15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਕਿਰਦਾਰ ਦੀ ਮਹਿਕ ਰਹਿੰਦੀ ਦੁਨੀਆ ਤੱਕ ਰਹੇਗੀ-ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ

ਅਜੀਤ ਡੈਸਕ 04-07-2026
ਜਗਰਾਉਂ, 3 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਕਿਰਦਾਰ ਸ਼ਬਦ ਭਾਵੇਂ ਕੁਝ ਅੱਖਰਾਂ ਦਾ ਹੀ ਜੋੜ ਹੈ ਪਰ ਇਨ੍ਹਾਂ ਸ਼ਬਦਾਂ ਵਿਚ ਉਹ ਮਾਣ ਤੇ ਸਤਿਕਾਰ ਛੁਪਿਆ ਹੋਇਆ ਹੈ ਜੋ ਖ਼ਰੀਦਿਆ ਨਹੀਂ ਜਾ ਸਕਦਾ ਹੈ। ਅਜਿਹੀਆਂ ਰੂਹਾਂ ਸਰੀਰਕ ਤੌਰ ’ਤੇ ਭਾਵੇਂ ਇਸ ਦੁਨੀਆਂ ਤੋਂ ਤੁਰ ਜਾਂਦੀਆਂ ਹਨ ਪਰ ਉਨ੍ਹਾਂ ਦੇ ਕਿਰਦਾਰ ਦੀ ਮਹਿਕ ਰਹਿੰਦੀ ਦੁਨੀਆਂ ਤੱਕ ਲੋਕਾਈ ਮਹਿਸੂਸ ਕਰਦੀ ਰਹਿੰਦੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਵਾਲਿਆਂ ਨੇ ਗੱਲਬਾਤ ਕਰਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਗੁਰਬਾਣੀ ਸਾਨੂੰ ਕਦਮ-ਕਦਮ ’ਤੇ ਜੀਵਨ ਉੱਚਾ ਤੇ ਸੁੱਚਾ ਬਣਾਉਣ ਲਈ ਪ੍ਰੇਰਦੀ ਹੈ। ਇਹ ਇਲਾਹੀ ਤੋਹਫ਼ਾ ਹਾਸਲ ਕਰਨ ਲਈ ਇਕ-ਇਕ ਪਲ ਗੁਰੂ ਦੇ ਭੈਅ ਵਿਚ ਬਤੀਤ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਚੰਗੇ ਕਿਰਦਾਰ ਸਦਕਾ ਸਮਾਜ ਵਿਚ ਮਿਲਿਆ ਸਤਿਕਾਰ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਖ਼ਜਾਨਾ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਸਦਾ ਲਈ ਜਿਉਂਣਾ ਚਾਹੁੰਦੇ ਹੋ ਤਾਂ ਪਹਿਲਾਂ ਖੁਦ ਦਾ ਕਿਰਦਾਰ ਬਣਾਓੁ ਅਤੇ ਬਾਅਦ ਵਿਚ ਆਪਣੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਇਸ ਰਾਹ ਦਾ ਪਾਂਧੀ ਬਣਾਉ। ਉਨ੍ਹਾਂ ਨੇ ਸੰਗਤਾਂ ਨੂੰ ਕਿਹਾ ਕਿ ਚੰਗਾ ਕਿਰਦਾਰ ਬਣਾਉਣਾ ਲਈ ਤਹਾਨੂੰ ਬਾਣੀ ਤੇ ਬਾਣੇ ਨਾਲ ਜੁੜਨਾ ਪਵੇਗਾ।
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ਾਲ ਗੁਰਮਤਿ ਸਮਾਗਮ ਕੱਲ੍ਹ ਅਗਲੀ ਖ਼ਬਰ ਸ਼ਿਵਾਲਿਕ ਦੇ ਸਿਆਸਤ ’ਚ ਮੁੜ ਸਰਗਰਮ ਹੋਣ ਨਾਲ ਹਲਕਾ ਗਿੱਲ ਦੇ ਲੋਕਾਂ ‘ਚ ਵਿਕਾਸ ਦੀ ਮੁੜ ਜਾਗੀ ਕਿਰਨ-ਮਿੰਟੂ ਥਰੀਕੇ, ਬੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।