15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਪਾਇਲ ਵਿਖੇ ਡੇਂਗੂ, ਮਲੇਰੀਆ ਅਤੇ ਪਾਣੀ ਤੋਂ ਫੈਲਣ ਵਾਲੀ ਬਿਮਾਰੀਆਂ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 04-07-2026
ਪਾਇਲ, 3 ਜੁਲਾਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪਾਇਲ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਬਲਾਕ ਪਾਇਲ ਦੇ ਵੱਖ-ਵੱਖ ਥਾਵਾਂ ਵਿਚ ਡੇਂਗੂ, ਮਲੇਰੀਆ ਅਤੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸੰਬੰਧੀ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਡੇਂਗੂ ਵਾਲਾ ਮੱਛਰ ਦਿਨ ਦੇ ਸਮੇਂ ਕੱਟਦਾ ਹੈ, ਜੋ ਸਾਫ਼ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ, ਨੂੰ ਰੋਕਣ ਲਈ ਕਿਸੇ ਥਾਂ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਮੱਛਰ ਦੇ ਕੱਟਣ ਨਾਲ ਤੇਜ ਬੁਖ਼ਾਰ, ਸਰੀਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਨੱਕ ਅਤੇ ਮਸੂੜ੍ਹਿਆਂ ਵਿਚ ਖੂਨ ਆਉਣਾ ਆਦਿ ਲੱਛਣ ਆਉਣ ‘ਤੇ ਸਰਕਾਰੀ ਹਸਪਤਾਲ ‘ਚ ਟੈੱਸਟ ਕਰਵਾਓ ਅਤੇ ਡਾਕਟਰੀ ਸਲਾਹ ਨਾਲ ਇਲਾਜ ਸ਼ੁਰੂ ਕਰੋ। ਸਿਹਤ ਬਲਾਕ ਪਾਇਲ ਅਧੀਨ ਆਉਂਦੇ ਮ. ਪ. ਐੱਚ. ਐੱਸ. ਦਲਜਿੰਦਰ ਸਿੰਘ, ਜਸਵੀਰ ਸਿੰਘ, ਜਗਮਿੰਦਰ ਸਿੰਘ, ਸੁਖਮਿੰਦਰ ਸਿੰਘ ਅਤੇ ਕਮਲਜੀਤ ਸਿੰਘ ਨੇ ਦਸਿਆ ਕਿ ਹਫ਼ਤੇ ਵਿਚ ਘਰਾਂ ਦੇ ਅੰਦਰ ਪਏ ਖਾਲੀ ਗਮਲੇ, ਕੂਲਰ, ਪੰਛੀਆਂ ਦੇ ਪੀਣ ਵਾਲੇ ਬਰਤਨ ਅਤੇ ਫ਼ਰਿਜ ਦੀ ਟਰੇਅ ਜ਼ਰੂਰ ਸਾਫ਼ ਕਰੋ। ਮਲੇਰੀਆ ਦੇ ਲੱਛਣਾਂ ਬਾਰੇ ਦਸਿਆ ਕਿ ਮਲੇਰੀਏ ਦੇ ਬੁਖ਼ਾਰ ਵਿਚ ਕੰਬਣੀ ਠੰਢ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ ਅਤੇ ਥਕਾਵਟ ਸ਼ਾਮਲ ਹੈ। ਇਸ ਵਿਚ ਉਲਟੀਆਂ ਅਤੇ ਦਸਤ ਵੀ ਹੋ ਸਕਦੇ ਹਨ। ਇਸ ਮੌਕੇ ਸਵਾਤੀ ਸਚਦੇਵਾ ਬਲਾਕ ਐਕਸਟੈਂਸ਼ਨ ਐਜੂਕੇਟਰ ਦੱਸਿਆ ਕਿ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਸਿਰਫ਼ ਘਰ ਦਾ ਬਣਿਆ ਭੋਜਨ ਖਾਣਾ ਚਾਹੀਦਾ ਹੈ। ਬਾਹਰਲੀਆਂ, ਤਲੀਆਂ ਹੋਈਆਂ, ਭਾਰੀ ਚੀਜ਼ਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ ਅਤੇ ਘਰਾਂ ਵਿਚ ਓ. ਆਰ. ਐੱਸ. ਪੈਕਟ ਹੋਣੇ ਚਾਹੀਦੇ ਹਨ। ਪੇਟ ਖ਼ਰਾਬ ਜਾਂ ਉਲਟੀਆਂ ਦੀ ਸੂਰਤ ਵਿਚ ਓ. ਆਰ. ਐੱਸ. ਦੇਣਾ ਜ਼ਰੂਰੀ ਹੈ।
ਪਿਛਲੀ ਖ਼ਬਰ ਸ਼ਿਵਾਲਿਕ ਦੇ ਸਿਆਸਤ ’ਚ ਮੁੜ ਸਰਗਰਮ ਹੋਣ ਨਾਲ ਹਲਕਾ ਗਿੱਲ ਦੇ ਲੋਕਾਂ ‘ਚ ਵਿਕਾਸ ਦੀ ਮੁੜ ਜਾਗੀ ਕਿਰਨ-ਮਿੰਟੂ ਥਰੀਕੇ, ਬੰਗ... ਅਗਲੀ ਖ਼ਬਰ ਲੈਂਡ ਪੂਲਿੰਗ ਤਰਮੀਮ ਪਾਲਿਸੀ ਕਿਸਾਨ ਦੇ ਅਨਿਸਚਿਤ ਭਵਿੱਖ ਦੀ ਨਿਸ਼ਾਨੀ- ਕੈਪਟਨ ਸੰਧੂ, ਮੁੱਲਾਂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।