱਧ ਕਾਸੋ ਆਪ੍ਰੇਸ਼ਨ ਵਾਂਗ ਡੀ.ਐੱਸ.ਪੀ ਐੱਸ.ਐੱਚ.ਓਜ਼ ਨੂੰ ਹਦਾਇਤ ਹੈ ਕਿ ਉਨ੍ਹਾਂ ਪਿੰਡਾਂ ਦੀ ਚੋਣ ਹੋਵੇ, ਜਿਥੇ ਨਸ਼ਿਆਂ ਸਬੰਧੀ ਵੱਧ ਸ਼ਿਕਾਇਤਾਂ ਹਨ, ਉਥੇ ਜਾ ਕੇ ਗ੍ਰਾਮ ਪੰਚਾਇਤ/ਸਰਪੰਚ ਹੋਰ ਪਤਵੰਤਿਆਂ ਨਾਲ ਗੱਲਬਾਤ ਰਾਹੀਂ ਨਸ਼ੇ ਦੀ ਲਤ ਨੂੰ ਦੂਰ ਕਰਨ ਲਈ ਲੋਕਾਂ ਦੇ ਸੁਝਾਅ ਇਕੱਤਰ ਕਰਨ ਦੀ ਹਦਾਇਤ ਹੈ। ਇਹ ਪ੍ਰਗਟਾਵਾ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਐੱਸ.ਐੱਸ.ਪੀ ਡਾ: ਅੰਕੁਰ ਗੁਪਤਾ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਦੇ ਪ੍ਰੋਗਰਾਮ ਬਾਰੇ ਸਵਾਲ ਦੇ ਜਵਾਬ ’ਚ ਕੀਤਾ। ਐੱਸ.ਐਸ.ਪੀ ਡਾ: ਅੰਕੁਰ ਗੁਪਤਾ ਦੱਸਿਆ ਕਿ ਲੁਧਿਆਣਾ ਦਿਹਾਤੀ ਪੁਲਿਸ ਵਲੋਂ ਮਜ਼ਬੂਤ ਅਤੇ ਪੁਖਤਾ ਰਣਨੀਤੀ ਹੇਠ ਨਸ਼ਾ ਤਸਕਰਾਂ ਵਾਂਗ ਮਾਫੀਆ ਅਤੇ ਗੈਂਗਸਟਰਾਂ ਖਿਲਾਫ਼ ਵੀ ਪੂਰੀ ਸਖ਼ਤੀ ਵਰਤੀ ਹੋਈ ਹੈ, ਅਜਿਹੇ ਵਿਚ ਪੁਲਿਸ ਦਾ ਆਪਣੇ ਖੂਫੀਆ ਤੰਤਰ ਅਤੇ ਨਾਰਕੋਟਿਕਸ ਨਾਲ ਤਾਲਮੇਲ ਬਣਿਆ ਹੋਇਆ। ਉਨ੍ਹਾਂ ਦੱਸਿਆ ਕਿ ਬਾਹਰੋਂ ਆਉਂਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਦੇ ਬੜੇ ਚੰਗੇ ਸਿੱਟੇ ਸਾਹਮਣੇ ਆਏ। ਡਾ: ਅੰਕੁਰ ਗੁਪਤਾ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਚੰਗੇ ਉਦੇਸ਼ ਵੱਲ ਵਧਿਆ ਜਾਵੇ, ਅਜਿਹਾ ਕਰਕੇ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ।

ਪਿਛਲੀ ਖ਼ਬਰ ‘ਆਪ’ ਸਰਕਾਰ ਵਲੋਂ ਮੁੜ ਲੈਂਡ ਪੂਲਿੰਗ ਪਾਲਸੀ ਲਾਗੂ ਕੀਤੇ ਜਾਣਾ ਕਿਸਾਨ ਮਾਰੂ ਫ਼ੈਸਲਾ- ਝੱਮਟ ਅਗਲੀ ਖ਼ਬਰ ਇਫ਼ਕੋ ਵਲੋਂ ਪਿੰਡ ਪਮਾਲੀ ਵਿਖੇ ਸਹਿਕਾਰਤਾ ਹਫ਼ਤੇ ਤਹਿਤ ਕਿਸਾਨ ਸਭਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।